ਪ੍ਰੀਖਿਆ ਵਿੱਚੋਂ ਘੱਟ ਨੰਬਰ ਆਉਣ ਫਾਹਾ ਲੈ ਕੇ ਨੌਜਵਾਨ ਲੜਕੀ ਨੇ ਕੀਤੀ ਖੁਦਕੁਸ਼ੀ

ss1

ਪ੍ਰੀਖਿਆ ਵਿੱਚੋਂ ਘੱਟ ਨੰਬਰ ਆਉਣ ਫਾਹਾ ਲੈ ਕੇ ਨੌਜਵਾਨ ਲੜਕੀ ਨੇ ਕੀਤੀ ਖੁਦਕੁਸ਼ੀ

1-25 (1)
ਮਹਿਲ ਕਲਾਂ 30 ਜੂਨ (ਭੁਪਿੰਦਰ ਸਿੰਘ ਧਨੇਰ )- ਪਿੰਡ ਠੀਕਰੀਵਾਲ ਵਿਖੇ ਇੱਕ ਨੌਜਵਾਨ ਲੜਕੀ ਵੱਲੋਂ ਬੀ ਐਸ ਏ ਦੀ ਪ੍ਰੀਖਿਆ ਵਿੱਚੋਂ ਘੱਟ ਨੰਬਰ ਆਉਣ ਕਾਰਨ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਦਰ ਦੇ ਮੁਖੀ ਪਵਿੱਤਰ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਗਗਨਦੀਪ ਕੌਰ ਪੁੱਤਰੀ ਸਵ: ਬਲਵਿੰਦਰ ਸਿੰਘ ਜੋ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਨਾਲ ਨਾਨਕੇ ਪਿੰਡ ਠੀਕਰੀਵਾਲ ਵਿਖੇ ਰਹਿ ਰਹੀ ਸੀ। ਮ੍ਰਿਤਕ ਨੌਜਵਾਨ ਲੜਕੀ ਬੀ ਐਸ ਈ ਦੀ ਪੜਾਈ ਮਸਤੂਆਣਾ ਕਾਲਜ ਸੰਗਰੂਰ ਵਿਖੇ ਕਰ ਰਹੀ ਸੀ। ਉਨਾਂ ਦੱਸਿਆਂ ਕਿਗਗਨਦੀਪ ਕੌਰ
ਨੇ ਬੀ ਐਸ ਈ ਪ੍ਰੀਖਿਆ ਵਿੱਚੋਂ ਘੱਟ ਨੰਬਰ ਆਉਣ ਕਾਰਨ ਅਤੇ ਚੰਗੇ ਕਾਲਜ ਵਿੱਚ ਦਾਖਲਾ ਨਾ ਮਿਲਣ ਕਾਰਨ ਮਾਨਸਿਕ ਪਰੇਸਾਨੀ ਹਾਲਤ ਵਿੱਚੋਂ ਗੁਜਰ ਰਹੀ ਸੀ ,ਨੇ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨਾਂ ਕਿਹਾ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਥਾਣਾ ਸਦਰ ਵੱਲੋਂ 174 ਦੀ ਕਾਰਵਾਈ ਕਰਕੇ ਲਾਸ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *