ਕਰਜ਼ ਨੇ ਨਿਗਲਿਆ ਕਿਸਾਨ ਅਮਰਜੀਤ

ss1

ਕਰਜ਼ ਨੇ ਨਿਗਲਿਆ ਕਿਸਾਨ ਅਮਰਜੀਤ

1-4

ਰੂਪਨਗਰ, 30 ਜੂਨ (ਪ੍ਰਿੰਸ): ਕਰਜ਼ ਦੇ ਦੈਂਤ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ ਹੈ। ਘਟਨਾ ਜਿਲ੍ਹੇ ਦੇ ਪਿੰਡ ਕਾਕਰੋਂ ‘ਚ ਵਾਪਰੀ ਹੈ। ਜਿੱਥੇ ਕਰਜ਼ ਦੇ ਚੱਲਦੇ ਪ੍ਰੇਸ਼ਾਨ ਚੱਲ ਰਹੇ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ।
ਜਾਣਕਾਰੀ ਮੁਤਾਬਕ ਕਾਕਰੋਂ ਪਿੰਡ ਦੇ ਕਿਸਾਨ ਅਮਰਜੀਤ ਸਿੰਘ ਕੋਲ ਸਿਰਫ 2 ਏਕੜ ਜਮੀਨ ਸੀ। ਇੰਨੀ ਘੱਟ ਜਮੀਨ ‘ਚੋਂ ਘਰ ਦਾ ਗੁਜਾਰਾ ਵੀ ਨਹੀਂ ਹੋ ਰਿਹਾ ਸੀ। ਘਰ ਚਲਾਉਣ ਲਈ ਮਜਬੂਰਨ ਕਰਜ਼ ਚੁੱਕਣਾ ਪਿਆ। ਪਰ ਇਹ ਕਰਜ਼ ਉੱਤਰਨ ਦੀ ਥਾਂ ਲਗਾਤਾਰ ਵਧਦਾ ਰਿਹਾ। ਅਜਿਹੇ ‘ਚ ਕਿਸਾਨ ਦੇ ਸਿਰ ਕਰੀਬ 15 ਲੱਖ ਰੁਪਏ ਦਾ ਕਰਜ਼ ਜਾ ਚੜਿਆ।
ਸਿਰ ਚੜੇ ਕਰਜ਼ ਨੂੰ ਲੈ ਕੇ ਅਮਰਜੀਤ ਸਿੰਘ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਇਸ ਕਰਜ਼ ਨੂੰ ਉਤਾਰਨ ਦਾ ਕੋਈ ਰਾਸਤਾ ਨਜ਼ਰ ਨਾ ਆਉਣ ‘ਤੇ ਮਜਬੂਰਨ ਉਸ ਨੇ ਆਪਣੀ ਜਾਨ ਦੇਣ ਦਾ ਫੈਸਲਾ ਕਰ ਲਿਆ। ਆਖਰ ਅਮਰਜੀਤ ਨੇ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *