ਐਸ ਵਾਈ ਐਲ ਮੁੱਦੇ ਤੇ ਇਸਤਰੀ ਅਕਾਲੀ ਦਲ ਹਰ ਕੁਰਬਾਨੀ ਲਈ ਤਿਆਰ: ਬੀਬੀ ਸ਼ੇਰਗਿੱਲ

ss1

ਐਸ ਵਾਈ ਐਲ ਮੁੱਦੇ ਤੇ ਇਸਤਰੀ ਅਕਾਲੀ ਦਲ ਹਰ ਕੁਰਬਾਨੀ ਲਈ ਤਿਆਰ: ਬੀਬੀ ਸ਼ੇਰਗਿੱਲ

1-19
ਤਪਾ ਮੰਡੀ,30 ਜੂਨ (ਨਰੇਸ਼ ਗਰਗ) ਬਹੁਚਰਚਿਤ ਐਸ ਵਾਈ ਐਲ ਦੇ ਨਹਿਰ ਤੇ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਨਿਰਦੇਸਨਾਂ ਤੇ ਇਸਤਰੀ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ, ਸਮਾਜ ਸੇਵੀ ਤੇ ਬੇਬਾਕ ਬੁਲਾਰੇ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਪਿੰਡ ਢਿੱਲਵਾਂ ਅਤੇ ਪਿੰਡ ਕਰਮਗੜ ਵਿਖੇ ਇਸਤਰੀ ਅਕਾਲੀ ਦਲ ਦੀਆਂ ਮੀਟਿੰਗਾਂ ਦੌਰਾਨ ਆਪਣੇ ਸੰਬੋਧਨ ‘ਚ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਸਿਰਫ਼ ਪੰਜਾਬ ਦਾ ਹੱਕ ਹੈ, ਜਿਸ ਦੀ ਸ਼ੁਰੂ ਤੋੀ ਜ਼ੋਰਦਾਰ ਢੰਗ ਨਾਲ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਤਨਦੇਹੀ ਨਾਲ ਕਰ ਰਹੇ ਹਨ। ਉਨਾਂ ਕਿਹਾ ਕਿ ਪੂਰੇ ਦੇਸ਼ ਦਾ ਪੇਟ ਭਰਨ ਵਾਲੇ ਪੰਜਾਬ ਦੇ ਮਿਹਨਤੀ ਕਿਸਾਨਾਂ ਨਾਲ ਕਿਸੇ ਤਰਾਂ ਦੀ ਕੋਈ ਵੀ ਧੱਕੇਸ਼ਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਬੀਬੀ ਸ਼ੇਰਗਿੱਲ ਦੇ ਜੋਸ਼ੀਲੇ ਤੇ ਭਾਵ ਪੂਰਨ ਭਾਸ਼ਨ ਦੌਰਾਨ ਵੱਡੀ ਗਿਣਤੀ ‘ਚ ਹਾਜ਼ਰ ਬੀਬੀਆਂ ਨੇ ਵਾਰ-ਵਾਰ ਤਾੜੀਆਂ ਦੀ ਗੜਗੜਾਹੜ ਨਾਲ ਸਵਾਗਤ ਕੀਤਾ। ਇਸ ਸਮੇਂ ਸ਼ੇਰਗਿੱਲ ਨੇ ਕਿਹਾ ਕਿ ਪਾਰਟੀ ਤੇ ਸਰਕਾਰ ਸਾਰੇ ਵਰਗਾਂ ਦਾ ਬਰਾਬਰ ਖਿਆਲ ਰੱਖ ਰਹੀ ਹੈ ਅਤੇ ਕਿਸੇ ਨਾਲ ਵੀ ਕੋਈ ਵਧੀਕੀ ਜਾਂ ਧੱਕੇਸ਼ਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਉਹ ਹੇਠਲੇ ਪੱਧਰ ਤੇ ਜ਼ਮੀਨ ਨਾਲ ਜੁੜਕੇ ਆਮ ਵਰਗਾਂ ਖਾਸਕਰ ਮਜ਼ਦੂਰਾਂ, ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਧਿਆਨ ‘ਚ ਲਿਆਕੇ ਉਨਾਂ ਦਾ ਹੱਲ ਕਰਵਾਉਣ ਲਈ ਬਚਨਵੱਧ ਹੈ। ਉਨਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਆਉਂਦੇ ਦਿਨਾਂ ਵਿੱਚ ਲੋਕ ਪੱਖੀ ਸਕੀਮਾਂ, ਜਿਵੇਂ ਗਰੀਬ ਬੱਚੀਆਂ ਨੂੰ ਰੁਜ਼ਗਾਰ ਲਈ ਸਿਲਾਈ ਮਸ਼ੀਨਾਂ, ਰੇਹੜੀਆਂ, ਰਿਕਸੇ ਸਮੇਤ ਵਿਦਿਆਰਥੀਆਂ ਲਈ ਵਜੀਫ਼ੇ ਆਦਿ ਕਾਰਨ ਸਾਰੇ ਵਰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾਲ ਚਟਾਨ ਵਾਂਗ ਖੜੇ ਹਨ ਤੇ ਪੰਜਾਬ ਅੰਦਰ ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਲੋਕਪ੍ਰਿਆ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ। ਉਨਾਂ ਕਿਹਾ ਕਿ ਲੋਕਾਂ ਅੰਦਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਬਹੁਪੱਖੀ ਸਕੀਮਾਂ ਕਾਰਨ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਦੂਸਰੀ ਤਰਫ਼ ਹਵਾ ‘ਚ ਉੱਡ ਰਹੀ ਆਪ ਪਾਰਟੀ ਹੈ ਜਿਸ ਦਾ ਕੋਈ ਜ਼ਮੀਨੀ ਵਜੂਦ ਨਹੀਂ ਹੈ, ਸਿਰਫ ਚੁਟਕਲੇ ਤੇ ਗੱਪਾਂ ਨਾਲ ਹੀ ਸੂਝਵਾਨ ਵੋਟਰਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਹਨ। ਉਨਾਂ ਮੁਤਾਬਿਕ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਮਜ਼ਬੂਤ ਗਠਜੋੜ ਅੱਗੇ ਪਹਿਲਾਂ ਤੋਂ ਹੀ ਟੁਕੜਿਆਂ ‘ਚ ਵੰਡੀ ਕਾਂਗਰਸ ਤਾਂਸ ਦੇ ਪੱਤਿਆਂ ਵਾਂਗ ਉੱਡ ਪੁੱਡ ਜਾਵੇਗੀ।
ਇਸ ਸਮੇਂ ਉਨਾਂ ਨਾਲ ਉਘੇ ਸਮਾਜ ਸੇਵੀ ਤੇ ਪਾਰਟੀ ਆਗੂ ਮਹੰਤ ਹੁਕਮ ਦਾਸ ਬਬਲੀ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *