ਟੈਕਨੀਕਲ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਲੜਕਿਆਂ ਨੂੰ ਟੂਲ ਕਿੱਟਾਂ ਵੰਡੀਆਂ

ss1

ਟੈਕਨੀਕਲ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਲੜਕਿਆਂ ਨੂੰ ਟੂਲ ਕਿੱਟਾਂ ਵੰਡੀਆਂ

30-28
ਮਹਿਲ ਕਲਾਂ 29 ਜੂਨ (ਗੁਰਭਿੰਦਰ ਗੁਰੀ/ ਪਰਦੀਪ ਕੁਮਾਰ)- ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ (ਡੀ) ਬਰਨਾਲਾ ਵੱਲੋਂ ਜਿਲਾ ਦਿਹਾਤੀ ਏਜੰਸੀ ਵੱਲੋਂ ਉੱਤਰੀ ਭਾਰਤ ਦੇ ਤਕਨੀਕੀ ਸਲਾਹਕਾਰ ਸੰਗਠਨ ਚੰਡੀਗੜ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਟੈਕਨੀਕਲ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਤਿੰਨ ਮਹੀਨੇ ਦੇ ਟਰੇਨਿੰਗ ਕੈਂਪ ਦੌਰਾਨ ਕੋਰਸ ਪੂਰਾ ਕਰਨ ਤੇ ਬੀ ਡੀ ਪੀ ਓ ਭਜਨ ਸਿੰਘ ਭੋਤਨਾ ਦੀ ਅਗਵਾਈ ਹੇਠ ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਵਿਖੇ 30 ਲੜਕੀਆਂ ਨੂੰ ਸਿਲਾਈ ਮਸ਼ੀਨਾਂ 30 ਲੜਕਿਆਂ ਨੂੰ ਟੂਲ ਕਿੱਟਾਂ ਮੁਫ਼ਤ ਵੰਡੀਆਂ ਗਈਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੜਕੇ ਅਤੇ ਲੜਕੀਆਂ ਨੰੂ ਆਪਣਾ ਸਵੈ ਰੁਜ਼ਗਾਰ ਚਲਾਉਣ ਲਈ ਟਰੇਨਿੰਗ ਕੈਂਪ ਲਗਾ ਕੇ ਟਰੇਨਿੰਗ ਦਿੱਤੀ ਗਈ। ਸਾਂਤ ਨੇ ਕਿਹਾ ਟਰੇਨਿੰਗ ਪ੍ਰਾਪਤ ਕਰ ਚੁੱਕੇ ਲੜਕੇ ਅਤੇ ਲੜਕੀਆਂ ਨੂੰ ਕਿਹਾ ਕਿ ਉਹ ਆਪਣੇ ਕਿੱਤੇ ਅਪਣਾ ਕੇ ਦਸ਼ਾ ਨੂੰਹਾਂ ਦੀ ਕਿਰਤ ਕਰਨ ਲਈ ਪਰਪੱਕ ਹੋਣ। ਉਨਾਂ ਨੇ ਕਿਹਾ ਕਿ ਅੱਜ ਚੰਗੇ ਮਾਪੇ ਅਤੇ ਅਧਿਆਪਕ ਹੀ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਸਮਾਜ ਅੰਦਰ ਤਰੱਕੀ ਦੇ ਰਸਤੇ ਵੱਲ ਲਿਜਾ ਸਕਦੇ ਹਨ। ਇਸ ਮੌਕੇ ਉਨਾਂ ਲੜਕੇ ਅਤੇ ਲੜਕੀਆਂ ਟਰੇਨਿੰਗ ਵਾਲੇ ਸਰਟੀਫਿਕੇਟ , ਸਿਲਾਈ ਮਸ਼ੀਨਾਂ ਤੇ ਟੂਲ ਕਿੱਟਾਂ ਦੀ ਵੰਡ ਕੀਤੀ ਗਈ। ਇਸ ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਸ. ਸਾਂਤ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ,ਚੇਅਰਮੈਨ ਮਾਰਕੀਟ ਕਮੇਟੀ ਅਜੀਤ ਸਿੰਘ ਕੁਤਬਾ,ਵਾਇਸ ਚੇਅਰਮੈਨ ਰੂਬਲ ਗਿੱਲ, ਯੂਥ ਅਕਾਲੀ ਦਲ ਮਾਲਵਾ ਜੋਨ 2 ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਗਾਗੇਵਾਲ,ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਐਸ ਸੀ ਵਿੰਗ ਹਲਕਾ ਪ੍ਰਧਾਨ ਬਲਦੀਪ ਸਿੰਘ ਮਹਿਲ ਖੁਰਦ, ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਸਰਪੰਚ ਅਮਰਜੀਤ ਸਿੰਘ ਗਹਿਲ,ਸਰਪੰਚ ਸੁਦਾਗਰ ਸਿੰਘ ਹਮੀਦੀ, ਸਰਪੰਚ ਰਣਜੀਤ ਸਿੰਘ ਛਾਪਾ, ਸਰਪੰਚ ਸੁਖਵਿੰਦਰ ਸਿੰਘ ਨਿਹਾਲੂਵਾਲ, ਪ੍ਰਿਤਪਾਲ ਸਿੰਘ ਛਾਪਾ,ਸਾਬਕਾ ਸੰਮਤੀ ਮੈਂਬਰ ਜਰਨੈਲ ਸਿੰਘ ਕੁਰੜ,ਬੰਤ ਸਿੰਘ ਕੁਤਬਾ ਸਮੇਤ ਸਮਾਗਮ ਦੇ ਮੁੱਖ ਪ੍ਰਬੰਧਕ ਜਸਪ੍ਰੀਤ ਸਿੰਘ ਰਾਏ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *