ਛੱਪੜ ਦੇ ਗੰਦੇ ਪਾਣੀ ਤੋਂ ਡਾਢੇ ਪਰੇਸ਼ਾਨ ਪਿੰਡ ਕੁਲਰੀਆਂ ਦੇ ਵਾਸੀ

ss1

ਛੱਪੜ ਦੇ ਗੰਦੇ ਪਾਣੀ ਤੋਂ ਡਾਢੇ ਪਰੇਸ਼ਾਨ ਪਿੰਡ ਕੁਲਰੀਆਂ ਦੇ ਵਾਸੀ

1-12
ਬਰੇਟਾ 30 ਜੂਨ (ਰੀਤਵਾਲ) ਲਾਗੇ ਦੇ ਪਿੰਡ ਕੁਲਰੀਆਂ ਵਿਖੇ ਕੈਂਸਰ ਨੇ ਤਬਾਹੀ ਮਚਾ ਦਿੱਤੀ ਹੈ ਪਿੰਡ ਦੇ ਲੋਕਾਂ ਤੋਂ ਇੱਕਤਰ ਜਾਣਕਾਰੀ ਅਨੁਸਾਰ ਪਿਛਲੇ ਦੋ ਸਾਲਾਂ ਦੇ ਅਰਸੇ ਦੋਰਾਨ ਹੁਣ ਤੱਕ ਕੈਂਸਰ ਨੇ ਕਰੀਬ 60 ਲੋਕਾਂ ਦੀ ਜਾਨ ਲੈ ਲਈ ਹੈ ਇਸ ਜਾਨਲੇਵਾ ਬਿਮਾਰੀ ਨਾਲ ਹੁਣ ਵੀ ਸੈਂਕੜਿਆਂ ਦੀ ਗਿਣਤੀ ਤੋਂ ਵੱਧ ਲੋਕ ਜਿੰਦਗੀ ਤੇ ਮੋਤ ਦੀ ਲੜਾਈ ਲੜ ਰਹੇ ਹਨ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਮਾਜ ਸੇਵੀ ਮੈਂਬਰ ਸ਼ੁਰੇਸ਼ ਸ਼ਰਮਾਂ ਨੇ ਦੱਸਿਆ ਹੈ ਕਿ ਪਿੰਡ ਦੇ ਵਿੱਚ ਸਭ ਤੋਂ ਪੁਰਾਣਾ ਤੇ ਵੱਡਾ ਇੱਕ ਛੱਪੜ ਹੈ ਜਿਸ ਦਾ ਪਾਣੀ ਪੂਰੀ ਤਰਾਂ ਜਹਿਰੀਲਾ ਹੋ ਚੁਕਿਆ ਹੈ ਜੋ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਉਹਨਾਂ ਨੇ ਦੱਸਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਸ ਛੱਪੜ ਦੀ ਸਫਾਈ ਨਹੀ ਹੋਈ ਜਿਸ ਕਰਕੇ ਇਸ ਦੇ ਜਹਿਰੀਲੇ ਪਾਣੀਂ ਨੇ ਧਰਤੀ ਦੇ ਹੇਠਲੇ ਪਾਣੀ ਵਿੱਚ ਮਿਲਕੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ ਜਿਕਰ ਯੋਗ ਗੱਲ ਤਾਂ ਇਹ ਹੈ ਕਿ ਇਹ ਛੱਪੜ ਬਿਲਕੁੱਲ ਸਰਕਾਰੀ ਸਕੂਲ ਦੀ ਪਿਛਲੀ ਦੀਵਾਰ ਨਾਲ ਹੈ ਜਿੱਥੇ ਹਰ ਰੋਜ ਸਕੂਲੀ ਬੱਚੇ,ਅਧਿਆਪਕ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਪਿੰਡ ਵਾਸੀਆਂ ਅਨੁਸਾਰ ਛੱਪੜ ਦਾ ਜਹਿਰੀਲਾ ਪਾਣੀ ਹੀ ਕੈਂਸਰ ਅਤੇ ਪੇਟ ਦੀਆਂ ਬਿਮਾਰੀਆਂ ਦਾ ਵੱਡਾ ਕਾਰਨ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕੀ ਜੇਕਰ ਸਰਕਾਰ ਅਤੇ ਸਬੰਧਿਤ ਵਿਭਾਗ ਨੇ ਹੁਣ ਵੀ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਹੋਰ ਵੀ ਬਹੁਤ ਸਾਰੀਆਂ ਜਿੰਦਗੀਆਂ ਕੈਂਸਰ ਦੀ ਭੇਂਟ ਚੜਨਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *