ਰਾਮਪੁਰਾ ਫੂਲ ਚ ਵਪਾਰੀ ਤੋਂ ਦਸ ਲੱਖ ਰੁਪਏ ਲੁੱਟੇ

ss1

ਰਾਮਪੁਰਾ ਫੂਲ ਚ ਵਪਾਰੀ ਤੋਂ ਦਸ ਲੱਖ ਰੁਪਏ ਲੁੱਟੇ

29-6 (1) 29-6 (2) 29-6 (3)
ਰਾਮਪੁਰਾ ਫੂਲ 28 ਜੂਨ (ਕੁਲਜੀਤ ਸਿੰਘ ਢੀਂਗਰਾ): ਸਥਾਨਕ ਸ਼ਹਿਰ ਦੀ ਸ਼ਹੀਦ ਭਗਤ ਸਿੰਘ ਕਲੋਨੀ ਚ ਬੀਤੀ ਰਾਤ ਨੌ ਵਜੇ ਦੇ ਕਰੀਬ ਇੱਕ ਵਪਾਰੀ ਤੋਂ ਪਸਤੋਲ ਦੀ ਨੋਕ ਤੇ ਦੋ ਮੋਟਰਸਾਇਕਲਾਂ ਤੇ ਸਵਾਰ 6 ਵਿਅਕਤੀਆਂ ਨੇ ਦਸ ਲੱਖ ਰੁਪਏ ਲੁੱਟ ਲਏ। ਮਿਲੇ ਵੇਰਵੇ ਅਨੁਸਾਰ ਸ਼ਹੀਦ ਭਗਤ ਸਿੰਘ ਕਲੋਨੀ ਦੇ ਰਹਿਣ ਵਾਲੇ ਮੋਹਨ ਸਿੰਘ ਅਤੇ ਉਸਦਾ ਭਾਣਜਾ ਲਵਲੀ ਜੋ ਕਿ ਆਟੋ ਮੋਬਾਇਲਜ਼ ਦਾ ਕੰਮ ਕਰਦੇ ਹਨ ਦੁਕਾਨ ਬੰਦ ਕਰਕੇ ਘਰ ਨੂੰ ਪਰਤ ਰਹੇ ਸਨ ਕਿ ਜਦੋਂ ਉਹ ਭਗਤ ਸਿੰਘ ਕਲੋਨੀ ਚ ਸ਼ਾਮਿਲ ਹੋਏ ਤਾਂ ਦੋ ਮੋਟਰ ਸਾਇਕਲਾਂ ਤੇ ਸਵਾਰ ਛੇ ਵਿਅਕਤੀਆਂ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ । ਇਸ ਦੌਰਾਨ ਹੀ ਇੱਕ ਵਿਅਕਤੀ ਨੇ ਪਿਸਤੌਲ ਕੱਢ ਲਿਆਂ ਤੇ ਫਾੲਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਇਹਨਾਂ ਵਿਚੋਂ ਇੱਕ ਦੋ ਵਿਅਕਤੀਆਂ ਨੇ ਹੀ ਇਟਾਂ ਨਾਲ ਮੋਹਨ ਸਿੰਘ ਤੇ ਲਵਲੀ ਤੇ ਹਮਲਾ ਕਰ ਦਿੱਤਾ।ਜਿਸ ਦੇ ਕਾਰਨ ਉਹ ਗੰਭੀਰ ਜਖਮੀ ਹੋ ਗਏ।ਮੋਹਨ ਸਿੰਘ ਨੇ ਦੱਸਿਆ ਕਿ ਉਹਨਾ ਵਿਅਕਤੀਆਂ ਨੇ ਸਕੂਟਰੀ ਚ ਪਏ ਦਸ ਲੱਖ ਰੁਪਏ ਕੱਢ ਲਏ ਅਤੇ ਜਾਂਦੇ ਹੋਏ ਸਾਡੀ ਸਕੂਟਰੀ ਵੀ ਨਾਲ ਲੈ ਗਏ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਮਨਜੀਤ ਸਿੰਘ ਮੌਕੇ ਤੇ ਪਹੁੰਚੇ ਪਰ ਉੱਦੋਂ ਤੱਕ ਲੁਟੇਰੇ ਫਰਾਰ ਹੋ ਗਏ ਸਨ ।ਮੋਹਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਦਸ ਲੱਖ ਰੁਪਏ ਕਿਸੇ ਗ੍ਰਾਹਕ ਤੋਂ ਲਏ ਸਨ ਪਰ ਬੈਂਕ ਚ ਛੁੱਟੀ ਹੋਣ ਕਾਰਨ ਉਹ ਬੈਂਕ ਚ ਪੈਸੇ ਜਮਾਂ ਨਹੀ ਕਰਵਾ ਸਕੇ।ਲੁੱਟਮਾਰ ਦੀ ਹੋਈ ਇਸ ਘਟਨਾ ਕਾਰਨ ਰਾਮਪੁਰਾ ਫੂਲ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਥਾਣਾ ਸਿਟੀ ਦੇ ਐਸ.ਐਚ.ੳ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਡੂੰਘਾਈ ਨਾਲ ਇਸਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ ।

print
Share Button
Print Friendly, PDF & Email