ਨਸ਼ਿਆਂ, ਮਹਿੰਗਾਈ ਤੇ ਬੇਰੁਜਗਾਰੀ ਖਿਲਾਫ ਵਿੱਢੀ ਦਸਤਖਤ ਮੁਹਿੰਮ

ss1

ਨਸ਼ਿਆਂ, ਮਹਿੰਗਾਈ ਤੇ ਬੇਰੁਜਗਾਰੀ ਖਿਲਾਫ ਵਿੱਢੀ ਦਸਤਖਤ ਮੁਹਿੰਮ

30-5

ਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਵੱਖ ਵੱਖ ਪਿੰਡਾਂ ਵਿੱਚ ਆਮ ਲੋਕਾਂ ਦੇ ਨਾਲ ਨਾਲ ਘਰੇਲੂ ਔਰਤਾਂ ਨੂੰ ਸਮਾਜ ਵਿਚ ਫੈਲੇ ਨਸ਼ਿਆਂ, ਬੇਰੁਜਗਾਰੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਜੜੋਂ ਪੁੱਟਣ ਲਈ ਆਮ ਆਦਮੀ ਪਾਰਟੀ ਮਹਿਲਾ ਵਿੰਗ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਅੱਜ ਖੇਤਰ ਦੇ ਪਿੰਡਾਂ ਭਗਵਾਨਗੜ੍ਹ, ਨਵਾਂ ਪਿੰਡ ਅਤੇ ਕਈ ਹੋਰ ਪਿੰਡਾਂ ਵਿੱਚ ਕੁਆਰਡੀਨੇਟਰ ਜਸਵੀਰ ਕੌਰ ਦੁਆਰਾ ਘਰ-ਘਰ ਜਾ ਕੇ ਮਹਿਲਾਵਾਂ ਨਾਲ ਨਿੱਜੀ ਸੰਪਰਕ ਬਣਾ ਕੇ ਉਹਨਾਂ ਨੂੰ ਨਸ਼ਿਆਂ, ਮਹਿੰਗਾਈ ਅਤੇ ਬੇਰੁਜ਼ਗਾਰੀ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਪਾਰਟੀ ਦੇ ਪ੍ਰਫਾਰਮੇ ‘ਤੇ ਦਸਤਖਤ ਕਰਵਾਏ ਗਏ।
ਇਸ ਟੀਮ ਵਿੱਚ ਨਵਨੀਤ ਕੌਰ, ਗਗਨਦੀਪ ਕੌਰ, ਮਨਪ੍ਰੀਤ ਕੌਰ, ਗੁਰਦਿਆਲ ਕੌਰ, ਬਲਵੀਰ ਸਿੰਘ, ਜਗਸੀਰ ਸਿੰਘ, ਪਰਗਟ ਸਿੰਘ ਨਸੀਬਪੁਰਾ, ਸੁਖਪਾਲ ਕੌਰ, ਪਿੰਕੀ, ਮਨਤੇਜ ਕੌਰ ਅਤੇ ਭਗਵੰਤ ਸਿੰਘ ਆਦਿ ਨੇ ਸਾਥ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *