ਟਾਈਪਿੰਗ ਟੈਸਟ ਪਾਸ ਉਮੀਦਵਾਰਾਂ ਨੇ ਪ੍ਰੀਖਿਆਂ ਲੈਣ ਦੀ ਲਗਾਈ ਗੁਹਾਰ

ss1

ਟਾਈਪਿੰਗ ਟੈਸਟ ਪਾਸ ਉਮੀਦਵਾਰਾਂ ਨੇ ਪ੍ਰੀਖਿਆਂ ਲੈਣ ਦੀ ਲਗਾਈ ਗੁਹਾਰ
ਅਲੱਗ ਅਲੱਗ ਯੁਨੀਵਰਸਿਟੀ ਬੋਰਡਾਂ ਦਾ ਨੰਬਰ ਦੇਣ ਦੇ ਢੰਗ ਵੱਖੋ ਵੱਖਰਾਂ ਜਿਸ ਨਾਲ ਮੇਹਨਤੀ ਉਮੀਦਵਾਰ ਰਹਿ ਜਾਣਗੇ ਨੋਕਰੀ ਤੋਂ ਵਾਝੇ

ਬਰੇਟਾਂ 30 ਜੂਨ (ਪ.ਪ.) ਬਲਾਕ ਬਰੇਟਾ ਦੇ ਟਾਈਪਿੰਗ ਟੈਸਟ ਪਾਸ ਉਮੀਦਵਾਰਾਂ ਦੀ ਇਕ ਮੀਟਿੰਗ ਹੋਈ ਜਿਸ ਵਿੱਚ ਉਮੀਦਵਾਰਾਂ ਵੱਲੋਂ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ।ਜਿਸ ਵਿੱਚ ਇਹ ਵਿਚਾਰਿਆਂ ਗਿਆ ਕਿ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜੋ ਕਲਰਕਾਂ ਦੀਆਂ ਵੱਖ-ਵੱਖ ਵਿਭਾਗਾਂ ਵਿੱਚ 2715 ਅਸਾਮੀਆਂ ਨੂੰ ਭਰੇ ਜਾਣ ਲਈ ਜੋ ਟਾਈਪਿੰਗ ਯੋਗਤਾ ਟੈਸਟ 23 ਮਈ ਤੋਂ 20 ਜੂਨ 2016 ਲਿਆ ਗਿਆ ਸੀ। ਜਿਸ ਵਿੱਚ 6875 ਉਮੀਦਵਾਰਾਂ ਨੇ ਟੈਸਟ ਪਾਸ ਕੀਤਾ ਹੈ। ਜਿਕਰਯੋਗ ਗੱਲ ਇਹ ਹੈ ਕਿ ਇਹਨਾਂ ਪਾਸ ਉਮੀਦਵਾਰਾਂ ਵਿੱਚ ਜਨਰਲ (101) ਕੈਟਾਗਰੀ ਅਧੀਨ 4624 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਜੋ ਕਿ ਜਨਰਲ ਕੈਟਾਗਿਰੀ ਦੀਆਂ ਅਸਾਮੀਆਂ 1213 ਦਾ ਲਗਭਗ 4 ਗੁਣਾ ਹੈ। ਜਿਸ ਵਿੱਚ ਵੱਖ-ਵੱਖ ਸਟਰੀਮ ਜਿਵੇਂ:- ਬੀ.ਟੈੱਕ, ਬੀ.ਕਾੱਮ, ਬੀ.ਐਸ.ਸੀ, ਬੀ.ਫਾਰਮੈਸੀ ਅਤੇ ਬੀ.ਏ ਆਦਿ ਦੇ ਉਮੀਦਵਾਰ ਸ਼ਾਮਿਲ ਹਨ। ਧਿਆਨਯੋਗ ਗੱਲ ਇਹ ਹੈ ਕਿ ਇਹਨਾਂ ਅਲੱਗ-ਅਲੱਗ ਸਟਰੀਮਾਂ ਵਿੱਚ ਵਿਦਿਆਰਥੀਆਂ ਦੇ ਅੰਕਾਂ ਦੇ ਪ੍ਰਤੀਸ਼ਤ ਬਹੁਤ ਅੰਤਰ ਪਾਇਆ ਜਾਂਦਾ ਹੈ ਕਿਉਂਕਿ ਕਈ ਸਟਰੀਮਾਂ ਜਿਵੇਂ:- ਬੀ.ਏ ਆਦਿ ਵਿੱਚ ਕੇਵਲ ਲਿਖਤੀ ਪ੍ਰੀਖਿਆ ਲਈ ਜਾਂਦੀ ਹੈ। ਜਿਸ ਨਾਲ ਅੰਕਾਂ ਦੇ ਪ੍ਰਤੀਸ਼ਤ ਕਾਫੀ ਘੱਟ ਬਣਦੀ ਹੈ। ਜਦੋਂ ਕਿ ਕਈ ਸਟਰੀਮਾਂ ਜਿਵੇਂ ਕਿ:- ਬੀ.ਟੈੱਕ, ਬੀ.ਐਸ.ਸੀ (ਆਈ.ਟੀ) ਆਦਿ ਵਿੱਚ ਅਸੈਸਮੈਂਟ ਲਾਈ ਜਾਂਦੀ ਹੈ ਜਿਸ ਕਰਕੇ ਅੰਕਾਂ ਦੀ ਪ੍ਰਤੀਸ਼ਤ ਵਿੱਚ ਕਾਫੀ ਵਾਧਾ ਹੋ ਜਾਂਦਾ ਹੈ।ਦੂਜੇ ਕਈ ਬੋਰਡ ਤੇ ਯੂਨੀਵਰਸਿਟੀਆਂ ਦੇ ਨੰਬਰ ਦੇਣ ਦਾ ਢੰਗ ਵੀ ਵੱਖੋ ਵੱਖਰਾਂ ਹੈ ਕਈ ਯੂਨੀਵਰਸਿਟੀਆਂ ਦੁਆਰਾਂ ਅਸੈਸਮੈਂਟਾਂ ਦੇ ਨੰਬਰ ਲਗਾਏ ਜਾਂਦੇ ਹਨ ਪਰ ਕਈ ਯੂਨੀਵਰਸਿਟੀਆਂ ਵਿਚ ਸਾਰਾ ਪੇਪਰ ਕੇਵਲ ਲਿਖਤੀ ਤੌਰ ਤੇ ਲਿਆ ਜਾਂਦਾ ਹੈ । ਇਸੇ ਤਰ੍ਹਾਂ ਹੀ ਉਹਨਾਂ ਨੂੰ ਨੰਬਰ ਦਿੱਤੇ ਜਾਂਦੇ ਹਨ।ਵਿਦਿਆਰਥੀਆਂ ਨੇ ਦੱਸਿਆਂ ਕਿ ਕੁਝ ਲੋਕ ਟੈਸਟ ਦੀ ਮੰਗ ਨੂੰ ਲੈ ਕੇ ਬਹੁਤ ਡਰ ਰਹੇ ਹਨ ਪਰ ਜੇਕਰ ਉਹਨਾਂ ਵਿਚ ਸਹੀ ਕਾਬੀਲਅਤ ਹੈ ਤਾਂ ਉਹ ਪੇਪਰ ਵਿਚ ਭਾਗ ਲੈਣ ਤੇ ਨੌਕਰੀ ਪ੍ਰਾਪਤ ਕਰਨ ਉਮੀਦਵਾਰਾਂ ਨੇ ਸਰਕਾਰ ਅਤੇ ਅਧੀਨ ਸੇਵਾਵਾਂ ਚੋਣ ਬੋਰਡ ਤੋਂ ਇਹ ਮੰਗ ਕੀਤੀ ਜਾਂਦੀ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਰੋਕਤ ਪਾਸ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ ਤਾਂ ਜੋ ਸਾਰੇ ਉਮੀਦਵਾਰਾਂ ਦਾ ਸਹੀ ਪ੍ਰੀਖਣ ਹੋ ਸਕੇ। ਜਿਸ ਨਾਲ ਬੋਰਡ ਨੂੰ ਉੱਚ ਕੋਟੀ ਦੇ ਉਮੀਦਵਾਰ ਮਿਲ ਸਕਣ।

print
Share Button
Print Friendly, PDF & Email

Leave a Reply

Your email address will not be published. Required fields are marked *