ਜਨਮ ਸਮੇਂ ਘੱਟ ਵਜਨ ਦਾ ਹੋਣਾ ਟਾੲਿਪ 2 ਡਾੲਿਬਟੀਜ਼ ਦੇ ਵੱਧਣ ਦਾ ਕਾਰਨ

ss1

ਜਨਮ ਸਮੇਂ ਘੱਟ ਵਜਨ ਦਾ ਹੋਣਾ ਟਾੲਿਪ 2 ਡਾੲਿਬਟੀਜ਼ ਦੇ ਵੱਧਣ ਦਾ ਕਾਰਨ

ਵਿਰਜੀਨੀਆ 29 ਜੂਨ (ਸੁਰਿੰਦਰ ਢਿਲੋਂ) ਉਤਪਤੀ ਵਿਗਿਆਨ (ਜਿਨੇਟਿਕਲਿ)ਦੀ ਦ੍ਰਿਸ਼ਟੀ ਤੋਂ ਜਨਮ ਸਮੇਂ ਘੱਟ ਵਜਨ ਵਾਲੇ ਬੱਚਿਾਂ ਵਿਚ ਟਾਈਪ 2 ਡਾਇਬਟੀਜ ਦੇ ਹੋਣ ਦਾ ਵਧੇਰੇ ਖਤਰਾ ਹੁੰਦਾ ਹੈ ਇਹ ਪ੍ਰਗਟਾਵਾ ਡਾਇਬਟੋਲੋਜੀਆ(ਜਨਰਲ ਆਫ ਦੀ ਯੂਰਪੀਅਨ ਐਸੋਸੀਏਸ਼ਨ ਫਾਰ ਦੀ ਸਟੱਡੀ ਆਫ ਡਾਇਬਟੀਜ਼) ਵਿਚ ਅਮਰੀਕਾ ਦੀ ਤੁਲਾਨੇ ਯੂਨੀਵਰਸਿਟੀ ਦੇ ਡਾ ਤੀਆਂਗ ਵਾਂਗ,ਡਾ ਲੂ ਕੀ ਤੇ ਖੋਜੀਆਂ ਦੀ ਛੱਪੀ ਸਟੱਡੀ ਖੋਜ ਵਿਚ ਕੀਤਾ ਗਿਆ ਹੈ |ਇਸ ਸਟੱਡੀ ਮੁਤਾਬਿਕ ਜਨਮ ਸਮੇਂ ਘੱਟ ਵਜਨ ਤੇ ਡਾਇਬਟੀਜ਼ ਵਿਚਾਲੇ ਸਬੰਧਾਂ ਬਾਰੇ ਪਹਿਲੀ ਵਾਰ ਪਤਾ ਲੱਗਾ ਹੈ |
ਇਸ ਸਟੱਡੀ ਵਿਚ 3627 ਟਾਈਪ 2 ਡਾਇਬਟੀਜ 1294ਕੰਟਰੋਲ ਨੂੰ ਸਟੱਡੀ ਆਧਾਰ ਵਿਚ ਸ਼ਾਮਿਲ ਕੀਤਾ ਗਿਆ ਹੈ |ਵਿਸ਼ਲੇਸ਼ਣਕਾਰਾਂ ਨੇ ਇਕ ਜੈਨੇਟਿਕ ਸਕੋਰ(ਜੀ ਆਰ ਐਸ) ਤਿਆਰ ਕੀਤਾ ਹੈ ਹੈ ਜਿਸ ਮੁਤਾਬਿਕ 5 ਲੋ ਬਰਥ ਰੇਟ ਜੈਨੇਟਿਕ ਅੰਤਰ ਪਾਏ ਗਏ ਹਨ | ਉਨ੍ਹਾਂ ਮੁਤਾਬਿਕ ਇਕ ਪੁਆਇੰਟ ਦੇ ਵਾਧੇ (ਸਕੋਰ 1-10) ਨਾਲ ਟਾਇਪ 2 ਡਾਇਬਟੀਜ ਦੇ ਵੱਧਣ ਦੀ ਦਰ 6 ਫੀਸਦੀ ਹੋ ਸਕਦੀ ਹੈ |ਉਨ੍ਹਾਂ ਨੇ ਇਹ ਪਾਇਆ ਕੇ ਜਨਮ ਸਮੇਂ ਘੱਟ ਵਜਨ ਦਾ ਹੋਣਾ ਅਸਲ ਵਿਚ ਟਾਇਪ 2 ਡਾਇਬਟੀਜ਼ ਦੇ ਵੱਧਣ ਦਾ ਕਾਰਨ ਹੈ |

print
Share Button
Print Friendly, PDF & Email

Leave a Reply

Your email address will not be published. Required fields are marked *