ਘਰੇਲੂ ਝਗੜੇ ਕਾਰਨ ਔਰਤ ਵੱਲੋਂ ਫਾਹਾ ਲੈ ਕੇ ਖੁਦਕਸੀ

ss1

ਘਰੇਲੂ ਝਗੜੇ ਕਾਰਨ ਔਰਤ ਵੱਲੋਂ ਫਾਹਾ ਲੈ ਕੇ ਖੁਦਕਸੀ

ਬੋਹਾ 30 ਜੂਨ (ਦਰਸ਼ਨ ਹਾਕਮਵਾਲਾ ) ਨੇੜਲੇ ਪਿੰਡ ਆਲਮਪੁਰ ਮੰਦਰਾ ਵਿੱਖੇ ਇਕ 32 ਸਾਲਾ ਔਰਤ ਵੱਲੋਂ ਆਪਣੇ ਪਤੀ ਨਾਲ ਚਲਦੇ ਘਰੇਲੂ ਝਗੜੇ ਕਾਰਨ ਫਾਹਾ ਲੈ ਕੇ ਖੁਦਕਸ਼ੀ ਕਰਨ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਸਪ੍ਰੀਤ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਮਾਨਸਾ ਦਾ ਵਿਆਹ ਸੰਨ 2006 ਵਿਚ ਇਸ ਪਿੰਡ ਦੇ ਵਸਨੀਕ ਜਗਰਾਜ ਸਿੰਘ ਪੁੱਤਰ ਸੰਕਰ ਸਿੰਘ ਨਾਲ ਹੋਇਆ ਸੀ। ਪਿਚੱਲੇ ਕੁਝ ਸਾਲਾਂ ਤੋ ਪਤੀ ਪਤਨੀ ਵਿਚਕਾਰ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਉਹ ਇਕ ਸਾਲ ਪਹਿਲਾਂ ਆਪਣੇ ਪੇਕੇ ਘਰ ਰਹਿਣ ਲੱਗ ਪਈ ਸੀ’। ਬਾਦ ਵਿਚ ਨੇੜਲੇ ਰਿਸ਼ਤੇਦਾਰਾਂ ਨੇ ਦੋਹਾ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ। ਬੀਤ ਸ਼ਾਮ ਜਗਰਾਜ ਸਿੰਘ ਜੀਰੀ ਲਾਉਣ ਲਈ ਬਾਹਰ ਗਿਆ ਹੋਇਆ ਸੀ ਤਾਂ ਜਸਪ੍ਰੀਤ ਕੌਰ ਨੇ ਫਾਹਾ ਲੈ ਕਿ ਆਤਮ ਹੱਤਿਆ ਕਰ ਲਈ । ਇਸ ਸਬੰਧੀ ਮ੍ਰਿਤਕ ਔਰਤ ਦੇ ਭਰਾ ਸਤਪਾਲ ਸਿੰਘ ਵੱਲੋਂ ਬੋਹਾ ਥਾਨਾਂ ਵਿੱਚ ਲਿਖਵਾਈ ਮੁੱਢਲੀ ਰਿਪੋਰਟ ਅਨੁਸਾਰ ਉਸਦਾ ਜੀਜਾ ਉਸ ਦੀ ਭੈਣ ਦੇ ਚਾਲ ਚਲਣ ਤੇ ਸ਼ਕ ਕਰਦਾ ਸੀ ਤੇ ਅਕਸਰ ਉਸਦੀ ਕੁੱਟ ਮਾਰ ਵੀ ਕਰਦਾ ਸੀ, ਜਿਸ ਵਿਚ ਉਸਦੀ ਭੈਣ ਦੀ ਸੱਸ ਮੂਰਤੀ ਕੌਰ ਵੀ ਸਾਥ ਦੇਂਦੀ ਸੀ। ਸਤਪਾਲ ਸਿੰਘ ਨੇ ਦੋਸ਼ ਲਾਇਆ ਕਿ ਉਸਦੀ ਭੈਣ ਨੇ ਆਪਣੇ ਪਤੀ ਦੀ ਕੁੱਟ ਮਾਰ ਤੋਂ ਤੰਗ ਪ੍ਰੇਸ਼ਨ ਹੋ ਕੇ ਖੁਦਕਸ਼ੀ ਕੀਤੀ ਹੈ। ਇਸ ਸਬੰਧੀ ਥਾਨਾ ਮੁੱਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਦੀ ਸ਼ਕਾਇਤ ਅਨੁਸਾਰ ਬੋਹਾ ਪੁਲਿਸ ਵੱਲੋਂ ਜਸਪ੍ਰੀਤ ਕੌਰ ਨੰਸ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਉਸਦੇ ਪਤੀ ਜਗਰਾਜ ਸਿੰਘ ਤੇ ਤੇ ਸੱਸ ਮੂਰਤੀ ਕੌਰ ਖਿਲਾਫ ਆਈ. ਪੀ.ਸੀ ਦੀ ਧਾਰਾ 306 ਅਧੀਨ ਮਕੁੱਦਮਾ ਨੰਬਰ 70 ਦਰਜ਼ ਕਰ ਲਿਆ ਗਿਆ ਹੈ। ਇਸ ਕੇਸ਼ ਦੀ ਅਗਲੀ ਤਫਤੀਸ਼ ਜ਼ਾਰੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *