ਪੰਜਾਬ ਸਰਕਾਰ ਈ.ਟੀ.ਟੀ.ਟੈਟ ਪਾਸ ਅਧਿਆਪਕਾਂ ਨਾਲ ਕੋਜਾ ਮਜਾਕ ਕਰਨਾ ਬੰਦ ਕਰੇ-ਜਨਰਲ ਸਕੱਤਰ ਛਿੰਦਰਪਾਲ ਲਾਧੂਕਾ

ss1

ਪੰਜਾਬ ਸਰਕਾਰ ਈ.ਟੀ.ਟੀ.ਟੈਟ ਪਾਸ ਅਧਿਆਪਕਾਂ ਨਾਲ ਕੋਜਾ ਮਜਾਕ ਕਰਨਾ ਬੰਦ ਕਰੇ-ਜਨਰਲ ਸਕੱਤਰ ਛਿੰਦਰਪਾਲ ਲਾਧੂਕਾ
ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਰਹੀ ਅਸਫਲ, ਕਰਾਂਗੇ ਤਿੱਖਾ ਸੰਘਰਸ਼

ਪਟਿਆਲਾ 29 ਅਪ੍ਰੈਲ (ਪ.ਪ.) ਈ.ਟੀ.ਟੀ.ਟੈਟ ਪਾਸ ਬੇਰੁਜ਼ਗਾਰ ਛਿੰਦਰਪਾਲ ਲਾਧੂਕਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸਾਲ 2006 ਤੋਂ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ ਟੈਟ ਪਾਸ ਅਧਿਆਪਕਾਂ ਦੀਆਂ ਉਮੀਦਾਂ ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨਾਲ 24 ਤਰੀਕ ਨੂੰ ਰੱਖੀ ਗਈ ਪੋਸਟਾਂ ਵਧਾਉਣ ਲਈ ਪੈਨਲ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਯੂਨੀਅਨ ਦੀਆਂ ਮੰਗਾ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਮੀਟਿੰਗ ਬੇਸਿੱਟਾ ਰਹਿਣ ਤੋਂ ਗੁੱਸੇ ਵਿੱਚ ਆਏ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ 1 ਮਈ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿਖੇ 5 ਮਈ ਨੂੰ ਨੇਚਰ ਪਾਰਕ ਮੋਗਾ ਵਿਖੇ ਮੀਟਿੰਗ ਕਰਕੇ ਅਗਲੇ ਗੁਪਤ ਐਕਸ਼ਨ ਦੀ ਤਿਆਰੀ ਲਈ ਵਿਚਾਰ ਵਿਟਾਂਦਰਾਂ ਕੀਤਾ ਜਾਵੇਗਾ। ਇਸ ਸਮੇਂ ਈ.ਟੀ.ਟੀ. ਟੈਟ ਪਾਸ ਯੂਨੀਅਨ ਦੇ ਨੁਮਾਇੰਦੇ ਛਿੰਦਰਪਾਲ ਲਾਧੂਕਾ ਨੇ ਦੱਸਿਆ ਕਿ ਪਿਛਲੇ ਦਿਨੀਂ ਜਥੇਬੰਦੀ ਦੀ ਪੰਜਾਬ ਭਵਨ ਚੰਡੀਗੜ੍ਹ ਵਿੱਚ ਜੋ ਮੰਗਾਂ ਰੱਖਿਆਂ ਗਈਆਂ ਸਨ ਜਿਸ ਵਿਚ ਈ.ਟੀ.ਟੀ. ਦੀਆਂ ਪੋਸਟਾਂ ਦੀ ਗਿਣਤੀ 4500 ਤੋਂ ਵਧਾ ਕੇ 8500 ਕਰਨ ਦੀ ਸੀ ਪਰ ਪੰਜਾਬ ਸਰਕਾਰ ਨੇ ਇਸ ਨੂੰ ਸਿਰੇ ਤੋਂ ਨਕਾਰਦਿਆਂ ਸਿੱਖਿਆ ਵਿਰੋਧੀ ਅਤੇ ਲੋਕ ਮਾਰੂ ਨੀਤੀਆਂ ਦਾ ਪ੍ਰਗਟਾਵਾ ਕੀਤਾ ਹੈ ਜਦੋਂ ਕਿ ਪ੍ਰਾਈਮਰੀ ਸਕੂਲਾਂ ਵਿਚ ਬਹੁਤ ਸਾਰੀਆ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜੋ ਕਿ ਸਿੱਖਿਆ ਅਧਿਕਾਰ ਕਾਨੂੰਨ ਦੀ ਉਲੰਘਣਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1 ਲੱਖ 20 ਹਜ਼ਾਰ ਨੌਕਰੀ ਕੱਢਣ ਦੇ ਬਿਆਨ ਸੁਣਕੇ ਈ.ਟੀ.ਟੀ. ਟੈਟ ਪਾਸ, ਬੇਰੁਜ਼ਗਾਰ ਅਧਿਆਪਕਾਂ ਵਿੱਚ ਨੌਕਰੀ ਦੀ ਆਸ ਜਾਗੀ ਸੀ ਪਰ ਮੁੱਖ ਮੰਤਰੀ ਪੰਜਾਬ ਵੱਲੋਂ ਕਾਨੂੰਨੀ ਉਣਤਾਇਆ ਦਾ ਹਵਾਲਾ ਦੇ ਕੇ ਪੋਸਟਾਂ ਦੀ ਗਿਣਤੀ ਵਿੱਚ ਵਾਧਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਜਿਸ ਕਰਕੇ ਅਧਿਆਪਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਮੌਕੇ ਆਗੂ ਜਸਵਿੰਦਰ ਸ਼ੇਖੜਾਂ ਅਮਨ ਸਰਾਰੀ, ਤਰਸੇਮ ਤੇ ਅਮਰਜੀਤ ਕੰਬੋਜ ਨੇ ਚੇਤਵਾਨੀ ਦਿੱਤੀ ਕਿ ਜੇਕਰ ਅਸਾਮੀਆਂ ਗਿਣਤੀ 4500 ਤੋਂ ਵਧਾਕੇ 8500 ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਅਮਨ ਸਰਾਰੀ,ਲਖਵਿੰਦਰ ਸਿੰਘ ਚੀਮਾ ਸੰਗਰੂਰ,ਸਤਬੀਰ ਘੁਮਾਣ,ਅਮਰਜੀਤ ਕੰਬੋੋਜ ਸੁਲਿੰਦਰ ਸਿੰਘ ਫ਼ਜਿਲਕਾ, ਜਸਵਿੰਦਰ ਸਿੰਘ, ਮਨਦੀਪ ਸਿੰਘ , ਤਰਸੇਮ ਸਿੰਘ , ਹਰਦੀਪ ਸਿੰਘ, ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *