104 ਸੈਕੰਡਰੀ ਸਕੂਲਾਂ ਵਾਲੇ ਮਾਨਸਾ ਚ ਸ਼ਰਾਬ ਦੀਆਂ ਦੁਕਾਨਾਂ 286

ss1

ਉੱਡਤ ਸੈਦੇਵਾਲਾ, ਹਾਕਮ ਵਾਲਾ ਅਤੇ ਦਾਨੇਵਾਲਾ ਚ ਧੜੱਲੇ ਨਾਲ ਚਲਦੀਆਂ ਨੇ ਸ਼ਰਾਬ ਦੀਆਂ ਨਾਜਾਇਜ ਦੁਕਾਨਾਂ
104 ਸੈਕੰਡਰੀ ਸਕੂਲਾਂ ਵਾਲੇ ਮਾਨਸਾ ਚ ਸ਼ਰਾਬ ਦੀਆਂ ਦੁਕਾਨਾਂ 286
ਠੇਕੇਦਾਰਾਂ ਖਿਲਾਫ ਹੋਵੇਗੀ ਕਾਰਵਾਈ : ਈ.ਟੀ.ਓ ਪਿਆਰਾ ਸਿੰਘ

29-4 (3) 29-4 (2) 29-4 (1)ਬੋਹਾ,28 ਜੂਨ (ਜਸਪਾਲ ਸਿੰਘ ਜੱਸੀ):ਇੱਕ ਪਾਸੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸੂਬੇ ਅੰਦਰ ਸ਼ਰਾਬ ਬੰਦੀ ਦੇ ਵਿਸ਼ੇ ਉਪਰ ਵੱਡੀ ਬਹਿਸ ਛਿੜੀ ਹੋਈ ਹੈ ਅਤੇ ਇਹ ਗੱਲ ਸਾਲ 2017 ਦੀਆਂ ਵਿਧਾਨ ਸਭਾ ਚੋਣਾ ਦੋਰਾਨ ਇਲੈਕਸ਼ਨ ਲੜਨ ਵਾਲੀਆਂ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਚ ਦਰਜ ਕਰਾਉਣ ਬਾਰੇ ਇੱਕ ਵੱਡੀ ਧਿਰ ਅੱਡੀ-ਚੋਟੀ ਦਾ ਜੋਰ ਲਗਾ ਰਹੀ ਹੈ ਅਤੇ ਦੂਜੇ ਪਾਸੇ ਜਿਲਾ ਮਾਨਸਾ ਅੰਦਰ ਬੋਹਾ ਸਮੇਤ ਹਾਕਮ ਵਾਲਾ,ਉੱਡਤ ਸੈਦੇਵਾਲਾ ਅਤੇ ਦਾਨੇਵਾਲਾ ਆਦਿ ਪਿੰਡਾਂ ਦੇ ਸ਼ਰਾਬ ਦੇ ਠੇਕੇਦਾਰ ਕਾਨੂੰਨ ਵਿਵਸਥਾ ਦਾ ਮੂੰਹ ਚਿੜਾਉਦੇ ਹੋਏ ਪੰਜਾਬ ਸਰਕਾਰ ਦੁਆਰਾ ਮਨਜੂਰ ਸ਼ੁਦਾ ਸ਼ਰਾਬ ਦੇ ਠੇਕਿਆਂ ਦੇ ਨਾਲ ਨਾਲ ਪਿੰਡਾਂ ਅੰਦਰ ਨਾਜਾਇਜ ਠੇਕੇ ਖੋਲਕੇ ਖੁੱਲੇਆਮ ਸ਼ਰਾਬ ਦੀ ਵਿੱਕਰੀ ਕਰਨ ਚ ਮਸ਼ਰੂਫ ਹਨ।ਜਿਸ ਬਾਰੇ ਜਿਲਾ ਪ੍ਰਸ਼ਾਸਨ ਸਭ ਜਾਣਦਾ ਹੋਇਆ ਵੀ ਚੁੱਪ ਹੈ ਅਤੇ ਪ੍ਰਸ਼ਾਸ਼ਨ ਦੀ ਇਹ ਚੁੱਪ ਕਈ ਤਰਾਂ ਦੇ ਸ਼ੰਕੇ ਖੜੇ੍ਹ ਕਰ ਰਹੀ ਹੈ।

1 ਸਰਕਾਰੀ ਕਾਲਜ ਅਤੇ 104 ਸੈਕੰਡਰੀ ਸਕੂਲਾਂ ਵਾਲੇ ਜਿਲਾ ਮਾਨਸਾ ਚ ਸ਼ਰਾਬ ਦੀਆਂ ਦੁਕਾਨਾਂ 286
ਪੰਜਾਬ ਦਾ ਜਿਲਾ ਮਾਨਸਾ ਜਿੱਥੇ ਸਰਕਾਰੀ ਸਿੱਖਿਆ ਦੇ ਪ੍ਰਬੰਧਾਂ ਵਜੋਂ 104 ਸੈਕੰਡਰੀ ਸਕੂਲ ਅਤੇ ਮਹਿਜ ਇੱਕ ਕਾਲਜ ਸਰਕਾਰੀ ਕਾਲਜ ਹੈ,ਉਥੇ 286 ਸ਼ਰਾਬ ਦੀਆਂ ਦੁਕਾਨਾਂ ਹਨ।ਜਿੰਨਾਂ ਚ 41 ਦੁਕਾਨਾਂ ਅੰਗਰੇਜੀ ਸ਼ਾਰਬ ਦੀਆਂ ਵੀ ਸ਼ਾਮਲ ਹਨ।

245 ਪੰਚਾਇਤਾਂ ਵਾਲੇ ਜਿਲਾ ਮਾਨਸਾ ਚ ਕੇਵਲ 5 ਪਿੰਡ ਜਿੰਨਾਂ ਚ ਸ਼ਰਾਬ ਦੀਆ ਦੁਕਾਨਾਂ ਰੋਕੀਆਂ

ਇਥੇ ਦੱਸ ਦੇਈਏ ਕਿ 244 ਪਿੰਡਾਂ ਵਾਲੇ ਜਿਲਾ ਮਾਨਸਾ ਦੇ ਦਲੇਲਵਾਲਾ, ਮੀਰਪੁਰ ਕਲਾਂ, ਗੁਰਨੇ ਖੁਰਦ, ਖਿੱਲਣ ਅਤੇ ਕੱਲ੍ਹੋ ਅਜਿਹੇ ਪੰਜ 5 ਪਿੰਡ ਹਨ ਜਿੰਨਾਂ ਚ ਉਥੋ ਦੇ ਲੋਕਾਂ ਅਤੇ ਗ੍ਰਾਮ ਪੰਚਾਇਤਾਂ ਦੁਆਰਾ ਵਿਰੋਧ ਕਰਨ ਤੇ ਸ਼ਰਾਬ ਦੀਆਂ ਦੁਕਾਨਾਂ ਨਹੀ ਖੋਲੀਆਂ ਗਈਆਂ।
ਦੂਜੇ ਪਾਸੇ ਬੋਹਾ ਖੇਤਰ ਦੇ ਹਾਕਮ ਵਾਲਾ, ਉੱਡਤ ਸੈਦੇਵਾਲਾ, ਦਾਨੇਵਾਲਾ ਪਿੰਡ ਜਿੱਥੇ ਸਰਕਾਰ ਦੁਆਰਾ ਕੇਵਲ ਇੱਕ-ਇੱਕ ਸ਼ਰਾਬ ਦੀ ਦੁਕਾਨ ਖੋਲਣ ਦੀ ਮਨਜੂਰੀ ਦਿੱਤੀ ਗਈ ਹੈ ਪਰ ਇੰਨਾਂ ਪਿੰਡਾਂ ਦੇ ਠੇਕੇਦਾਰ ਪ੍ਰਸ਼ਾਸਨਿਕ ਗੰਢ-ਤੁੱਪ ਦੇੇ ਚਲਦਿਆਂ ਸ਼ਰਾਬ ਦੀਆਂ 2-2 ਦੁਕਾਨਾਂ ਧੜੱਲੇ ਨਾਲ ਚਲਾ ਰਹੇ ਹਨ।ਪਿੰਡ ਉੱਡਤ ਸੈਦੇਵਾਲਾ ਵਿਖੇ ਚਲਾਈ ਜਾਰੀ ਸ਼ਰਾਬ ਦੀ ਨਾਜਾਇਜ ਦੁਕਾਨ ਪਿੰਡ ਚ ਸਥਿਤ ਅਕਾਲ ਅਕੈਡਮੀ ਜਿੱਥੇ ਬੋਹਾ ਖੇਤਰ ਦੇ ਦਰਜਨ ਭਰ ਪਿੰਡਾਂ ਚੋ ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਹਨ,ਦੇ ਐਨ ਨੇੜੇ ਚਲਾਈ ਜਾ ਰਹੀ ਹੈ।ਇੱਥੇ ਹੀ ਬੱਸ ਨਹੀ ਪੁਲਿਸ ਪ੍ਰਸ਼ਾਸਨ ਦੇ ਕੁਝ ਕਰਮਚਾਰੀ ਵੀ ਇੰਨਾਂ ਠੇਕੇਦਾਰਾਂ ਦੀਆਂ ਗੱਡੀਆਂ ਚ ਘੁੰਮਕੇ ਸ਼ਰੇਆਮ ਨਾਜਾਇਜ ਠੇਕੇ ਵਾਲਿਆਂ ਦੀ ਰਖਵਾਲੀ ਕਰਦੇ ਦੇਖੇ ਜਾ ਸਕਦੇ ਹਨ।

ਓਧਰ ਸ਼ਰਾਬ ਦੀਆਂ ਨਾਜਾਇਜ ਦੁਕਾਨਾਂ ਉਪਰ ਖੜ੍ਹੇ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਠੇਕੇਦਾਰਾਂ ਵੱਲੋ ਮਿਲਾਵਟੀ ਸ਼ਰਾਬ ਵੇਚੀ ਜਾ ਰਹੀ ਹੈ।ਇਥੋ ਤੱਕ ਕਿ ਸ਼ਰਾਬ ਦੀਆਂ ਬੋਤਲਾਂ ਚ ਟੀਕੇ ਲਗਾਏ ਜਾ ਰਹੇ ਹਨ।

ਇਸ ਪੂਰੇ ਮਾਮਲੇ ਬਾਰੇ ਜਦ ਈ.ਟੀ.ਓ ਮਾਨਸਾ ਸ੍ਰ.ਪਿਆਰਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਕਤ ਪਿੰਡਾਂ ਚ ਚਲਦੀਆਂ ਸ਼ਰਾਬ ਦੀਆਂ ਨਾਜਾਇਜ ਦੁਕਾਨਾਂ ਦਾ ਮਾਮਲਾ ਉਨਾਂ ਦੇ ਧਿਆਨ ਚ ਨਹੀ ਹੈ ਹੁਣ ਉਹ ਕਰਵਾਈ ਅਮਲ ਚ ਲਿਆਉਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *