ਦਿਲ ਦਾ ਦੌਰਾ ਪੈਣ ਨਾਲ ਕੈਦੀ ਦੀ ਮੌਤ

ss1

ਦਿਲ ਦਾ ਦੌਰਾ ਪੈਣ ਨਾਲ ਕੈਦੀ ਦੀ ਮੌਤ

ਬਰਨਾਲਾ, 28 ਜੂਨ (ਨਰੇਸ਼ ਗਰਗ) ਜ਼ਿਲਾ ਜ਼ੇਲ ਬਰਨਾਲਾ ਅੰਦਰ ਅਫੀਮ ਦੇ ਕੇਸ ਵਿੱਚ ਸਜਾ ਭੁਗਤ ਰਹੇ ਕੈਦੀ ਬਸੰਤ ਸਿੰਘ ਪੁੱਤਰ ਮੁਖਤਿਆਰ ਸਿੰਘ (65) ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ।
ਜ਼ੇਲ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਕਰੀਬ 8.30 ਵਜੇ ਮ੍ਰਿਤਕ ਦੀ ਅਚਾਨਕ ਹਾਲਤ ਖਰਾਬ ਹੋ ਗਈ। ਇਸ ਬਾਰੇ ਮ੍ਰਿਤਕ ਨੇ ਅੰਗਰੇਜ ਸਿੰਘ ਉਰਫ ਬਿੱਟਾ ਭਦੌੜ ਕੈਦੀ ਨੂੰ ਦੱਸਿਆ ਕਿ ਉਸ ਨੂੰ ਘਬਰਾਹਟ ਹੋ ਰਹੀ ਹੈ ਤਾਂ ਅੰਗਰੇਜ ਸਿੰਘ ਨੇ ਜ਼ੇਲ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਜ਼ੇਲ ਅਧਿਕਾਰੀਆਂ ਵੱਲੋਂ ਤੁਰੰਤ ਐਕਸ਼ਨ ਲੈਦਿਆਂ ਬਸੰਤ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਹਸਪਤਾਲ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਵਰਣਨਯੋਗ ਹੈ ਕਿ ਬਸੰਤ ਸਿੰਘ ਅਤੀ ਮਿਲਣਸਾਰ ਸੁਭਾਅ ਦਾ ਸੀ, ਉਸ ਦੀ ਬੇਵਕਤੀ ਮੌਤ ਨਾਲ ਜ਼ੇਲ ਸਟਾਫ ਅਤੇ ਬੰਦੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *