ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾਂ ਨੇ ਵਿਕਾਸ ਕਾਰਜਾਂ ਦਾ ਦੇਖਿਆ ਮੌਕਾਂ

ss1

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾਂ ਨੇ ਵਿਕਾਸ ਕਾਰਜਾਂ ਦਾ ਦੇਖਿਆ ਮੌਕਾਂ

2-3
ਬਰੇਟਾ 1 ਜੁਲਾਈ (ਰੀਤਵਾਲ) ਸਥਾਨਕ ਨਗਰ ਕੌਸਲ ਅਧੀਨ ਚੱਲ ਰਹੇ ਲੱਗਭਗ ਪੰਜ ਕਰੌੜ ਰੁਪਏ ਦੇ ਵਿਕਾਸ ਕਾਰਜਾਂ ਦੇ ਕੰਮਾ ਦੇ ਮੌਕੇ ਦੇਖਣ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਪਧਾਰੇ ਅਤੇ ਕੁੱਝ ਕੁ ਥਾਵਾਂ ਤੇ ਸੜਕ ਦੀ ਮਰੁੰਮਤ ਅਤੇ ਲੁੱਕ ਬਜ਼ਰੀ ਪਾਏ ਜਾਣ ਦਾ ਮੌਕਾ ਸਰਕਾਰੀ ਹਸਤਪਾਲ ਵਾਲੇ ਰੋਡ ਤੇ ਦੇਖਿਆ, ਰੇਲਵੇ ਸਟੇਸ਼ਨ ਲਾਗੇ ਇੱਕ ਗਲੀ ਵਿੱਚ ਇੰਟਰ ਲਾਕਿੰਗ ਟਾਇਲਾਂ ਲਾਏ ਜਾਣ ਅਤੇ ਇਕ ਗਲੀ ਦਿਆਲਪੁਰਾ ਰੋੜ ਤੇ ਦੇਖੀ ਅਤੇ ਇਸ ਮੌਕੇ ਤੇ ਉਨਾਂ ਨੇ ਸਬੰਧਿਤ ਠੇਕੇਦਾਰਾਂ ਨੂੰ ਹਦਾਇਦ ਕੀਤੀ ਕਿ ਕੰਮ ਮਿਆਰੀ ਤੇ ਨਿਯਮਾਂ ਅਨੁਸਾਰ ਸਹੀ ਕੀਤੇ ਜਾਣ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਉਨਾਂ ਨੇ ਨਗਰ ਕੌਸਲ ਦੇ ਦਫਤਰ ਵਿਖੇ ਪ੍ਰਧਾਨ,ਕਾਰਜਸਾਧਕ ਅਫਸਰ ਅਪਰ ਅਪਾਰ ਸਿੰਘ ਤੇ ਕੁਝ ਪੁਜੇ ਹੋਏ ਕੌਸਲਰਾਂ ਤੇ ਸਟਾਫ ਨਾਲ ਵੀ ਵਿਚਾਰ ਵਟਾਦਰਾਂ ਕੀਤਾ ਇਸ ਮੌਕੇ ਤੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰ ਹਰਿਦਰ ਸਿੰਘ ਸਰਾਂ ,ਐਸ.ਡੀ.ਐਮ ਬੁਢਲਾਡਾ ਸ੍ਰੀ ਕੇ.ਆਰ.ਕਾਂਸਲ,ਤਹਿਸੀਲਦਾਰ ਬੁਢਲਾਡਾ ਅਤੇ ਸਬੰਧਿਤ ਵਿਭਾਗਾ ਦੇ ਅਧਿਕਾਰੀ ਜੇ.ਈ ਆਦਿ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *