ਲੰਬੀ ਵਿਖੇ ਰਾਸ਼ਟਰੀ ਰਾਜ ਮਾਰਗ ਦੇ ਨਾਜਾਇਜ ਕਬਜੇ ਹਟਾਏ

ss1

ਲੰਬੀ ਵਿਖੇ ਰਾਸ਼ਟਰੀ ਰਾਜ ਮਾਰਗ ਦੇ ਨਾਜਾਇਜ ਕਬਜੇ ਹਟਾਏ

Exif_JPEG_420

ਲੰਬੀ, 30 ਜੂਨ (ਆਰਤੀ ਕਮਲ) : ਦਿੱਲੀ ਫਾਜਿਲਕਾ ਰਾਸ਼ਟਰੀ ਰਾਜ ਮਾਰਗ ਤੇ ਵੱਸੇ ਪਿੰਡ ਲੰਬੀ ਵਿਖੇ ਚੌਂਹ ਮਾਰਗੀ ਦੇ ਕਾਰਜ ਨਜਾਇਜ ਕਬਜਿਆਂ ਕਾਰਨ ਲਟਕੇ ਚੱਲੇ ਆ ਰਹੇ ਸਨ ਪਰ ਹੁਣ ਪ੍ਰਸ਼ਾਸਨ ਦੀ ਸਖਤੀ ਕਾਰਨ ਇਹ ਕੰਮ ਜਲਦੀ ਨੇਪਰੇ ਚੜਨ ਦੀ ਉਮੀਦ ਹੈ । ਇਸ ਚੌਂਹ ਮਾਰਗੀ ਸੜਕ ਦੇ ਪਾਸਿਆਂ ਤੇ ਬਣਨ ਵਾਲੀ ਸਰਵਿਸ ਰੋਡ ਤੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ ਕਬਜੇ ਕੀਤੇ ਹੋਏ ਸਨ ਪਰ ਵਾਰ ਵਾਰ ਮੀਟਿੰਗਾਂ ਤੇ ਬੇਨਤੀਆਂ ਤੇ ਵੀ ਕੋਈ ਦੁਕਾਨਦਾਰ ਕਬਜੇ ਢਾਹੁਣ ਦੀ ਕੋਸ਼ਿਸ਼ ਨਹੀ ਕਰ ਰਿਹਾ ਸੀ ਜਿਸ ਕਰਕੇ ਪ੍ਰਸ਼ਾਸਨ ਨੇ ਸਖਤੀ ਕਰਦਿਆਂ ਜੇਬੀਸੀ ਦੀ ਮਦਦ ਨਾਲ ਇਹ ਕਬਜੇ ਢਾਹ ਦਿੱਤੇ । ਇਹਨਾਂ ਸਾਰੇ ਕਾਰਜਾਂ ਦੀ ਨਿਗਰਾਣੀ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਸਮੇਤ ਲੋਕ ਨਿਰਮਾਣ ਵਿਭਾਗ ਦੇ ਐਸਡੀਉ ਤੇ ਜੇਈ ਨੇ ਖੁਦ ਕੀਤੀ ਅਤੇ ਕਿਹਾ ਕਿ ਹੁਣ ਜਲਦੀ ਹੀ ਚੌਹਂ ਮਾਰਗੀ ਸੜਕ ਦਾ ਕੰਮ ਪੂਰਾ ਹੋ ਜਾਵੇਗਾ ।

print
Share Button
Print Friendly, PDF & Email

Leave a Reply

Your email address will not be published. Required fields are marked *