ਗਠਬੰਧਨ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਵਿੱਚ ਬਹੀ ਵਿਕਾਸ ਰੁਪੀ ਗੰਗਾ : ਗੋਸ਼ਾ

ss1

ਗਠਬੰਧਨ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਵਿੱਚ ਬਹੀ ਵਿਕਾਸ ਰੁਪੀ ਗੰਗਾ : ਗੋਸ਼ਾ

3-27 (3)ਲੁਧਿਆਣਾ-(ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਦੀ ਵਿਸ਼ੇਸ਼ ਬੈਠਕ ਕਮਲ ਅਰੋੜਾ ਅਤੇ ਮਨਪ੍ਰੀਤ ਕੱਕੜ ਦੀ ਪ੍ਰਧਾਨਗੀ ਹੇਠ ਸਥਾਨਕ ਤਾਜਪੁਰ ਰੋਡ ਤੇ ਆਯੋਜਿਤ ਕੀਤੀ ਗਈ । ਬੈਠਕ ਵਿੱਚ ਵਿਧਾਇਕ ਰਣਜੀਤ ਸਿੰਘ ਢਿੱਲੋਂ, ਯੂਥ ਅਕਾਲੀ ਦਲ ਮਾਲਵਾ ਜੋਨ – 3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ , ਯੂਥ ਅਕਾਲੀ ਆਗੂ ਸਿਮਰਨਜੀਤ ਸਿੰਘ ਢਿੱਲੋ ਅਤੇ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ – 2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਗੁਰਦੀਪ ਸਿੰਘ ਗੋਸ਼ਾ ਨੇ ਅਕਾਲੀ-ਭਾਜਪਾ ਗਠਬੰਧਨ ਸਰਕਾਰ ਦੇ 9 ਸਾਲ ਦੇ ਕਾਰਜਕਾਲ ਵਿੱਚ ਹੋਏ ਵਿਕਾਸ ਕਾਰਜਾਂ ਤੇ ਚਰਚਾ ਕਰਦੇ ਹੋਏ ਕਿਹਾ ਕਿ ਰਾਜ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਵਿੱਚ ਗਠਬੰਧਨ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਣ ਦਾ ਵਾਅਦਾ ਕਰਕੇ ਦੂਜੀ ਵਾਰ ਸਤਾ ਸੰਭਾਲੀ । ਅਤੇ ਚੋਣਾਂ ਵਿੱਚ ਕੀਤੇ ਇੱਕ ਇੱਕ ਵਾਅਦੇ ਨੰੂ ਪੂਰਾ ਕਰਕੇ ਪੰਜਾਬ ਵਿੱਚ ਇੰਨਾ ਵਿਕਾਸ ਕਰਵਾ ਦਿੱਤਾ ਕਿ ਇਸ ਵਾਰ ਜਨਤਾ ਅਕਾਲੀ ਦਲ ਦੀ ਝੋਲੀ ਬਿਨਾਂ ਮੰਗੇ ਹੀ ਵੋਟਾਂ ਨਾਲ ਭਰਨ ਦੀ ਤਿਆਰੀ ਕਰ ਚੁੱਕੀ ਹੈ ।

ਗੋਸ਼ਾ ਨੇ ਵਿਧਾਇਕ ਰਣਜੀਤ ਸਿੰਘ ਢਿੱਲੋਂ ਵੱਲੋਂ ਵਿਧਾਨਸਭਾ ਪੂਰਬੀ ਵਿੱਚ ਕਰਵਾਏ ਵਿਕਾਸ ਤੇ ਚਰਚਾ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਢਿੱਲੋਂ ਨੇ ਵਿਧਾਨਸਭਾ ਪੂਰਬੀ ਵਿੱਚ ਵਿਕਾਸ ਰੁਪੀ ਗੰਗਾ ਵਹਾ ਕੇ ਸਾਬਤ ਕੀਤਾ ਕਿ ਅਕਾਲੀ ਦਲ ਦੀ ਕਥਨੀ ਅਤੇ ਕਰਣੀ ਵਿੱਚ ਕੋਈ ਅੰਤਰ ਨਹੀਂ ਹੈ । ਇਸ ਮੌਕੇ ਤੇ ਮਨਪ੍ਰੀਤ ਸਿੰਘ ਮੰਨਾ, ਜਸਬੀਰ ਸਿੰਘ ਦੁਆ, ਵੀਨਾ ਜੈਰਥ, ਅਮਿਤ ਸਿੰਗਲਾ, ਅਮਨ ਸੰਧੇਰ, ਅਭੀ ਸ਼ਰਮਾ, ਰਾਜਾ ਓਬਰਾਏ, ਕਰਨਪ੍ਰੀਤ ਕੇ ਪੀ, ਤਸਵੀਰ ਲਹੌਰਿਆ, ਗੁਰਪ੍ਰੀਤ ਵਿਰਕ, ਰਾਜਿੰਦਰ ਭੱਲਾ , ਹਰਪ੍ਰੀਤ, ਰੁਬਲ ਧਾਲੀਵਾਲ, ਗਗਨਦੀਪ ਸੋਨੀ , ਪ੍ਰਭਸਿਮਰਣ ਸਿੰਘ, ਉੁਪਿਦੰਰ ਓਬਰਾਏ, ਜਸਕੀਰਤ ਗੁਜਰਾਲ, ਮਿੱਠੂ ਮਾਧੋਪੁਰਿਆ, ਗਗਨ ਗਿਆਸਪੁਰਾ, ਮਨਿੰਦਰ ਲਾਡੀ, ਸੁਨੀਲ ਸ਼ਰਮਾ ਸਹਿਤ ਹੋਰ ਵੀ ਮੌਜੂਦ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *