ਸੇਂਟ ਸੋਲਜ਼ਰ ਸਕੂਲ ਦੇ ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਕਰਵਾਈ ਧਾਰਮਿਕ ਪ੍ਰੀਖਿਆਂ ਵਿੱਚ ਮਾਰੀਆਂ ਮੱਲ੍ਹਾਂ

ss1

ਸੇਂਟ ਸੋਲਜ਼ਰ ਸਕੂਲ ਦੇ ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਕਰਵਾਈ ਧਾਰਮਿਕ ਪ੍ਰੀਖਿਆਂ ਵਿੱਚ ਮਾਰੀਆਂ ਮੱਲ੍ਹਾਂ

????????????????????????????????????
????????????????????????????????????

ਜੰਡਿਆਲਾ ਗੁਰੁ 3 ਮਈ ਵਰਿੰਦਰ ਸਿੰਘ :-ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੁ ਸਿੱਖ ਮਿਸ਼ਨਰੀ ਕਾਲਜ (ਰਜਿ) ਲੁਧਿਆਣਾ ਵੱਲੋਂ ਧਾਰਮਿਕ ਪ੍ਰੀਖਿਆਂ ਕਰਵਾਈ ਗਈ । ਜਿਸ ਵਿੱਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ । ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਵੱਲੋਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਧਾਰਮਿਕ ਪੱਖ ਨਾਲ ਜੋੜਨ ਲਈ ਸਮੇਂ-ਸਮੇਂ ਤੇ ਆਪਣੇ ਸਕੂਲ ਵਿੱਚ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਣੇ ਵਿਰਸੇ, ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ । ਇਸੇ ਲੜੀ ਦੇ ਤਹਿਤ ਸਿੱਖ ਮਿਸ਼ਨਰੀ ਕਾਲਜ (ਰਜਿ) ਲੁਧਿਆਣਾ ਵੱਲੋਂ ਬੱਚਿਆਂ ਨੂੰ ਧਾਰਮਿਕ ਸਿਲੇਬਸ ਦਿੱਤਾ ਗਿਆ । ਬੱਚਿਆ ਨੇ ਪੂਰੀ ਤਿਆਰੀ ਨਾਲ ਸਿਲੇਬਸ ਦੇ ਅਨੁਸਾਰ ਪ੍ਰਿਖਿਆ ਦਿੱਤੀ । ਜਿਸ ਵਿੱਚ ਜਗਰੂਪ ਸਿੰਘ ਪੰਜਵੀਂ , ਨਾਜ਼ਦੀਪ ਕੌਰਪੰਜਵੀਂ , ਸੁਖਮਨਜੀਤ ਕੌਰ ਪੰਜਵੀਂ, ਮਹਿਕਪ੍ਰੀਤ ਕੌਰ ਪੰਜਵੀਂ , ਨਵਕਿਰਨ ਕੌਰ ਪੰਜਵੀਂ , ਅਵਨੀਤ ਕੌਰ ਪੰਜਵੀਂ , ਸਾਹਿਲਦੀਪ ਸਿੰਘ ਪੰਜਵੀਂ , ਫਤਿਹਵੀਰ ਸਿੰਘ ਪੰਜਵੀਂ , ਸੁਖਕਰਮ ਸਿੰਘ ਤੀਸਰੀ , ਮਹਿਕਜੋਤ ਕੌਰ ਚੌਥੀ , ਮਨਦੀਪ ਕੌਰ ਦੱਸਵੀਂ , ਪਲਕਪ੍ਰੀਤ ਕੌਰ ਪੰਜਵੀਂ , ਸਬਰੀਨ ਕੌਰ ਦੱਸਵੀਂ, ਜਸਲੀਨ ਕੌਰ ਛੇਵੀਂ, ਸਿਮਰਨਪ੍ਰੀਤ ਕੌਰ ਛੇਵੀਂ , ਸਿਮਰਨ ਕੌਰ ਸਤਵੀਂ , ਜੈਸਮੀਨ ਕੌਰ ਸਤਵੀਂ , ਕਿਰਨਦੀਪ ਕੌਰ ਬਾਹਰਵੀਂ, ਸੁਮਨਦੀਪ ਕੌਰ ਬਾਹਰਵੀਂ ਦੇ ਬੱਚਿਆਂ ਨੇ ਮੈਰਿਟ ਲਿਸਟ ਵਿੱਚ ਆ ਕੇ ਇਨਾਮ ਪ੍ਰਾਪਤ ਕੀਤੇ । ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਬਿਕਰਮਜੀਤ ਸਿੰਘ ਰੰਧਾਵਾ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਮੈਡਮ, ਅਤੇ ਧਾਰਮਿਕ ਸਿੱਖਿਆ ਦੇ ਇੰਚਾਰਜ ਮੈਡਮ ਜਗਰੂਪ ਕੌਰ ਨੇ ਬੱਚਿਆਂ ਨੂੰ ਇਨਾਮ ਦੇ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ।

print
Share Button
Print Friendly, PDF & Email

Leave a Reply

Your email address will not be published. Required fields are marked *