ਬਾਬਾ ਜੋਰਾਵਰ ਕੋਆਪ੍ਰੇਟਿਵ ਹਾਉਸ ਸੋਸਾਇਟੀ ਦੀ ਚੌਣ 2 ਜੁਲਾਈ ਨੂੰ

ss1

ਬਾਬਾ ਜੋਰਾਵਰ ਕੋਆਪ੍ਰੇਟਿਵ ਹਾਉਸ ਸੋਸਾਇਟੀ ਦੀ ਚੌਣ 2 ਜੁਲਾਈ ਨੂੰ

30-19

ਬਨੂੜ 29 ਜੂਨ (ਰਣਜੀਤ ਸਿੰਘ ਰਾਣਾ) ਬਨੂੜ ਸੇਲਟੈਕਸ ਬੈਰਿਅਰ ਦੇ ਨੇੜੇ ਹਾਉਸ਼ਫੈਡ ਪੰਜਾਬ ਵੱਲੋਂ ਬਣਾਏ ਗਏ ਪ੍ਰਬੰਧਕੀ ਕੰਪਲੈਕਸ ਦੇ ਅਲਾਟੀਆ ਵੱਲੋਂ ਸੋਸਾਇਟੀ ਦੀ ਦੇਖ ਰੇਖ ਤੇ ਸਾਂਭ ਸੰਭਾਲ ਲਈ ਬਣਾਈ ਗਈ ਬਾਬਾ ਜੋਰਾਵਰ ਸਿੰਘ ਕੋਆਪ੍ਰੇਟਿਵ ਹਾਊਸ ਬਿੰਲਡਿੰਗ ਸੋਸਾਇਟੀ ਦੀ ਚੋਣ 2 ਜੁਲਾਈ ਸਵੇਰੇ 10 ਤੋਂ 3 ਵਜੇ ਤੱਕ ਹਾਊਸਫੈਡ ਸੋਸਾਇਟੀ ਵਿਚ ਉੱਚ ਅਧਿਕਾਰੀਆਂ ਦੀ ਮੋਜੂਦਗੀ ਵਿਚ ਕਰਵਾਈ ਜਾ ਰਹੀ ਹੈ। ਵਿਭਾਗ ਵੱਲੋਂ ਇਸ ਚੋਣ ਲਈ ਅਲਾਟੀਆਂ ਨੂੰ ਜਾਰੀ ਕੀਤੇ ਪੱਤਰਾ ਵਿਚ ਦਰਸਾਇਆ ਗਿਆ ਹੈ ਕਿ ਇਹ ਚੋਣ ਪੰਜਾਬ ਸਹਿਕਾਰੀ ਸੰਬਾਂਵਾ ਐਕਟ 1961 ਰੂਲਜ 1963 ਦੇ ਉਪ ਨਿਯਮਾ ਤਹਿਤ ਕਰਵਾਇਆ ਜਾਣਗੀਆ। ਇਸ ਚੋਣ ਵਿਚ ਕੇਵਲ ਉਹੀ ਅਲਾਟੀ ਭਾਗ ਲੈ ਸਕਦੇ ਹਨ ਜਿਨਾਂ ਨੇ ਵਿਭਾਗ ਤੋਂ ਆਪਣੇ ਫਲੈਟਾ ਦੀ ਪੁਜੈਸ਼ਨ ਲਈ ਹੈ। ਬਾਕੀ ਦੇ ਅਲਾਟੀ ਜਿਨਾਂ ਦੇ ਅਜੇ ਤੱਕ ਅਲਾਟਮੈਂਟ ਹਾਸਿਲ ਨਹੀ ਕੀਤੀ ਉਹ ਇਸ ਚੋਣ ਤੋਂ ਬਾਹਰ ਰਹਿਣਗੇ।
ਜਾਣਕਾਰੀ ਅਨੁਸਾਰ ਇਸ ਕੰਪਲੈਕਸ ਵਿਚ ਇੱਕ ਬੈਡ ਰੂਮ ਤੋਂ ਲੈ ਕੇ ਤਿੰਨ ਬੈਡਰੂਮ ਤੱਕ ਦੇ 900 ਫਲੈਟ ਬਣਾਏ ਗਏ ਹਨ। ਜਦੋਂ ਕਿ 691 ਅਲਾਟੀਆਂ ਨੇ ਆਪਣੀਆਂ ਪੂਜੈਂਸਨਾ ਲਈਆ ਹਨ। ਬਾਕੀ ਦੇ ਅਲਾਟੀਆਂ ਨੇ ਅਜੇ ਆਪਣੀਆਂ ਪੂਜੈਂਸਨਾ ਨਹੀ ਲਈਆ। ਜਿਸ ਦੇ ਹਿਸਾਬ ਨਾਲ ਕੇਵਲ 691 ਅਲਾਟੀ ਹੀ 2 ਜੁਲਾਈ ਨੂੰ ਵੋਟ ਪਾਉਣ ਦੇ ਹੱਕਦਾਰ ਮੰਨੇ ਜਾ ਰਹੇ ਹਨ।
ਇਸ ਚੋਣ ਸਬੰਧੀ ਜਦੋਂ ਹਾਉਸਫੈਡ ਬਨੂੜ ਦੇ ਮੈਨੇਜਰ ਮੇਜਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਵਿਭਾਗ ਵੱਲੋਂ ਕੇਵਲ 691 ਅਲਾਟੀਆਂ ਨੂੰ ਹੀ ਚੋਣ ਵਿਚ ਹੀਸਾ ਲੈਣ ਲਈ ਪੱਤਰ ਭੇਜੇ ਗਏ ਹਨ। ਜਿਨਾਂ ਨੇ ਅਲਾਟਮੈਂਟ ਨਹੀ ਕਰਵਾਈ ਉਹ ਚੋਣ ਤੋਂ ਬਾਹਰ ਹਨ। ਉਨਾਂ ਕਿਹਾ ਕਿ ਚੋਣ ਲਈ ਸਬੰਧਿਤ ਜਰੂਰੀ ਸ਼ਰਾਤਾ ਅਲਾਟੀਆਂ ਨੂੰ ਭੇਜੇ ਗਏ ਪੱਤਰਾ ਵਿਚ ਦਰਸਾਈਆਂ ਗਈਆ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *