ਪੁਲਸ ਤੇ ਲੋਕਾਂ ਦੇ ਟਕਰਾਅ ਦੇ ਮਾਮਲੇ ਚ ਨਾਮਜਦ ਵਿਅਕਤੀ ਬਾਇੱਜਤ ਬਰੀ

ss1

ਪੁਲਸ ਤੇ ਲੋਕਾਂ ਦੇ ਟਕਰਾਅ ਦੇ ਮਾਮਲੇ ਚ ਨਾਮਜਦ ਵਿਅਕਤੀ ਬਾਇੱਜਤ ਬਰੀ

2-11
ਰਾਮਪੁਰਾ ਫੂਲ 01 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਪਿਛਲੇ ਦਿਨੀ ਕਸਬਾ ਫੂਲ ਵਿਖੇ ਪ੍ਰਦਰਸ਼ਨਕਾਰੀਆ ਤੇ ਪੁਲਸ ਦੌਰਾਨ ਹੋਈ ਟਕਰਾਅ ਵਿੱਚ ਪੁਲਸ ਵੱਲੋਂ 15 ਵਿਅਕਤੀਆਂ ਤੇ 107,151 ਤਹਿਤ ਪਰਚਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਸੀ ਤੇ ਬਠਿੰਡਾ ਜੇਲ੍ਹ ਭੇਜ ਦਿੱਤਾ ਸੀ ।ਇਹਨਾਂ ਵਿਅਕਤੀਆਂ ਨੂੰ ਅੱਜ ਐਸ.ਡੀ.ਐਮ ਫੂਲ ਇਸ ਕੇਸ ਵਿੱਚੋਂ ਸਾਰਿਆਂ ਨੂੰ ਬਾਇੱਜਤ ਬਰੀ ਕਰ ਦਿੱਤਾ ।ਜਿਕਰਯੋਗ ਹੈ ਕਿ ਪਿੰਡ ਧਨੋਲਾ ਖੁਰਦ ਦੀ ਲੜਕੀ ਅਮਨਦੀਪ ਜੋ ਕਿ ਪਿੰਡ ਸਧਾਣਾ ਵਿਖੇ ਵਿਆਹੀ ਹੋਈ ਸੀ ਨੇ ਸਹੁਰਿਆਂ ਤੋ ਤੰਗ ਆ ਕੇ ਜਹਿਰਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਸੀ ।ਅਮਨਦੀਪ ਦੇ ਸਹੁਰਿਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵੱਜੋਂ ਵੱਖ ਵੱਖ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਕਸਬਾ ਫੂਲ ਵਿਖੇ ਧਰਨਾ ਲਗਾਇਆ ਗਿਆ ਸੀ।ਪੁਲਸ ਵੱਲੋਂ ਮੁਜਾਹਰਾਕਾਰੀਆਂ ਤੇ ਕੀਤੇ ਲਾਠੀਚਾਰਜ ਤੋਂ ਬਾਅਦ ਲੋਕਾਂ ਦਾ ਪੁਲਸ ਨਾਲ ਟਕਰਾਅ ਹੋ ਗਿਆ ਸੀ ਤੇ ਇਸ ਮਾਮਲੇ ਤਹਿਤ ਪੁਲਸ ਨੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।ਸੁਖਵਿੰਦਰ ਕੌਰ ਲੋਕ ਸੰਗਰਾਮ ਮੰਚ ਸੂਬਾ ਕਮੇਟੀ ਮੈਂਬਰ ਨੇ ਕਿਹਾ ਕਿ ਕੌਰ ਨੇ ਕਿਹਾ ਕਿ ਇਹਨਾਂ ਦਾ ਬਾਇੱਜਤ ਬਰੀ ਹੋਣਾ ਹੱਕ ਸੱਚ ਦੀ ਜਿੱਤ ਹੈ।ਇਸ ਮੌਕੇ ਹਰਬੰਸ ਸਿੰਘ,ਸੰਤਾ ਸਿੰਘ ਭਾਰਤੀ ਕਿਸਾਨ ਯੂਨੀਅਨ ਢਕੋਦਾ ਅਤੇ ਪਿੰਡ ਧਨੋਲਾ ਖੁਰਦ ਦੇ ਮੋਹਤਬਾਰ ਵਿਅਕਤੀ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *