ਪਲਸ ਮੰਚ ਵੱਲੋਂ ਨਾਟਕਾਂ ਅਤੇ ਗੀਤਾਂ ਭਰੀ ਰਾਤ

ss1

ਪਲਸ ਮੰਚ ਵੱਲੋਂ ਨਾਟਕਾਂ ਅਤੇ ਗੀਤਾਂ ਭਰੀ ਰਾਤ
ਗੁਰਬਚਨ ਸਿੰਘ ਭੁੱਲਰ ਨੂੰ ਜਨਤਕ ਸਨਮਾਨ ਅਤੇ ਸਲਾਮ

3-27 (5)ਲੁਧਿਆਣਾ-(ਪ੍ਰੀਤੀ ਸ਼ਰਮਾ) ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਬੀਤੇ 34 ਵਰਿਆਂ ਤੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਤ ਮਨਾਈ ਜਾਂਦੀ ਨਾਟਕਾਂ ਅਤੇ ਗੀਤਾ ਭਰੀ ਰਾਤ ’ਚ ਇਸ ਵਾਰ ਜੁੜੇ ਹਜ਼ਾਰਾ ਕਿਰਤੀ ਕਿਸਾਨਾ, ਵਿਦਿਆਰਥੀਆਂ, ਨੌਜਵਾਨਾਂ, ਲੇਖਕਾਂ, ਸਾਹਿਤਕਾਰਾਂ, ਰੰਗ ਕਰਮੀ ਅਤੇ ਪੰਜਾਬ ਦੇ ਕੋਨੇ ਤੋਂ ਆਈਆਂ ਔਰਤਾਂ ਨੇ ਲੋਕ-ਸਰੋਕਾਰਾਂ ਦੀ ਨਬਜ਼ ਫੜਨ ਵਾਲੇ ਸਾਹਿ। ਸਭਿਆਚਾਰ ਦਾ ਪਰਚਮ ਬੁਲੰਦ ਕਰਨ ਦਾ ਅਹਿਦ ਲਿਆ।
ਸ਼ਿਕਾਗੋ (ਅਮਰੀਕਾ) ਦੀ ਧਰਤੀ ’ਤੇ ਸ਼ਾਹਦਤਾਂ ਪਾਉਣ ਵਾਲੇ ਪਹਿਲੀ ਮਈ ਦੇ ਸ਼ਹੀਦਾਂ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਜੁੜੇ ਲੇਖਕ ਸਤਨਾਮ ਜੰਗਲਨਾਮਾ ਦੇ ਅਚਨਚੇਤ ਦੁਖਦਾਈ ਵਿਛੋੜੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਸਮਾਗਮ ਦਾ ਆਗਾਜ਼ ਹੋਇਆ। ਖਚਾਖਚ ਭਰੇ ਪੰਜਾਬੀ ਭਵਨ ਦੇ ਬਲਰਾਜ ਸਾਹਨੀ ਖੁੱਲੇ ਰੰਗ ਮੰਚ ਉੱਤੇ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ਵਿੱਚ ਸਿਰਮੋਰ ਸਖਸ਼ੀਅਤ ਅਤੇ ਜਮਹੂਰੀ ਹੱਕਾਂ ਦੇ ਅਲੰਮਬਰਦਾਰ ਗੁਰਬਚਨ ਸਿੰਘ ਭੁੱਲਰ ਨੂੰ ਪਲਸ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨ ਭੇਂਟ ਕਰਨ ਸਮੇਂ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕਮਲਜੀਤ ਖੰਨਾ, ਵਿੱਤ ਸਕੱਤਰ ਕਸਤੂਰੀ ਲਾਲ, ਸਮੂਹ ਪਲਸ ਮੰਚ ਦੇ ਸੂਬਾ ਕਮੇਟੀ ਮੈਂਬਰ ਵੀ ਹਾਜ਼ਰ ਸਨ। ਇਹ ਪੁਰਸਕਾਰ ਪਹਿਲਾ ਡਾ. ਸੁਰਜੀਤ ਪਾਤਰ, ਬਲਦੇਵ ਸਿੰਘ ਤੇ ਗੁਰਸ਼ਰਨ ਭਾਅਜੀ ਨੂੰ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ, ਡਾ. ਪਰਮਿੰਦਰ ਸਿੰਘ, ਪ੍ਰੋ. ਏ. ਕੇ ਮਲੇਰੀ, ਡਾ. ਐਸ. ਤਰਸੇਮ, ਗੁਰਦਿਆਲ ਦਲਾਲ, ਬੁੱਧ ਸਿੰਘ ਨੀਲੋਂ, ਦਲਜੀਤ ਅਮੀ ਤੇ ਸਤੀਸ਼ ਗੁਲਾਟੀ ਹਾਜ਼ਰ ਸਨ। ਪ੍ਰਸਿੱਧ ਨਾਟਕਾਰ ਅਜਮੇਰ ਔਲਖ ਅਤੇ ਮਨਜੀਤ ਔਲਖ ਨੇ ਇਸ ਮੌਕੇ ਗੁਰਬਚਨ ਸਿੰਘ ਭੁੱਲਰ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸੁਰਜੀਤ ਪਾਤਰ ਅਤੇ ਵਿਨੈ ਰਾਹੁਲ ਦੇ ਗੀਤਾਂ ਨੇ ਸਰੋਤਿਆਂ ਦਾ ਰੰਗ ਬੰਨਿਆ। ਸਨਮਾਨ ਹਾਸਲ ਕਰਨ ਤੋਂ ਬਾਅਦ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਹੋਇਆ ਗੁਰਬਚਨ ਸਿੰਘ ਭੁੱਲਰ ਨੇ ਕਿਹਾ ਅਜੋਕੇ ਕਾਲੇ ਸਿਆ ਦੌਰ ਅੰਦਰ ਜਦੋਂ ਵਿਚਾਰਾਂ ਦੇ ਪ੍ਰਗਟਾਵੇ ਅਤੇ ਕਲਮ ਕਲਾ ਦੀ ਆਜਾਦੀ ਉਪਰ ਹੱਲੇ ਹੋ ਰਹੇ ਹੋਣ ਤਾਂ ਮੇਰਾ ਇਸ ਵਿਅਕਤੀਗਤ ਸਨਮਾਨ ਨਹੀਂ। ਬਲਕਿ ਉਹਨਾਂ ਸਮੂਹ ਕਲਮਾਂ ਦੇ ਕਾਫਲੇ ਦਾ ਸਨਮਾਨ ਹੈ ਜਿਹੜੀਆਂ ਹੱਕ ਸੱਚ ਅਤੇ ਇਨਸਾਫ ਦੀ ਆਵਾਜ਼ ਬੁਲੰਦ ਕਰਦੀਆਂ ਹਨ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਗੁਰਬਚਨ ਸਿੰਘ ਨੂੰ ਭੇਂਟ ਕੀਤਾ ਸਨਮਾਨ ਪੱਤਰ ਪੜਦਿਆਂ ਭੱਖਦੇ ਸਮਾਜਿਕ ਸਭਿਆਚਾਰਕ ਮੁੱਦਿਆਂ ਬਾਰੇ ਬੋਲਦਿਆਂ ਕਿਹਾ ਕਿ ਖੁਦਕੁਸ਼ੀਆਂ, ਨਸ਼ਿਆਂ, ਅਸ਼ਲੀਲ ਗਾਇਕੀ ਅਤੇ ਕਰਜ਼ਿਆਂ ਦੀ ਮਾਰ ਅਤੇ ਸਾਡੀ ਅਮੀਰ ਵਿਰਾਸਤ ਨੂੰ ਉਪਰ ਧਾਵੇ ਬੋਲਣ ਵਾਲਿਆਂ ਦੇ ਖਿਲਾਫ ਕਲਮ ਕਲਾਂ ਅਤੇ ਸੰਗਰਾਮਾਂ ਦੀ ਇਸ ਸਮੇਂ ਬੇਹੱਦ ਲੋੜ ਹੈ। ਲੋਕ ਮੰਡਲੀ, ਭਦੌੜ, ਵਿਨੈ ਰਾਹੁਲ, ਅਹਿਮਦਾਬਾਦ, ਇਨਕਲਾਬੀ ਕਵਿਸ਼ਰੀ ਜੱਥਾ ਰਸੂਲਪੁਰ, ਦਸਤਕ ਮੰਚ, ਅੰਮ੍ਰਿਤਪਾਲ ਬਠਿੰਡਾ ਦੇ ਗੀਤਾਂ ਨੂੰ ਇਸ ਮੌਕੇ ਦਰਸ਼ਕਾਂ ਨੂੰ ਮੋਹਿਆ। ਨਾਟਕਾਂ ਦੀ ਲੜੀ ਵਿੱਚ ‘ਝੋਪੜ ਪਟੀ’ ਅਲੰਕਾਰ ਥਿਏਟਰ ਗਰੁੱਪ ਚੰਡੀਗੜ, ‘ਆਈ ਵਿਲ ਨੇਵਰ ਵਿਜਟ ਇੰਡੀਆ’, ਸਿਰਜਣਾ ਆਰਟ ਗਰੁੱਪ ਰਾਏਕੋਟ, ‘ਸਵੱਛ ਭਾਰਤ ਚੇਤਨਾ ਕਲੱਬ ਮੰਚ’ ਚਮੌਕਰ ਸਾਹਿਬ, ‘ਮਿਰਜਾ’, ਨੇਤੀ ਆਰਟ ਥਿਏਟਰ ਪਟਿਆਲਾ ਨੇ ਅਜੋਕੇ ਵਿਸ਼ਿਆਂ ਨੂੰ ਛੁਹੰਦੇ ਨਾਟਕ ਪੇਸ਼ ਕੀਤੇ। ਅਖੀਰ ਵਿੱਚ ਨਵ ਚਿੰਤਨ ਕਲਾ ਮੰਚ ਬਿਆਸ ਨੇ ਹੰਸਾ ਸਿੰਘ ਦੀ ਅਗਵਾਈ ਵਿੱਚ ਐਕਸ਼ਨ ਗੀਤ ਪੇਸ਼ ਕੀਤਾ। ਸਮਾਗਮ ਵਿੱਚ ਮੱਤੇ ਪਾਸ ਕੀਤੇ ਗਏ। ਜਿੰਨਾਂ ਵਿੱਚ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਸਰਗਰਮੀ ਦੀਆਂ ਕੇਂਦਰ ਇਮਾਰਤਾਂ ਨੂੰ ਇਤਿਹਾਸਕ ਇਮਾਰਤਾਂ ਐਲਾਨਨ ਦੀ ਮੰਗ ਕੀਤੀ ਗਈ। ਦੂਜੇ ਮੱਤੇ ਵਿੱਚ ਕਰਜ਼ੇ ਦੀ ਪੰਡ ਹੇਠ ਦੱਬੇ ਕਿਰਤੀ ਕਿਸਾਨਾਂ ਦੀ ਹਰ ਪੱਖੋਂ ਮਦਦ ਕਰਨ ਅਤੇ ਰਤ ਪੀਨੀਆਂ ਜੋਕਾਂ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਸੰਘਰਸ਼ ਕਰਨ ਲਈ ਆਖਿਆ। ਇਸ ਸਾਰੀ ਰਾਤ ਚੱਲੇ ਮੇਲੇ ਵਿੱਚ ਵੱਖ-ਵੱਖ ਪ੍ਰਕਾਸ਼ਕਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਤਾਬਾਂ ਦੀਆਂ ਸ਼ਟਾਲਾਂ ਲਾਈਆਂ ਜਿੱਥੇ ਦਰਸ਼ਕਾਂ ਨੇ ਨਾਟਕਾਂ ਦਾ ਅਨੰਦ ਮਾਣਿਆ। ਉੱਥੇ ਵੱਡੀ ਪੱਧਰ ਤੇ ਕਿਤਾਬਾਂ ਵੀ ਖਰੀਦੀਆਂ। ਇਹ ਨਾਟਕਾਂ ਦੀ ਸ਼ਾਮ ਸੂਰਜ ਛਿਪਣ ਤੋਂ ਸੂਰਜ ਚੜਣ ਤੱਕ ਜਾਰੀ ਰਹੀ।

print
Share Button
Print Friendly, PDF & Email

Leave a Reply

Your email address will not be published. Required fields are marked *