ਸ਼ਰਕਾਰ ਦੀਆਂ ਵਿਕਾਸ ਸਕੀਮਾਂ ਤੇ ਪ੍ਰਾਪਤੀਆਂ ਬਾਰੇ ਦੱਸਣ ਲਈ ਝੰਡਾ ਕਲਾਂ ਤੋ ਵੈਨ ਨੂੰ ਦਿੱਤੀ ਹਰੀ ਝੰਡੀ

ss1

ਸ਼ਰਕਾਰ ਦੀਆਂ ਵਿਕਾਸ ਸਕੀਮਾਂ ਤੇ ਪ੍ਰਾਪਤੀਆਂ ਬਾਰੇ ਦੱਸਣ ਲਈ ਝੰਡਾ ਕਲਾਂ ਤੋ ਵੈਨ ਨੂੰ ਦਿੱਤੀ ਹਰੀ ਝੰਡੀ
ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਅਕਾਲ਼ੀਦਲ ਵੱਲੋ ਇਸ ਮੁਹਿੰਮ ਨੂੰ ਮਹਿਜ ਇੱਕ ਡਰਾਮਾ ਕਰਾਰ ਦਿੱਤਾ
ਪਿੰਡਾਂ ਦੇ ਲੋਕ ਇਸ ਵੈਨ ਦਾ ਅਧੂਰੇ ਪਏ ਵਿਕਾਸ ਤੇ ਝਾਤ ਮਰਵਾਉਣ ਅਤੇ ਲਿਖਤੀ ਤੌਰ ਤੇ ਦੇਣ

2-2 (1) 2-2 (2)
ਸਰਦੂਲਗੜ੍ਹ 1 ਜੁਲਾਈ (ਗੁਰਜੀਤ ਸੀਂਹ) ਪੰਜਾਬ ਸਰਕਾਰ ਵੱਲੋ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜਰ ਕੋਈ ਨਾ ਕੋਈ ਪ੍ਰਚਾਰ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਆਪਣੇ ਵੱਲ ਅਕਰਸ਼ਿਤ ਕਰਨ ਦੀਆਂ ਅਰਜੋਈਆਂ ਕੀਤੀਆਂ ਜਾ ਰਹੀਆਂ ਹਨ।ਜਿਸ ਤਹਿਤ ਉਹਨਾਂ ਅੱਜ ਪਿੰਡ ਝੰਡਾ ਕਲਾਂ ਵਿਖੇ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪਿਛਲੇ ਨੌ ਸਾਲਾਂ ਦਾ ਲੇਖਾ ਜੋਖਾ ਲੋਕਾਂ ਨੂੰ ਦੱਸਣ ਲਈ ਇੱਕ ਵੈਨ ਰਾਹੀ ਪ੍ਰਚਾਰ ਮੁਹਿੰੰਮ ਸ਼ੁਰੂ ਕੀਤੀ ਹੈ।ਜਿਸ ਦਾ ਉਦਘਾਟਨ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ,ਉਹਨਾਂ ਦੇ ਸਪੁੱਤਰ ਹਲਕਾ ਇੰਚਾਰਜ ਦਿਲਰਾਜ ਸਿੰਘ ਭੂੰਦੜ ,ਐਸ ਡੀ ਐਮ ਮੈਡਮ ਪੂਨਮ ਸਿੰਘ ਸਰਦੂਲਗੜ ਨੇ ਸਾਂਝੇ ਤੌਰ ਤੇ ਕੀਤਾ।ਇਸ ਵੈਨ ਰਾਹੀ ਕੀਤੇ ਜਾ ਰਹੇ ਪ੍ਰਚਾਰ ਚ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂੰ ਕਰਾਉਣਾ ਹੈ।ਇਸ ਮੌਕੇ ਸ਼੍ਰੀ ਭੂੰਦੜ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਨੌ ਸਾਲਾਂ ਦੇ ਰਾਜ ਅੰਦਰ ਹਰ ਵਰਗ ਦਾ ਖਿਆਲ ਰੱਖ ਕੇ ਵਿਕਾਸ ਸਕੀਮਾਂ ਦਿੱਤੀਆਂ ।ਜਿਸ ਕਰਕੇ ਅੱਜ ਪੰਜਾਬ ਦੇ ਹਰ ਹਲਕੇ ਚ ਚਹੁਮੁੱਖੀ ਵਿਕਾਸ ਹੋ ਰਿਹਾ ਹੈ।

ਉੱਧਰ ਇਸ ਸੰਬੰਧੀ ਵਿਰੋਧੀ ਧਿਰ ਦੇ ਸਰਦੂਲਗੜ੍ਹ ਤੋ ਵਿਧਾਇਕ ਸ.ਅਜੀਤਇੰਦਰ ਸਿੰਘ ਮੋਫਰ ,ਬਸਪਾ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ,ਆਪ ਪਾਰਟੀ ਦੇ ਬਠਿੰਡਾ ਜੋਨ ਦੇ ਬੌਧਿਕ ਇੰਚਾਰਜ ਮੱਖਣ ਸਿੰਘ ਉੱਪਲ ਨੇ ਇਸ ਵੈਨ ਦੇ ਪ੍ਰਚਾਰ ਨੂੰ ਮੈਹਜ ਇੱਕ ਡਰਾਮਾ ਕਰਾਰ ਦਿੱਤਾ ਹੈ।ਉਹਨਾਂ ਸਾਂਝੇ ਬਿਆਨ ਰਾਹੀ ਕਿਹਾ ਕਿ ਪੰਜਾਬ ਦਾ ਕਿਸਾਨ ਆਰਥਿਕ ਮੰਦਹਾਲੀ ਤੋ ਤੰਗ ਆ ਕੇ ਨਿੱਤ ਰੋਜ ਖੁਦਕੁਸ਼ੀਆਂ ਕਰ ਰਿਹਾ ਹੈ।ਪਰ ਸਾਡੀ ਸੂਬਾ ਸਰਕਾਰ ਆਪਣੀ ਅਕਾਲੀਦਲ ਦੀ ਪ੍ਰਚਾਰ ਮੁਹਿੰਮ ਤੇ ਕਰੋੜਾ ਰੁਪਏ ਖਰਚ ਕੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ।ਉਹਨਾਂ ਕਿਹਾ ਕਿ ਜੇਕਰ ਬਾਕੀ ਹੀ ਸਰਕਾਰ ਆਪਣੀਆਂ ਸਕੀਮਾਂ ਰਾਹੀ ਪ੍ਰਚਾਰ ਕਰਨਾ ਚਾਹੁੰਦੀ ਹੈ ਤਾਂ ਇਸ ਹਲਕੇ ਦੇ ਪਿੰਡਾਂ ਅੰਦਰ ਅਨੇਕਾਂ ਕਿਸਾਨ ਉਹ ਹਨ ਜਿੰਨਾਂ ਨੂੰ ਅਜੇ ਤੱਕ ਨਰਮਾ ਖਰਾਬੇ ਦੇ ਚੈਕ ਹੀ ਤਕਸੀਮ ਨਹੀ ਹੋਏ,ਬਹੁਤੇ ਪਿੰਡਾਂ ਅੰਦਰ ਲੋੜਵੰਦ ਵਿਅਕਤੀ ਸਰਕਾਰ ਦੀਆਂ ਸਕੀਮਾਂ ਤੋ ਵਾਂਝੇ ਹਨ।ਪਿੰਡਾਂ ਅੰਦਰ ਥਾਂ ਥਾਂ ਗੰਦ ਚਿੱਕੜ ਹੋਣ ਕਰਕੇ ਲੰਘਣਾ ਮੁਸ਼ਕਿਲ ਹੋ ਰਿਹਾ ਹੈ।ਦਿਨੋ ਦਿਨ ਵਧ ਰਹੀ ਮਹਿੰਗਾਈ ਕਾਰਨ ਬੱਚੇ ਸਕੂਲਾਂ ਦੀ ਜਿਆਦਾ ਫੀਸ ਦੇਣ ਤੋ ਅਸਮਰਥ ਹਨ।ਪਿੰਡਾਂ ਅੰਦਰ ਮਿੰਨੀ ਹਸਪਤਾਲਾਂ ਚ ਬਿਮਾਰ ਲੋਕਾਂ ਲਈ ਸਿਹਤ ਸਹੂਲਤਾਂ ਨਹੀ ਮਿਲ ਰਹੀਆਂ ,ਕੜਾਕੇ ਦੀ ਪੈ ਰਹੀ ਗਰਮੀ ਕਾਰਨ ਪਿੰਡਾਂ ਦੇ ਲੋਕ ਵਾਟਰ ਸਪਲਾਈ ਨਾ ਮਿਲਣ ਕਰਕੇ ਤਰਾਹ ਤਰਾਹ ਕਰ ਰਹੇ ਹਨ।ਉਹਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵੈਨ ਦੇ ਆਉਣ ਤੇ ਆਪੋ ਆਪਣੇ ਪਿੰਡਾਂ ਦੇ ਅਧੂਰੇ ਕੰਮਾਂ ਦੀ ਲਿਸਟਾਂ ਦੇ ਕੇ ਆਪਣੇ ਪਿੰਡ ਚ ਹੋਣ ਵਾਲੇ ਵਿਕਾਸ ਬਾਰੇ ਲਿਖਤੀ ਰੂਪ ਚ ਦੇ ਕੇ ਵੈਨ ਦਾ ਸਵਾਗਤ ਕਰਨ।ਝੰਡਾਂ ਕਲਾਂ ਤੋ ਵੈਨ ਦੀ ਹਰੀ ਝੰਡੀ ਦੇਣ ਸਮੇ ਸਹਾਇਕ ਕਮਿਸ਼ਨਰ ਮਾਨਸਾ ਨਿਤੀਸ਼ ਸਿੰਗਲਾ, ਐਸ ਡੀ ਐਮ ਮੈਡਮ ਪੂਨਮ ਸਿੰਘ ,ਤਹਿਸੀਲਦਾਰ ਗੁਰਮੇਲ ਸਿੰਘ ,ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਕੁਮਾਰ ਬੌਬੀ ਜੈਨ ,ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਜਗਦੀਪ ਸਿੰਘ ਢਿੱਲੋ ,ਲੱਭੂ ਰਾਮ ਉੱਪਲ,ਮੇਜਰ ਸਿੰਘ ਸਰਪੰਚ ਝੰਡਾ ਕਲਾਂ ,ਪੀਏਡੀਬੀ ਬੈਂਕ ਦੇ ਚੇਅਰਮੈਨ ਸੁਰਜੀਤ ਸਿੰਘ ਝੰਡਾ ਕਲਾਂ ਤੋ ਇਲਾਵਾ ਪਿੰਡਾਂ ਦੇ ਪੰਚ ਸਰਪੰਚ,ਅਕਾਲੀਦਲ ਦੇ ਜਥੇਦਾਰ ,ਬਲਾਕ ਸੰਮਤੀਆਂ ਦੇ ਮੈਂਬਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *