ਸ਼੍ਰੀ ਗੁਰੂ ਤੇਗ ਬਹਾਦਰ ਮਲਟੀਸ਼ਪੈਸ਼ਲਿਟੀ ਹਸਪਤਾਲ ਵਿਖੇ ਸੱਪ ਦੇ ਕੱਟੇ ਗਰੀਬ ਵਿਅਕਤੀ ਦਾ ਕੀਤਾ ਇਲਾਜ

ss1

ਸ਼੍ਰੀ ਗੁਰੂ ਤੇਗ ਬਹਾਦਰ ਮਲਟੀਸ਼ਪੈਸ਼ਲਿਟੀ ਹਸਪਤਾਲ ਵਿਖੇ ਸੱਪ ਦੇ ਕੱਟੇ ਗਰੀਬ ਵਿਅਕਤੀ ਦਾ ਕੀਤਾ ਇਲਾਜ

29-20

ਸ਼੍ਰੀ ਅਨੰਦਪੁਰ ਸਾਹਿਬ, 28 ਜੂਨ (ਸੁਰਿੰਦਰ ਸਿੰਘ ਸੋਨੀ): ਸ਼੍ਰੀ ਗੁਰੂ ਤੇਗ ਬਹਾਦਰ ਮਲਟੀਸ਼ਪੈਸ਼ਲਿਟੀ ਹਸਪਤਾਲ ਵਿਖੇ ਜਹਿਰੀਲੇ ਸੱਪ ਨਾਲ ਕੱਟੇ ਗਏ ਗਰੀਬ ਅਤੇ ਲੋੜਵੰਦ ਪ੍ਰਵਾਸੀ ਮਜਦੂਰ ਦਾ ਇਲਾਜ ਕੀਤਾ ਗਿਆ। ਉਘੇ ਸਰਜਨ ਡਾ. ਪਲਵਿੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਪ੍ਰਵਾਸੀ ਮਜਦੂਰ ਬਿਹਾਰੀ ਲਾਲ ਪੁੱਤਰ ਲਛਮਣ ਦਾਸ ਵਾਸੀ ਲੋਧੀਪੁਰ ਝੁੰਗੀ ਝੋਪੜੀ ਬਸਤੀ ਰਾਤ ਸੁੱਤੇ ਪਏ ਨੂੰ ਇੱਕ ਜਹਿਰੀਲੇ ਸੱਪ ਨੇ ਕੱਟ ਲਿਆ ਸੀ। ਜਿਸ ਨੂੰ ਡਾਕਟਰਾ ਵੱਲੋ ਪੀ.ਜੀ.ਆਈ. ਚੰਡੀਗੜ ਵਿਖੇ ਭੇਜ ਦਿੱਤਾ ਗਿਆ ਸੀ ਪਰੰਤੂ ਅਸੀ ਮਰੀਜ ਨੂੰ ਆਪਣੇ ਹਸਪਤਾਲ ਵਿੱਚ ਨਕਲੀ ਸਾਹ ਦੇਣ ਵਾਲੀ ਮਸ਼ੀਨ ਵਿੱਚ ਰੱਖਿਆ ਅਤੇ ਸੱਪ ਦੇ ਜਹਿਰ ਨੂੰ ਖਤਮ ਕਰਨ ਵਾਲੇ ਟੀਕੇ ਲਗਾਏ। ਕੁੱਝ ਦਿਨਾ ਦੇ ਇਲਾਜ ਤੋ ਬਾਅਦ ਮਰੀਜ ਬਿਲਕੁੱਲ ਤੰਦਰੁਸਤ ਹੋ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *