ਭਾਰਤੀ ਜਨਤਾ ਪਾਰਟੀ ਅਤੇ ਈਸਟ ਕੋਸਟ ਕਨੇਡਾ ਦੇ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ

ss1

ਭਾਰਤੀ ਜਨਤਾ ਪਾਰਟੀ ਅਤੇ ਈਸਟ ਕੋਸਟ ਕਨੇਡਾ ਦੇ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ

29-23
ਭਾਈਰੂਪਾ 28 ਜੂਨ (ਅਵਤਾਰ ਸਿੰਘ ਧਾਲੀਵਾਲ):ਭਾਰਤੀ ਜਨਤਾ ਪਾਰਟੀ ਅਤੇ ਈਸਟ ਕੋਸਟ ਕਨੇਡਾ ਦੇ ਅਕਾਲੀ ਦਲ ਦੀ ਇੱਕ ਮੀਟਿੰਗ ਟੋਰਾਂਟੋ ਦੇ ਬੈਕੁਟ ਹਾਲ ਵਿੱਚ ਹੋਈ ਇਸ ਮੀਟਿੰਗ ਵਿੱਚ ਭਾਜਪਾ ਦੇ ਵਿਜੇ ਚੁਥਾਈਵਾਲਾ ਸਲਾਹਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਨ.ਆਰ.ਆਈ. ਵਿੰਗ ਦੇ ਇੰਚਾਰਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਪ੍ਰਮਾਤਮਾ ਸਿੰਘ ਸਿੱਧੂ ਕਨੇਡਾ ਨੇ ਦੱਸਿਆ ਕਿ ਮੀਟਿੰਗ ਵਿੱਚ ਭਾਜਪਾ ਟੋਰਾਂਟੋ ਦੇ ਇੰਚਾਰਜ ਵਿਪਨ ਸ਼ਰਮਾ ਵੱਲੋਂ ਪਾਰਟੀ ਦੇ ਕੰਮਾਂ ਕਾਰਾਂ ਦਾ ਲੇਖਾ-ਜੋਖਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ ਕਨੇਡਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਮਾਤਮਾ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਇੱਕ ਅਟੁੱਟ ਰਿਸ਼ਤਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਫਿਰ ਬਣੇਗੀ ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ।ਬਚਿੱਤਰ ਸਿੰਘ ਘੋਲੀਆ ਅਤੇ ਬੇਅੰਤ ਸਿੰਘ ਧਾਲੀਵਾਲ ਨੇ ਵਿਜੇ ਚੁਥਾਈਵਾਲਾ ਵਾਲਾ ਤੋਂ ਮੰਗ ਕੀਤੀ ਚੰਡੀਗੜ੍ਹ ਅਤੇ ਬਠਿੰਡਾ ਏਅਰਪੋਰਟ ਜਲਦੀ ਚਾਲੂ ਕੀਤੇ ਜਾਣ।ਇਸ ਮੌਕੇ ਈਸਟ ਕੋਸਟ ਕਨੇਡਾ ਦੇ ਅਕਾਲੀ ਦਲ ਵੱਲੋਂ ਐਨ.ਆਰ.ਆਈ. ਵਿੰਗ ਦੇ ਇੰਚਾਰਜ ਵਿਜੇ ਚੁਥਾਈਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਟੋਰਾਂਟੋ ਇੰਚਾਰਜ ਵਿਪਨ ਸ਼ਰਮਾ, ਬਚਿੱਤਰ ਸਿੰਘ ਘੋਲੀਆ ਜਨਰਲ ਸਕੱਤਰ ਈਸਟ ਕੋਸਟ ਕਨੇਡਾ, ਬੇਅੰਤ ਸਿੰਘ ਧਾਲੀਵਾਲ ਮੈਂਬਰ ਕੋਰ ਕਮੇਟੀ ਕਨੇਡਾ, ਬਲਵੀਰ ਸਿੰਘ ਖਹਿਰਾ ਮੀਤ ਪ੍ਰਧਾਨ ਈਸਟ ਕੋਸਟ ਕਨੇਡਾ, ਜੱਸਾ ਸਿੰਘ ਸੱਜਣ ਮੀਤ ਪ੍ਰਧਾਨ ਈਸਟ ਕੋਸਟ ਕਨੇਡਾ, ਰਜਿੰਦਰਪਾਲ ਸਿੰਘ ਗਿੱਲ ਮੈਂਬਰ ਵਰਕਿੰਗ ਕਮੇਟੀ ਈਸਟ ਕੋਸਟ ਕਨੇਡਾ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *