ਹੜ੍ਹਾ ਨਾਲ ਨਜਿੱਠਣ ਲਈ ਡੀ ਸੀ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਮੀਟਿੰਗ

ss1

ਹੜ੍ਹਾ ਨਾਲ ਨਜਿੱਠਣ ਲਈ ਡੀ ਸੀ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਮੀਟਿੰਗ
ਪਿੰਡਾਂ ਵਿੱਚ ਰਿਲੀਫ ਕੈਪਾਂ ਰਾਹੀਂ ਲੋਕਾਂ ਨੂੰ ਕੀਤਾ ਸੁਚੇਤ

1-14
ਬਰੇਟਾ 30, ਜੂਨ (ਰੀਤਵਾਲ): ਇੱਥੇ ਅੱਜ ਤਹਿਸੀਲ ਕੰਪਲੈਕਸ ਵਿੱਚ ਮਾਨਸਾ ਜਿਲ੍ਹੇ ਅੰਦਰਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾਂ ਦੀ ਪ੍ਰਧਾਨਗੀ ਹੇਠ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਦੇ ਇੱਕ ਦੋ ਦਿਨਾਂ ਵਿੱਚ ਸ਼ੁਰੂ ਹੋ ਰਹੇ ਮੋਨਸੂਨ ਪੌਣਾਂ ਦੇ ਵਹਾਅ ਨੂੰ ਧਿਆਨ ਵਿੱਚ ਰੱਖਦਿਆਂ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਹੜ੍ਹਾ ਦੀ ਰੋਕਥਾਮ ਅਤੇ ਇਸਦੇ ਪ੍ਰ੍ਰਭਾਵ ਨੂੰ ਕਾਬੂ ਹੇਠ ਰੱਖਣ ਲਈ ਆਊਦੇ ਅਗਾਓ ਪ੍ਰਬੰਧਾਂ ਕਰਨੇ ਲਾਜ਼ਮੀ ਹੋ ਗਏ ਹਨ। ਉਹਨਾਂ ਉੱਚ ਅਧਿਕਾਰੀਆਂ ਨੂੰ ਸੁਚੇਤ ਕੀਤਾ ਕਿ ਉਹ ਅਜਿਹੇ ਹਾਲਾਤਾ ਨਾਲ ਨਜਿੱਠਣ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿਣ। ਡਿਪਟੀ ਕਮਿਸ਼ਨਰ ਨੇ ਪੰਜਾਬ-ਹਰਿਆਣਾ ਦੇ ਮਸ਼ਹੂਰ ਹੜ੍ਹ ਪ੍ਰ੍ਰਭਾਵਿਤ ਚਾਦਪੁਰਾਂ ਬੰਨ੍ਹ ਦਾ ਮੌਕੇ ਤੇ ਪੁੱਜ ਕੇ ਜਾਇਜ਼ਾ ਲਿਆ। ਚਾਦਪੁਰਾਂ ਬੰਨ੍ਹ ਦੇ ਘੱਗਰ ਦਰਿਆ ਦੇ ਪਾਣੀ ਦੇ ਵਹਾਅ ਤੇ ਤਸੱਲੀ ਪ੍ਰਗਟ ਕਰਦਿਆਂ ਉਹਨਾਂ ਇਸ ਬੰਨ੍ਹ ਤੋਂ ਪ੍ਰਭਾਵਿਤ ਪਿੰਡ ਗੋਰਖਨਾਥ, ਕੁਲਰੀਆਂ, ਭਾਵਾ, ਬੀਰੇਵਾਲਾ ਡੋਗਰਾ, ਰਿਉਦ ਕਲਾ, ਰਿਊਦ ਖੁਰਦ, ਸੇਰਖਾ, ਮਘਾਣੀਆਂ, ਗੰਢੂ ਖੁਰਦ, ਗਾਮੀਵਾਲਾ, ਤਾਲਬਵਾਲਾ ਪਿੰਡਾਂ ਵਿੱਚ `ਚ ਪੁੱਜ ਕੇ ਹੜ੍ਹਾ ਦੀ ਰੋਕਥਾਮ ਲਈ ਰਿਲੀਫ ਕੈਂਪ ਦੇ ਰੂਪ ਵਿੱਚ ਲੋਕਾਂ ਨੂੰ ਖੁੱਲੀ ਜਾਣਕਾਰੀ ਦਿੱਤੀ। ਉਹਨਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਹੜ੍ਹਾ ਦੇ ਹੱਲੇ ਸਬੰਧੀ ਲੋਕ ਇੱਕ ਮੁੱਠ ਹੋ ਕੇ ਇਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ।

print
Share Button
Print Friendly, PDF & Email