ਬਰਨਾਲਾ ਜ਼ਿਲੇ ਦੇ 50 ਪਿੰਡ ਖੁੱਲੇ ਜਾਣ ਤੋਂ ਸ਼ੋਚ ਮੁਕਤ ਕੀਤੇ ਗਏ-ਬੀਬੀ ਰਵਨੀਤ ਕੌਰ ਬਰਾੜ

ss1

ਬਰਨਾਲਾ ਜ਼ਿਲੇ ਦੇ 50 ਪਿੰਡ ਖੁੱਲੇ ਜਾਣ ਤੋਂ ਸ਼ੋਚ ਮੁਕਤ ਕੀਤੇ ਗਏ-ਬੀਬੀ ਰਵਨੀਤ ਕੌਰ ਬਰਾੜ
ਸਵੱਛ ਭਾਰਤ ਮੁਹਿੰਮ ਅਧੀਨ ਦੋ ਦਿਨਾਂ ਅੰਤਰ ਰਾਸ਼ਟਰੀ ਪੱਧਰ ਦੀ ਕਾਨਫਰੰਸ ’ਚ ਕੀਤੀ ਸ਼ਮੂਲੀਅਤ

29-12
ਬਰਨਾਲਾ, 28 ਜੂਨ (ਨਰੇਸ਼ ਗਰਗ) ਭਾਰਤ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮੁਹਿੰਮ ਅਧੀਨ 20-21 ਜੂਨ ਨੂੰ ਦੋ ਦਿਨਾਂ ਅੰਤਰ ਰਾਸ਼ਟਰੀ ਪੱਧਰ ਦੀ ਕਾਨਫਰੰਸ ਦਿੱਲੀ ਵਿਖੇ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਕੇਂਦਰੀ ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਨੇ ਕੀਤੀ। ਇਸ ਕਾਨਫਰੰਸ ਵਿੱਚ ਪੰਜਾਬ ਸੂਬੇ ਦੀਆਂ ਵੱਖ ਵੱਖ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨਾਂ ਨੇ ਭਾਗ ਲਿਆ। ਇਸ ਕਾਨਫਰੰਸ ਦੌਰਾਨ ਬਰਨਾਲਾ ਜ਼ਿਲਾ ਪ੍ਰੀਸ਼ਦ ਦੀ ਚੇਅਰਪਰਸਨ ਸ੍ਰੀਮਤੀ ਰਵਨੀਤ ਕੌਰ ਬਰਾੜ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਵਿੱਚ 50 ਪਿੰਡਾਂ ਨੂੰ ਖੁੱਲੇ ਜਾਣ ਤੋਂ ਸ਼ੋਚ ਮੁਕਤ (ਓ.ਡੀ.ਐੱਸ.) ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ 60 ਹੋਰ ਪਿੰਡਾਂ ਨੂੰ ਓ.ਡੀ.ਐੱਸ. ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਅਧੀਨ ਵਿਭਾਗ ਵੱਲੋਂ 8 ਕਰੋੜ ਦੇ ਕਰੀਬ ਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿੱਚ ਪਾਈ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਖੁੱਲੇ ’ਚ ਸ਼ੋਚ ਜਾਣ ਤੋਂ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸ ਕਾਨਫਰੰਸ ਵਿੱਚ ਜ਼ਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਜ਼ਿਲਾ ਪ੍ਰੀਸ਼ਦ ਅੰਮ੍ਰਿਤਸਰ ਅਤੇ ਫਤਹਿਗੜ ਨੇ ਵੀ ਭਾਗ ਲਿਆ। ਇਸ ਤੋਂ ਇਲਾਵਾ ਇਸ ਕਾਨਫਰੰਸ ਵਿੱਚ ਸ. ਬੀਰ ਇੰਦਰ ਸਿੰਘ ਜੈਲਦਾਰ, ਜ਼ਿਲਾ ਸੈਨੀਟੇਸ਼ਨ ਸੁਪਰਵਾਈਜ਼ਰ ਡਾ. ਇੰਦਰਜੀਤ ਸਿੰਘ ਧਾਲੀਵਾਲ ਨੇ ਭਾਗ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *