ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਦਾਬਦੀ ਦੇ ਸਬੰਧ ਵਿੱਚ ਕੀਰਤਨ ਦਰਬਾਰ 2 ਨੂੰ

ss1

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਦਾਬਦੀ ਦੇ ਸਬੰਧ ਵਿੱਚ ਕੀਰਤਨ ਦਰਬਾਰ 2 ਨੂੰ

ਕੀਰਤਪੁਰ ਸਾਹਿਬ 30 ਜੂਨ { ਹਰਪ੍ਰੀਤ ਸਿੰਘ ਕਟੋਚ}: ਪਹਿਲੇ ਖਾਲਸਾ ਰਾਜ ਦੇ ਉਸਰੇਈਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਖਾਲਸਾ ਸਪੋਰਟਸ ਐਂਡ ਕਲਚਰਲ ਕਲੱਬ ਭਟੋਲੀ ਵਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਖਤ ਸ਼ੀ੍ਰ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ 2 ਜੁਲਾਈ ਦੀ ਰਾਤ ਨੂੰ ਰਾਤ 8 ਵਜੇ ਤੋਂ 11 ਵਜੇ ਤੱਕ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ।ਜਿਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਮੈਬਰਾਂ ਨੇ ਦੱਸ਼ਿਆ ਕਿ ਕੀਰਤਨ ਦਰਬਾਰ ਵਿੱਚ ਪੰਥ ਦੇ ਮਹਾਨ ਕੀਰਤਨੀਏ ਸੰਗਤਾ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ । ਇਸ ਮੋਕੇ ਰਾਤ ਸਮੇਂ ਸੰਗਤਾ ਲਈ ਚਾਹ ਪਕੋੜੇ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਜਾਣਕਾਰੀ ਦੇਣ ਵਾਲਿਆਂ ਵਿੱਚ ਗੁਰਮੀਤ ਸਿੰਘ ਟੀਨਾ ਸਰਪੰਚ ਭਟੋਲੀ ,ਜਸਦਪਿ ਸਿੰਘ ਪ੍ਰਧਾਨ, ਜੰਗ ਬਹਾਦਰ ਸਿੰਘ, ਵਰਿੰਦਰਵੀਰ ਸਿੰਘ , ਭਾਈ ਜਰਨੈਲ ਸਿੰਘ, ਅਮਨਦੀਪ ਸਿੰਘ, ਸੁਰਿੰਦਰ ਸਿੰਘ , ਹੈਪੀ, ਗੁਰਪ੍ਰੀਤ ਸਿੰਘ , ਰੂਬੀ ਅਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *