ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸਾਰੀਆਂ ਧਿਰਾਂ ਨੂੰ ਰਲ਼-ਮਿਲ ਕੇ ਮਨਾਉਣਾ ਚਾਹੀਦੈ-ਪ੍ਰੋ. ਗੁਰਭਜਨ ਸਿੰਘ ਗਿੱਲ

ss1

ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸਾਰੀਆਂ ਧਿਰਾਂ ਨੂੰ ਰਲ਼-ਮਿਲ ਕੇ ਮਨਾਉਣਾ ਚਾਹੀਦੈ-ਪ੍ਰੋ. ਗੁਰਭਜਨ ਸਿੰਘ ਗਿੱਲ

3-27 (1)
ਰਕਬਾ (ਮੁੱਲਾਂਪੁਰ), ਲੁਧਿਆਣਾ-(ਪ੍ਰੀਤੀ ਸ਼ਰਮਾ) ਪੰਜਾਬ ਦੀ ਕਿਰਸਾਨੀ ਨੂੰ ਪਹਿਲੀ ਵਾਰ ਭੋਂਇੰ ਦੀ ਮਾਲਕੀ ਸੌਂਪ ਕੇ ਬਾਬਾ ਬੰਦਾ ਸਿੰਘ ਬਾਹਦਰ ਨੇ ਇਨਕਲਾਬੀ ਕਾਰਜ ਕਰਦਿਆਂ ਸਦੀਆਂ ਤੋਂ ਕਾਇਮ ਜਿਮੀਂਦਾਰੀ ਪ੍ਰਥਾ ਨੂੰ ਖਤਮ ਕਰਕੇ ਹਲ-ਵਾਹਕਾਂ ਨੰੂ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ, ਜੋ ਸਿੱਖ ਗਣਰਾਜ ਦਾ ਨਮੂਨਾ ਸੀ। ਇਹ ਪ੍ਰਗਟਾਵਾ ਉੱਘੇ ਸਾਹਿਤਕਾਰ, ਸ਼੍ਰੋਮਣੀ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਣ ਵਾਲੇ ਸਮਾਗਮ ਦੀ ਸਫਲਤਾ ਲਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰੋ: ਗਿੱਲ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸੁਯੋਗ ਪ੍ਰਬੰਧਕ ਅਤੇ ਕਿਰਸਾਨੀ ਰਾਜ ਸੱਤਾ ਦੇ ਪ੍ਰਤੀਕ ਹੋਣ ਦੇ ਨਾਲ-ਨਾਲ ਪਹਿਲੇ ਐਸੇ ਸਿੱਖ ਜਰਨੈਲ ਹੋਏ, ਜਿਨਾਂ ਨੇ ਮੁਗਲਾਂ ਦਾ ਅਜਿੱਤ ਹੋਣ ਵਾਲਾ ਭਰਮ ਤੋੜਿਆ।
ਪ੍ਰੋ: ਗਿੱਲ ਕਿਹਾ ਕਿ ਅੱਜ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮਹਾਨ ਤਪੱਸਵੀ-ਯੋਧੇ ਜਰਨੈਲ ਦਾ 300 ਸਾਲਾ ਸ਼ਹੀਦੀ ਦਿਨ ਮਨਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਯੋਧੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਪਰ ਸਿੱਕਾ ਅਤੇ ਮੋਹਰ ਜਾਰੀ ਕਰਨਾ ਸਾਡੇ ਲਈ ਅੱਜ ਵੀ ਮਾਣ ਹੈ। ਉਨਾਂ ਕਿਹਾ ਕਿ 9 ਜੂਨ 1716 ਨੂੰ ਸ਼ਹੀਦ ਕਰ ਦਿੱਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਰਲ਼-ਮਿਲ ਕੇ ਮਨਾਉਣਾ ਚਾਹੀਦਾ ਹੈ। ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਹਰਕਿੰਦਰ ਸਿੰਘ ਇਯਾਲੀ ਕਿਹਾ ਕਿ ਪਹਿਲੇ ਸਿੱਖ ਰਾਜ ਦੇ ਬਾਨੀ, ਸਬਰ-ਸਿਦਕ ਅਤੇ ਹੌਂਸਲੇ ਦੇ ਮੁਜੱਸਮੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦਾ 19ਵੀਂ ਸਦੀ ਦੇ ਪਹਿਲੇ ਅੱਧ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ‘ਚ ਆਨੰਦ ਲਿਆ। ਇਯਾਲੀ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਗੁਰਭਜਨ ਸਿੰਘ ਗਿੱਲ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਬਲਵੰਤ ਸਿੰਘ ਧਨੋਆ, ਚੌਧਰੀ ਦਸੌਂਧੀ ਰਾਮ ਲਵਲੀ, ਮਨਜੀਤ ਸਿੰਘ ਹੰਬੜਾਂ, ਠੇਕੇਦਾਰ ਹਰਮੋਹਣ ਸਿੰਘ, ਨੰਬਰਦਾਰ ਬਲਬੀਰ ਸਿੰਘ ਕਲੇਰ, ਅਰਵਿੰਦ ਸ਼ਰਾਂ ਦਾਖਾ, ਹੋਰ ਕਮੇਟੀ ਨੂੰ ਸ਼ਹੀਦੀ ਸਮਾਗਮਾਂ ਸਮੇਂ ਭਰਵਾਂ ਸਹਿਯੋਗ ਦਿੱਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *