ਅਕਾਲੀ ਭਾਜਪਾ ਸਰਕਾਰ ਦਾ ਕੰਮ ਲੋਕਾਂ ਨੂੰ ਲੁੱਟਣਾਂ ਤੇ ਕੁੱਟਣਾਂ-ਪ੍ਰਿੰਸੀਪਲ ਮੰਘਾਂਣੀਆਂ

ss1

ਅਕਾਲੀ ਭਾਜਪਾ ਸਰਕਾਰ ਦਾ ਕੰਮ ਲੋਕਾਂ ਨੂੰ ਲੁੱਟਣਾਂ ਤੇ ਕੁੱਟਣਾਂ-ਪ੍ਰਿੰਸੀਪਲ ਮੰਘਾਂਣੀਆਂ

ਬੋਹਾ 1 ਜੁਲਾਈ (ਦਰਸ਼ਨ ਹਾਕਮਵਾਲਾ)-ਅਕਾਲੀ ਭਾਜਪਾ ਸਰਕਾਰ ਦਾ ਮੁੱਖ ਕੰਮ ਲੋਕਾਂ ਨੂੰ ਲੁੱਟਣਾਂ ਤੇ ਕੁੱਟਣਾਂ ਹੈ ਇਸ ਲਈ ਇਸ ਗੱਠਜੋੜ ਤੋਂ ਸੂਬੇ ਦੇ ਭਲੇ ਦੀ ਉਮੀਦ ਨਹੀ ਕੀਤੀ ਜਾ ਸਕਦੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਹਲਕਾ ਬੁਢਲਾਡਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਬਿਹਾਰੀ ਸਿੰਘ ਮਘਾਂਣੀਆਂ ਨੇ ਪੈ੍ਰਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।ਉਹਨਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਬੇਰੁਜਗਾਰਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨ ਦੀ ਬਜਾਇ ਹੱਕਾਂ ਲਈ ਧਰਨਾਂ ਮੁਜਾਹਰਾ ਕਰ ਰਹੇ ਨੌਜਵਾਨ ਲੜਕੇ ਲੜਕੀਆਂ ਉੱਪਰ ਅੰਨਾਂ ਤਸ਼ੱਦਦ ਕਰ ਰਹੀ ਹੈ।ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ।ਕਾਂਗਰਸੀ ਆਗੂ ਨੇ ਆਖਿਆ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦੇਣ ਦੇ ਨਾਂ ਤੇ ਕਿਸਾਨਾਂ ਤੋਂ ਲੱਖਾਂ ਰੂਪੈ ਭਰਵਾ ਲਏ ਪਰ ਕਿਸਾਨਾਂ ਨੂੰ ਕੁਨੈਕਸ਼ਨ ਹਾਸਿਲ ਕਰਨ ਲਈ ਭਾਰੀ ਖੱਜਲ ਖੁਆਰੀ ਕਰਨੀ ਪੈ ਰਹੀ ਹੈ ਅਤੇ ਲੱਖਾਂ ਦੇ ਕਰਜਈ ਹੋ ਚੁੱਕੇ ਕਿਸਾਨ ਮਹਿੰਗੇ ਭਾਅ ਦਾ ਡੀਜਲ ਫੁਕਕੇ ਝੋਨਾਂ ਲਾਉਣ ਲਈ ਮਜਬੂਰ ਹਨ।ਉਹਨਾਂ ਪੰਜਾਬ ਦੇ ਭਲੇ ਲਈ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *