ਬਰੇਟਾ ਵਿਖੇ ਹੋਈ ਆਪ ਦੀ ਜੋਨ ਸਰਕਲਜ਼ ਅਹਿਮ ਮੀਟਿੰਗ

ss1

ਬਰੇਟਾ ਵਿਖੇ ਹੋਈ ਆਪ ਦੀ ਜੋਨ ਸਰਕਲਜ਼ ਅਹਿਮ ਮੀਟਿੰਗ
ਸ਼ਹਿਰ ਵਾਸੀ, ਮਜਦੂਰ ਅਤੇ ਕਿਸਨਾਂ ਦੀਆਂ ਸੁਣੀਆਂ ਮੁਸ਼ਕਲਾਂ

3-28
ਬਰੇਟਾ 3 ਮਈ (ਰੀਤਵਾਲ) ਮੈਡਮ ਹਰਜਿੰਦਰ ਕੌਰ ਬਠਿੰਡਾ ਜੋ ਕਿ ਆਪ ਦੀ ਧੀ ਵਜੋਂ ਜਾਣੀ ਜਾਂਦੀ ਹੈ ਦੀ ਅਗਵਾਰੀ ਅੰਦਰ ਆਮ ਆਦਮੀ ਪਾਰਟੀ ਦੇ ਜੋਨ ਸਰਕਲ ਇੰਚਾਰਜਾਂ ਦੀ ਇੱਕ ਅਹਿਮ ਮੀਟਿੰਗ ਸਰਕਲ ਇੰਚਾਰਜ ਗੁਰਲਾਲ ਸਿੰਘ ਬੋਹਾ ਅਤੇ ਨਛੱਤਰ ਸਿੰਘ ਕਾਹਨਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੁਰਾਣੇ ਆਪ ਆਗੂ ਸ੍ਰੀ ਬਾਬੂ ਰਾਮ ਜੀ ਨੇ ਵੀ ਸਮੂਲਿਅਤ ਕੀਤੀ। ਇਸ ਸਮੇਂ ਮੀਟਿੰਗ ਵਿੱਚ ਪਹੁਚੇ ਸਾਰੇ ਹੀ ਜੋਨ ਸਰਕਲ ਇੰਚਾਰਜਾਂ ਨੇ ਪਾਰਟੀ ਦੀ ਮਜਬੂਤੀ, ਏਕਤਾ ਅਤੇ 2017 ਦੀਆਂ ਵਿਧਾਨ ਸਭਾ ਚੋਣਾ ਸਬੰਧੀ ਆਪਣੇ ਵਿਚਾਰ ਰੱਖੇ। ਮੈਡਮ ਹਰਜਿੰਦਰ ਕੌਰ ਨੇ ਜੋਨ ਇੰਚਾਰਜਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਲਈ ਵੀ ਆਪਣੇ ਤਰੀਕੇ ਬਾਰੇ ਜਾਣੂ ਕਰਵਾਇਆ।

ਮੀਟਿੰਗ ਤੋਂ ਬਾਅਦ ਆਪ ਆਗੂ ਮੈਡਮ ਹਰਜਿੰਦਰ ਕੌਰ, ਸ੍ਰੀ ਬਾਬੂ ਰਾਮ ਅਤੇ ਸਮੂਹ ਜੋਨ ਇੰਚਾਰਜਾਂ ਨੇ ਬਜਾਰ ਵਿੱਚ ਦੁਕਾਨਦਾਰਾਂ, ਮਜਦੂਰਾਂ ਅਤੇ ਰੇੜੀ ਲਗਾ ਕੇ ਕੰਮ ਕਰ ਰਹੇ ਮਜਦੂਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਰੇੜੀ ਮਜਦੂਰਾਂ ਦਾ ਦੁਖ ਹੈ ਕਿ ਉਹ ਮਾਰਕਿਟ ਅਤੇ ਨਗਰ ਕੌਂਸਲ ਦੁਆਰਾ ਭਰਵਾਈ ਜਾਂਦੀ ਫੀਸ ਵੀ ਭਰਦੇ ਹਨ ਪ੍ਰੰਤੂ ਫਿਰ ਉਨਾਂ ਨੂੰ ਪੁਲਿਸ ਮਲਾਜਮ ਬਿਨਾਂ ਵਜਾਂ ਤੋਂ ਤੰਗ ਪ੍ਰੇਸ਼ਾਨ ਕਰਦੇ ਰਹਿਦੇ ਹਨ ਜਿਸ ਦਾ ਸਟੈਂਡ ਲੈਦੇ ਹੋਏ ਆਪ ਆਗੂ ਅਤੇ ਵਰਕਾਂ ਨੇ ਮਜਦੂਰਾਂ ਨੂੰ ਨਾਲ ਲੈ ਕੇ ਮਾਰਕਿਟ ਕਮੇਟੀ ਦੇ ਦਫਤਰ ਪਹੁੰਚੇ ਤਾਂ ਮੋਕੇ ਤੇ ਮੌਜੂਦ ਮੁਲਾਜਮਾਂ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਮਾਰਕਿਟ ਕਮੇਟੀ ਵਲੋਂ ਰੇੜੀਦਾਰ ਮਜਦੂਰਾਂ ਨੂੰ ਵੱਖਰੀ ਜਗਾਂ ਦੇ ਕੇ ਬਜਾਰ ਦੀ ਇੱਕ ਸਾਇਡ ਤੇ ਜਗਾਂ ਦੇ ਦੇਣਗੇ ਜਿਥੇ ਉਨਾਂ ਲਈ ਅਤੇ ਗ੍ਰਾਹਕਾਂ ਲਈ ਪੀਣ ਦੇ ਪਾਣੀ ਦਾ ਅਤੇ ਪੈਖਾਨਿਆਂ ਦਾ ਖਾਸ ਪ੍ਰਬੰਧ ਵੀ ਕੀਤਾ ਜਾਵੇਗਾ।ਮਜਦੂਰ ਵਰਗ ਦ ਸਮੱਸਿਆ ਹੈ ਕਿ ਸਰਕਾਰ ਵਲੋਂ ਬਿਨ੍ਹਾਂ ਵਜਾਂ ਹੀ ਉਨਾਂ ਦੇ ਨੀਲੇ ਕਾਰਡ ਜਿਨਾਂ ਤੇ ਸਰਤਾ ਦਾਲ ਕਣਕ ਰਾਸ਼ਨ ਮਿਲਦਾ ਸੀ ਕੱਟ ਦਿੱਤੇ ਹਨ। ਤੇ ਵੀ ਪਾਰਟੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਗਰੀਬਾਂ ਤੇ ਰਹਿਮ ਕਰਨ ਹੋਰ ਜੁਲਮ ਨਾਂ ਕਰਦੇ ਹੋਏ ਕੱਟੇ ਗਏ ਰਾਸ਼ਨ ਕਾਡ ਤੁਰੰਤ ਚਾਲੂ ਕਰਨ ਨਾਲ ਹੀ ਕਿਸਾਨਾਂ ਦੇ ਜੋ ਰਹਿਦੇ ਨਰਮੇਂ ਦੀ ਮਾਰ ਦੇ ਚੈਕ ਤੁਰੰਤ ਕਿਸਾਨਾਂ ਨੂੰ ਦੇਣ ਨਹੀ ਆਪ ਪਾਰਟੀ ਉਪਰੋਤਿਕ ਵਿਸ਼ੇ ਨੂੰ ਲੈ ਕੇ ਸ਼ੰਘਰਸ਼ ਕਰੇਗੀ। ਇਸ ਮੀਟਿੰਗ ਵਿੱਚ ਵੱਖ ਵੱਖ ਜੋਨਾਂ ਤੋਂ ਭਗਵਾਨ ਸਿੰਘ ਔਲਖ, ਗੁਰਜੰਟ ਸਿੰਘ ਚੱਕ, ਮਨਮਿੰਦਰ ਸਿੰਘ ਬੀਰੇਵਾਲਾ, ਕੁਲਵੰਤ ਸਿੰਘ ਸੇਰਖਾਂ, ਨਿਰਮਲ ਸਿੰਘ ਰੱਲੀ, ਜਗਦੀਪ ਸਿੰਘ ਬੁਢਲਾਡਾ, ਜਗਸੀਰ ਸਿੰਘ ਦੋਦੜਾ, ਆਦਿ ਪਹੁੰਚੇ ਹੋਏ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *