ਕੁਰਾਨ ਸਰੀਫ ਦੀ ਕੀਤੀੇ ਗਈ ਬੇਅਦਬੀ ਦੀ ਭਾਜਪਾ ਨੇ ਕੀਤੀ ਸਖਤ ਨਿੰਦਾ

ss1

ਕੁਰਾਨ ਸਰੀਫ ਦੀ ਕੀਤੀੇ ਗਈ ਬੇਅਦਬੀ ਦੀ ਭਾਜਪਾ ਨੇ ਕੀਤੀ ਸਖਤ ਨਿੰਦਾ
ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਦਿੱਤੀ ਜਾਵੇ ਫਾਂਸੀ -ਕਮਾਲਪੁਰ

IMG-20160627-WA0004

ਦਿੜ੍ਹਬਾ ਮੰਡੀ, 28 ਜੂਨ ( ਰਣ ਸਿੰਘ ਚੱਠਾ )-ਪਿਛਲੇ ਦਿਨੀ ਮਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸਰੀਫ ਦੀ ਹੋਈ ਬੇਅਦਬੀ ਤੇ ਅੱਜ ਭਾਰਤੀ ਜਨਤਾ ਪਾਰਟੀ ਨੇ ਸਖਤ ਸ਼ਬਦਾਂ ਚ ਨਿੰਦਿਆਂ ਕੀਤੀ ਹੈ । ਅੱਜ ਪਾਰਟੀ ਦੀ ਸਥਾਨਕ ਦਫਤਰ ਵਿਖੇ ਹੋਈ ਮੀਟਿੰਗ ਨੂੰ ਸਬੋਧਨ ਕਰਦਿਆਂ ਭਾਜਪਾ ਐਸ ਸੀ ਸੈੱਲ ਦੇ ਜਿਲਾ ਪ੍ਰਧਾਨ ਗੁਰਸੇਵਕ ਸਿੰਘ ਕਮਾਲਪੁਰ ਨੇ ਕਿਹਾ ਕਿ ਸੂਬੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਦੀ ਕੋਸਿਸ ਤਹਿਤ ਇਹੋ ਜਿਹੀਆ ਘਿਨੌਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਸਾਰੇ ਧਾਰਮਿਕ ਗ੍ਰੰਥ ਸਾਡਾ ਮਾਰਗ ਦਰਸ਼ਨ ਕਰਦੇ ਹਨ ।ਭਾਰਤੀ ਜਨਤਾ ਪਾਰਟੀ ਵਲੋਂ ਅਸੀਂ ਮੰਗ ਕਰਦੇ ਹਾਂ ਕਿ ਦੋਸੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ । ਇਸ ਸਮੇਂ ਉਹਨਾਂ ਲੋਕਾਂ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ । ਇਸ ਸਮੇਂ ਮੰਡਲ ਪ੍ਰਧਾਨ ਭੀਮ ਸੈਨ,ਤਰਸੇਮ ਚੰਦ ਸਿੰਗਲਾ ਜਰਨਲ ਸੈਕਟਰੀ,ਪਰਮਜੀਤ ਮੱਟੂ ਜਰਨਲ ਸਕੱਤਰ, ਕਲਭੂਸਨ ਗੋਇਲ ਸਟੇਟ ਕਮੇਟੀ ਮੈਂਬਰ,ਹਰਦੀਪ ਸਿੰਘ ਸਿੰਧੜਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ,ਬਲਵਿੰਦਰ ਸਿੰਘ ਸਿੰਧੜਾ ਮੰਡਲ ਪ੍ਰਧਾਨ ਐਸ ਸੀ ਵਿੰਗ ,ਜੱਗੀ ਛਾਜਲੀ,ਵੈਦ ਗੀਤਾ ਨੰਦ ਜੀ ਬਟਿਰਿਆਣਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *