ਪੁਲਿਸ ਥਾਣਾ ਭਿੱਖੀਵਿੰਡ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ss1

ਪੁਲਿਸ ਥਾਣਾ ਭਿੱਖੀਵਿੰਡ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ
ਡੀ.ਐਸ.ਪੀ ਜਸਵੰਤ ਸਿੰਘ ਨਾਗੋਕੇ, ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਨੇ ਸੈਮੀਨਾਰ ਨੂੰ ਕੀਤਾ ਸੰਬੋਧਨ

30-15
ਭਿੱਖੀਵਿੰਡ 29 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਜਿਲ੍ਹਾ ਪੁਲਿਸ ਤਰਨ ਤਾਰਨ ਦੇ ਮੁਖੀ ਮਨਮੋਹਨ ਸ਼ਰਮਾ ਦੀਆਂ ਹਦਾਇਤਾਂ ‘ਤੇ ਪੁਲਿਸ ਥਾਣਾ ਭਿੱਖੀਵਿੰਡ ਵੱਲੋਂ ਮਾਰੂ ਨਸ਼ਿਆਂ ਦੀ ਰੋਕਥਾਮ ਲਈ ਐਸ.ਐਚ.ੳ ਭਿੱਖੀਵਿੰਡ ਅਵਤਾਰ ਸਿੰਘ ਕਾਹਲੋ ਦੀ ਅਗਵਾਈ ਹੇਠ ਸਾਂਝ ਕੇਂਦਰ ਭਿੱਖੀਵਿੰਡ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਪਹੰੁਚੇਂ ਡੀ.ਐਸ.ਪੀ ਭਿੱਖੀਵਿੰਡ ਜਸਵੰਤ ਸਿੰਘ ਨਾਗੋਕੇ ਨੇ ਡਰਾਈਵਰਾਂ ਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਕਿਸਮ ਦਾ ਨਸ਼ਾ ਕਰਕੇ ਸਾਨੂੰ ਡਰਾਈਵਿੰਗ ਨਹੀ ਕਰਨੀ ਚਾਹੀਦੀ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਮਾਰੂੰ ਨਸ਼ਿਆਂ ਦਾ ਵਪਾਰ ਕਰਨ ਵਾਲੇ ਲੋਕਾਂ ਸੰਬੰਧੀ ਪੰਜਾਬ ਪੁਲਿਸ ਨੂੰ ਸੱਚੀ ਇਤਲਾਹ ਦਿੱਤੀ ਜਾਵੇ ਤਾਂ ਜੋ ਨਸ਼ਾਂ ਸਮੱਗਲਰਾਂ ਖਿਲਾਫ ਬਣਦੀ ਕਾਰਵਾਈ ਕਰਕੇ ਨਸ਼ਿਆਂ ਨੂੰ ਨੱਥ ਪਾਈ ਜਾ ਸਕੇ।
ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਨੇ ਕਿਹਾ ਕਿ ਮਾਪੇ ਆਪਣੇ ਨਾਬਾਲਗ ਤੇ ਬਿਨ੍ਹਾ ਲਾਇਸੈਂਸ ਤੋਂ ਬੱਚਿਆਂ ਨੂੰ ਡਰਾਈਵਿੰਗ ਕਰਨ ਤੋਂ ਰੋਕਣ ਤਾਂ ਜੋ ਇਹ ਨਾਬਾਲਗ ਬੱਚੇ ਡਰਾਈਵਿੰਗ ਕਰਨ ਸਮੇਂ ਕਿਸੇ ਹਾਦਸ਼ੇ ਦਾ ਕਾਰਨ ਨਾ ਬਣ। ਉਹਨਾਂ ਨੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਲੋਕਾਂ ਖਿਲਾਫ ਪੁਲਿਸ ਵੱਲੋਂ ਚਲਾਨ ਇਸ ਲਈ ਕੀਤੇ ਜਾਂਦੇ ਹਨ ਤਾਂ ਜੋ ਲੋਕ ਅੱਗੇ ਤੋਂ ਕਾਨੂੰਨ ਦੀ ਪਾਲਣਾ ਕਰਨ। ਕਾਹਲੋਂ ਨੇ ਸੈਮੀਨਾਰ ਦੌਰਾਨ ਪਹੰਚੇਂ ਡਰਾਈਵਰਾਂ ਤੇ ਲੋਕਾਂ ਦਾ ਧੰਨਵਾਦ ਵੀ ਕੀਤਾ। ਇਸ ਸਮੇਂ ਏ.ਐਸ.ਆਈ ਸਾਹਿਬ ਸਿੰਘ, ਏ.ਐਸ.ਆਈ ਚਾਨਣ ਸਿੰਘ, ਮੁੱਖ ਮੁਨਸ਼ੀ ਸੁਨੀਲ ਦੱਤ, ਮੁਨਸ਼ੀ ਸਲਵਿੰਦਰ ਸਿੰਘ, ਪਰਮਜੀਤ ਕੌਰ ਤੋਂ ਇਲਾਵਾ ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਬਖਸੀਸ ਸਿੰਘ ਫੋਜੀ, ਦਿਲਬਾਗ ਸਿੰਘ ਆਦਿ ਡਰਾਈਵਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *