ਬਲਾਕ ਵਿੱਚ 70 ਪ੍ਰਤੀਸ਼ਤ ਝੌਨੇ ਦੀ ਲੁਆਈ ਮੁਕੰਮਲ -ਡਾਂ ਵਿਮਲਪ੍ਰੀਤ ਸਿੰਘ

ss1

ਬਲਾਕ ਵਿੱਚ 70 ਪ੍ਰਤੀਸ਼ਤ ਝੌੌਨੇ ਦੀ ਲੁਆਈ ਮੁਕੰਮਲ -ਡਾਂ ਵਿਮਲਪ੍ਰੀਤ ਸਿੰਘ
ਮਹਿਕਮੇ ਦੀ ਸਲਾਹ ਨਾਲ ਹੀ ਕੀਟਨਾਕਸ਼ ਦਵਾਈਆਂ ਦੀ ਵਰਤੋੋਂ ਕਰਨ ਕਿਸਾਨ-ਖੇਤੀਬਾੜੀ ਸਬ-ਇੰਸਪੈਕਟਰ ਹਰਮਨਜੀਤ
ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਨਾਲ ਦੁਖ ਸਾਂਝਾ ਕਰਨ ਪਹੁੰਚੇ ਖੇਤੀਬਾੜੀ ਮਹਿਕਮੇ ਦੇ ਕਰਮਚਾਰੀ

BeautyPlus_20160627185125_save
ਪਟਿਆਲਾ , 27 ਜੂਨ (ਪ.ਪ.) ਖੇਤੀਬਾੜੀ ਮਹਿਕਮੇ ਪਟਿਆਲਾ ਦੇ ਬਲਾਕ ਭੁੱਨਰਹੇੜੀ ਦੇ ਸਟਾਫ਼ ਨੇ ਪਿੰਡਾਂ ਦਾ ਦੌਰਾ ਬਲਾਕ ਖੇਤੀਬਾੜੀ ਅਫ਼ਸਰ ਡਾਂ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਕੀਤਾ ਗਿਆ । ਪਿੰਡਾਂ ਦਾ ਦੌੌਰਾ ਕਰਨ ਤੋੋਂ ਬਾਅਦ ਖੇਤੀਬਾੜੀ ਵਿਕਾਸ ਅਫ਼ਸਰ ਡਾਂ ਵਿਮਲਪ੍ਰੀਤ ਸਿੰਘ ਤੇ ਖੇਤੀਬਾੜੀ ਸਬ-ਇੰਸਪੈਕਟਰ ਹਰਮਨਜੀਤ ਸਿੰਘ, ਸ਼੍ਰੀ ਅਮਰਨਾਥ , ਸ਼੍ਰੀ ਸ਼ੁਰੇਸ਼ ਕੁਮਾਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆਂ ਕਿ ਬਲਾਕ ਵਿਚ ਝੌਨੇ ਦੀ ਲਵਾਈ ਦਾ ਲਗਭਗ 70 ਪ੍ਰਤੀਸ਼ਤ ਕੰਮ ਪੂਰਾ ਹੋੋ ਚੁੱਕਿਆਂ ਹੈ ।ਉਹਨਾਂ ਕਈ ਪਿੰਡਾਂ ਵਿਚ ਕਿਸਾਨਾਂ ਨੂੰ ਮਿਲ ਕੇ ਖੇਤੀ ਸਬੰਧੀ ਆਉਣ ਵਾਲੀਆਂ ਝੌੌਨੇ ਦੀ ਫ਼ਸਲ ਦੀਆਂ ਬਿਮਾਰੀਆਂ ਦੀ ਰੋੋਕਥਾਮ ਲਈ ਮਹਿਕਮੇ ਨਾਲ ਰਾਬਤਾ ਬਣਾ ਕੇ ਹੀ ਕੀਟਨਾਸ਼ਕ ਦਵਾਈਆਂ ਦੀ ਵਰਤੋੋਂ ਕਰਨ ਦੀ ਅਪੀਲ ਕੀਤੀ ਖੇਤੀਬਾੜੀ ਵਿਕਾਸ ਅਫ਼ਸਰ ਡਾਂ ਵਿਮਲਪ੍ਰੀਤ ਸਿੰਘ ਤੇ ਸ਼੍ਰੀ ਹਰਮਨਜੀਤ ਸਿੰਘ ਨੇ ਦੱਸਿਆਂ ਕਿ ਪਿਛਲੇ ਦਿਨੀ ਪਿੰਡ ਅਦਾਲਤੀਵਾਲਾ ਦੇ ਕਿਸਾਨ ਦੁਆਰਾਂ ਕੀਤੀ ਗਈ ਖੁਦਕੁਸ਼ੀ ਬੜੀ ਦੁਖਦਾਇਕ ਘਟਨਾ ਹੈ ।ਉਹਨਾਂ ਦੱਸਿਆਂ ਕਿ ਇਸ ਸਬੰਧੀ ਉਹ ਕਿਸਾਨ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਤੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਅਧਾਰ ਤੇ ਰਿਪੋੋਰਟ ਤਿਆਰ ਕੀਤੀ ਗਈ ।

ਮ੍ਰਿਤਕ ਹਰਜੀਤ ਸਿੰਘ ਦੇ ਪੁੱਤਰਾਂ ਤੇ ਪਤਨੀ ਦਾ ਕਹਿਣਾਂ ਸੀ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਹਰਜੀਤ ਸਿੰਘ ਨੇ ਕਈ ਬੈਂਕਾਂ ਤੋੋਂ ਕਰਜ਼ਾ ਲਿਆ ਹੋੋਇਆਂ ਸੀ ਜਿਸ ਨੂੰ ਚੁੱਕਾਉਣ ਵਿਚ ਉਹ ਅਸਮਰਥ ਸੀ ਇਸੇ ਕਾਰਨ ਹੀ ਉਹ ਮਾਨਸਿਕ ਪ੍ਰੇਸ਼ਾਨੀ ਵਿਚ ਰਹਿੰਦੇਂ ਸੀ ।ਉਹਨਾਂ ਦੀ ਜਮੀਨ ਵੀ ਟਾਂਗਰੀ ਨਦੀ ਦੇ ਨਾਲ ਲੱਗਦੀ ਸੀ ਜੋੋ ਕਿ ਹਰ ਸਾਲ ਪਾਣੀ ਦੀ ਚਪੇਟ ਵਿਚ ਆ ਜਾਂਦੀ ਸੀ ਜਿਸ ਕਾਰਨ ਉਹਨਾਂ ਦੀ ਫ਼ਸਨ ਦਾ ਝਾੜ ਘੱਟ ਜਾਂਦਾ ਸੀ । ਇਸੇ ਕਾਰਨ ਹੀ ਉਹਨਾਂ ਦੀ ਮਾਨਸਿਕ ਪ੍ਰੇਸ਼ਾਨੀ ਦਿਨੋੋਂ ਦਿਨ ਵੱਧਦੀ ਗਈ ਜਿਸ ਕਾਰਨ ਪਿਛਲੇ ਦਿਨੀ ਉਹਨਾਂ ਨੇ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਮਹਿਕਮੇ ਦੇ ਕਰਮਚਾਰੀਆਂ ਨੇ ਕਿਸਾਨਾਂ ਨੂੰ ਇਹੋੋਂ ਜਿਹੇ ਕਦਮ ਨਾਂ ਚੁੱਕਣ ਦੀ ਅਪੀਲ ਕੀਤੀ ।

print
Share Button
Print Friendly, PDF & Email