ਸਪੀਕਰ ਡਾ. ਅਟਵਾਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਹਿਮ ਮੀਟਿੰਗ

ss1

ਸਪੀਕਰ ਡਾ. ਅਟਵਾਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਹਿਮ ਮੀਟਿੰਗ

3-29

ਨਵੀਂ ਦਿੱਲੀ, 3 ਮਈ (ਏਜੰਸੀ): ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਯੂਨਾਇਟਡ ਨੇਸ਼ਨ ਦੇ ਹੈਡਕੁਆਰਟਰ ਨਿਊਯੌਰਕ (ਯੂ.ਐਸ.ਏ.) ਅਤੇ ਹਾਊਸ ਆਫ ਲਾਰਡਜ਼,ਲੰਡਨ (ਯੂ.ਕੇ.) ਵਿਖੇ ਭਾਰਤ ਰਤਨ ਡਾ.ਬੀ.ਆਰ. ਅੰਬੇਦਕਰ ਦੀ 125ਵੀਂ ਜਨਮ ਵਰ੍ਹੇਗੰਡ ਮਨਾਕੇ ਭਾਰਤ ਪਰਤੇ ਹਨ।ਜਿਸ ਉਪਰੰਤ ਡਾ.ਅਟਵਾਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਪਾਰਲੀਮੈਂਟ ਹਾਊਸ ਦਿੱਲੀ ਵਿਖੇ ਅਹਿਮ ਮੀਟਿੰਗ ਕੀਤੀ।ਮੀਟਿੰਗ ਦੌਰਾਨ ਡਾ.ਅਟਵਾਲ ਨੇ ਡਾ. ਅੰਬੇਦਕਕਰ ਦੀ ਮਨਾਈ ਗਈ 125ਵੀਂ ਵਰੇਗੰਡ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਅਤੇ ਵਿਚਾਰਾਂ ਕੀਤੀਆਂ।
ਇਸ ਬਾਰੇ ਵਿਧਾਨ ਸਭਾ ਸਪੀਕਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.ਅਟਵਾਲ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਯੂ.ਐਨ. ਦੇ ਹੈਡਕੁਆਰਟਰ (ਨਿਊਯੌਰਕ) ਵਿਖੇ ਆਯੋਜਿਤ ਭਾਰਤ ਰਤਨ ਡਾ.ਬੀ.ਆਰ. ਅੰਬੇਦਕਰ ਦੀ 125ਵੀਂ ਜਨਮ ਵਰ੍ਹੇਗੰਡ ਦੇ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਾਉਸ ਆਫ ਲਾਰਡਜ਼ ਯੂ.ਕੇ. ਵਿਖੇ ਵੀ ਮੁੱਖ ਮਹਿਮਾਨ ਵਜੋਂ ਪਹੁੰਚੇ ।
ਬੁਲਾਰੇ ਨੇ ਦੱਸਿਆ ਕਿ ਡਾ. ਅਟਵਾਲ ਅੱਜ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਅਤੇ ਯਥਾਰਥ ਰਿਪੋਰਟ ਸ਼੍ਰੀ ਨਰਿੰਦਰ ਮੋਦੀ ਨਾਲ ਸਾਂਝੀ ਕੀਤੀ।ਡਾ. ਅਟਵਾਲ ਵਲੋਂ ਰਿਪੋਰਟ ਦਿੰਦਿਆਂ ਸਰਬ ਸੰਮਤੀ ਨਾਲ ਪਾਸ ਹੋਏ ਮੱਤਿਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ 14 ਅਪ੍ਰੈਲ ਨੂੰ ਇੰਟਰਨੈਸ਼ਨਲ ਸਮਾਨਤਾ ਦਿਵਸ ਵਜੋਂ ਮਨਾਏ ਜਾਣ ਲਈ ਭਾਰਤ ਸਰਕਾਰ ਵਲੋਂ ਲਿਖਤੀ ਰੂਪ ਵਿਚ ਯੂ ਐਨ ਨਾਲ ਸੰਪਰਕ ਕਰਨ ਲਈ ਪੇਸ਼ਕਸ਼ ਕੀਤੀ ।
ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਡਾ.ਅਟਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੁਸੀਂ ਭਾਰਤ ਅਤੇ ਪੰਜਾਬ ਸਰਕਾਰ ਦੀ ਨੁਮਾਇੰਦਗੀ ਬੜੇ ਵੱਧਿਆ ਤਰੀਕੇ ਨਾਲ ਕੀਤੀ ਹੈ ਅਤੇ ਡਾ. ਅੰਬੇਦਕਰ ਦੀ ਉੱਚੀ ਸੁੱਚੀ , ਸੁਚਾਰੂ ਅਤੇ ਅਗਾਂਹਵਧੂ ਸੋਚ ਬਾਰੇ ਸਮੁੱਚੀ ਦੁਨਿਆ ਨੂੰ ਜਾਣੂ ਕਰਵਾਇਆ ਹੈ ।ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਦਕਰ ਸਾਹਿਬ ਦੀ 125ਵੀਂ ਜਨਮ ਵਰੇਗੰਡ ਨੂੰ ਯੂ.ਐਨ.ਓ. ਨੇ ਵਿਸ਼ੇਸ਼ ਰੂਪ ਵਿਚ ਮਨਾਇਆ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਯੂ.ਐਨ. ਓ. ਹੈਡਕਵਾਟਰ ਵਿੱਚ ਕਿਸੇ ਭਾਰਤੀ ਨੇਤਾ ਦਾ ਵਿਸ਼ਵ ਦੇ ਸਮੁੱਚੇ ਸਮਾਜ ਪ੍ਰਤੀ ਕੀਤੀ ਗਈ ਸੇਵਾ ਨੂੰ ਸਨਮਾਨ ਦੇਣ ਲਈ ਉਸ ਦਾ ਜਨਮ ਦਿਹਾੜਾ ਵਿਸ਼ਵ ਪੱਧਰ ਤੇ ਮਨਾ ਕੇ ਸ਼ਰਧਾਜੰਲੀ ਦਿੱਤੀ ਹੋਵੇ।ਇਸ ਦੇ ਨਾਲ ਹੀ ਹਾਉਸ ਆਫ ਲਾਰਡਜ਼ ਵਿੱਚ ਲਾਰਡ ਲੁਮਬਾ ਦੁਆਰਾ ਸ਼੍ਰੀ ਗੁਰੂ ਰਵੀਦਾਸ ਗਲੋਬਲ ਆਰਗਨਾਈਜ਼ੇਸ਼ਨ ਫਾਰ ਹਯੂਮਨ ਰਾਈਟਜ਼ ਵੱਲੋਂ ਆਯੋਜਿਤ ਸਮਾਰੋਹ ਵਿਚ ਵੀ ਬਾਬਾ ਸਾਹਿਬ ਦੀ ਵਰਗੰਡ ਪਹਿਲੀ ਬਾਰ ਮਨਾਈ ਗਈ।

print
Share Button
Print Friendly, PDF & Email