ਸਰਕਾਰ ਵੱਲੋਂ ਤਪਾ ਮੰਡੀ ਲਈ ਭੇਜੇ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਵਾਲਾ ਵਿਕਾਸ ਨਹੀ ਹੋਇਆ

ss1

ਸਰਕਾਰ ਵੱਲੋਂ ਤਪਾ ਮੰਡੀ ਲਈ ਭੇਜੇ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਵਾਲਾ ਵਿਕਾਸ ਨਹੀ ਹੋਇਆ

28-35 (1)
ਤਪਾ ਮੰਡੀ, 27 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਅਕਾਲੀ-ਭਾਜਪਾ ਸਰਕਾਰ ਵੱਲੋਂ ਸਾਲ 2016 ਨੂੰ ਵਿਕਾਸ ਦੇ ਸਾਲ ਵਜੋਂ ਐਲਾਨਿਆਂ ਗਿਆ ਹੈ ਤਾਂ ਕਿ 2017 ਦੀ ਵਿਧਾਨ ਸਭਾ ਚੋਣ ਵਿਕਾਸ ਦੇ ਨਾਮ ਦੇ ਜਿੱਤੀ ਜਾਵੇ। ਸਰਕਾਰ ਵੱਲੋਂ ਵੱਡੇ-ਵੱਡੇ ਪੱਧਰ ਤੇ ਕਰਜ਼ਾ ਲੈਕੇ ਹਰ ਵਿਧਾਨ ਸਭਾ ਹਲਕੇ ਲਈ 25 ਕਰੋੜ ਦੇ ਲੱਗਭੱਗ ਗ੍ਰਾਂਟ ਭੇਜੀ ਜਾ ਰਹੀ ਹੈ। ਪਰ ਸਰਕਾਰ ਵਿਕਾਸ ਦੇ ਭਾਵੇਂ ਲੱਖ ਦਾਅਵੇ ਕਰੇ ਪਰ ਤਪਾ ਮੰਡੀ ਨਗਰ ਕੌਂਸਲ ਹਦੂਦ ਅੰਦਰ ਸਿਵਾਏ ਕੁਝ ਗਲੀਆਂ ਅੰਦਰ ਇੰਟਰਲਾਕ ਟਾਇਲਾਂ ਦੇ ਫਰਸ ਲੱਗਣ ਤੇ ਹੋਰ ਕੋਈ ਵਿਕਾਸ ਨਹੀਂ ਹੋਇਆ। ਪਿਛਲੇ ਤਿੰਨ ਸਾਲ ਤੋਂ ਅੱਧ ਵਿਚਕਾਰ ਲਮਕਿਆ ਬੱਸ ਸਟੈਂਡ ਜਿਸ ਤੇ 50 ਲੱਖ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਅੱਜ ਕੂੜਾ ਡੰਪ ਬਣ ਗਿਆ ਹੈ। ਕਰੀਬ 19 ਲੱਖ ਰੁਪਏ ਖਰਚ ਕਰਕੇ ਰਿਪੇਅਰ ਕੀਤੀ ਗਈ, ਨਾਮਦੇਵ ਰੋਡ ਤੇ ਵੱਡੇ-ਵੱਡੇ ਖੱਡੇ ਪਏ ਹੋਏ ਹਨ। ਸ਼ਹਿਰ ਅੰਦਰ ਕੋਈ ਵੀ ਅਜਿਹੀ ਸੜਕ ਨਹੀਂ ਹੈ ਜੋ ਸਹੀ ਸਲਾਮਤ ਹੋਵੇ। ਰੂਪ ਚੰਦ ਰੋਡ, ਸਦਰ ਬਾਜ਼ਾਰ ਰੋਡ, ਸਕੂਲ ਰੋਡ, ਰੇਲਵੇ ਸਟੇਸ਼ਨ ਤੋਂ ਦਰਾਜ ਫਾਟਕ ਤੱਕ ਦੀ ਰੋਡ ਦੀ ਬਹੁਤ ਹੀ ਮਾੜੀ ਦੁਰਦਿਸ਼ਾ ਹੈ। ਨਗਰ ਕੌਂਸਲ ਪਾਸ ਕਰੋੜਾਂ ਰੁਪਏ ਦੀ ਗ੍ਰਾਂਟ ਆਉਣ ਦੇ ਬਾਵਜੂਦ ਵੀ ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਵਿਕਾਸ ਦਾ ਮੂੰਹ ਚਿੜਾ ਰਹੀ ਹੈ। ਕੋਈ ਵੀ ਠੇਕੇਦਾਰ ਨਗਰ ਕੌਂਸਲ ਦਾ ਠੇਕਾ ਲੈਣ ਨੂੰ ਤਿਆਰ ਨਹੀਂ ਹੈ ਕਿਉਂਕਿ ਮੈਂਬਰ ਦੀ ਦਖਲ ਅੰਦਾਜੀ ਤੋਂ ਹਰ ਠੇਕੇਦਾਰ ਡਰ ਰਿਹਾ ਹੈ।

ਸ਼ਹਿਰ ਵਿੱਚ 100 ਪ੍ਰਤੀਸ਼ਤ ਸੀਵਰੇਜ ਪਾਉਣ ਦੇ ਨਾਮ ਤੇ ਜੋ ਪੁੱਟ ਪੁਟਾਈ ਸੀਵਰੇਜ ਵਿਭਾਗ ਕਰ ਰਿਹਾ ਹੈ, ਉਸਨੂੰ ਦਰੁਸਤ ਕਰਨ ਦੀ ਜਿੰਮੇਵਾਰੀ ਸੀਵਰੇਜ ਵਿਭਾਗ ਲੈਣ ਨੂੰ ਤਿਆਰ ਨਹੀਂ ਹੈ। ਕਿਉਂਕਿ ਸੀਵਰੇਜ ਵਿਭਾਗ ਦੇ ਅਧਿਕਾਰੀ ਇਹ ਕਹਿਕੇ ਪੱਲਾ ਝਾੜ ਰਹੇ ਹਨ ਕਿ ਅਸੀਂ ਬਣਦੇ ਪੈਸੇ ਨਗਰ ਕੌਂਸਲ ਪਾਸ ਜਮਾਂ ਕਰਵਾ ਦਿੱਤੇ ਹਨ। ਨਗਰ ਕੌਂਸਲ ਦਾ ਤਾਂ ਰੱਬ ਹੀ ਰਾਖਾ ਹੈ। ਸਫਾਈ ਪਖੋਂ ਵੀ ਸ਼ਹਿਰ ਦੀ ਦੁਰਦਿਸ਼ਾ ਮਾੜੀ ਹੈ। ਜਦ ਕਿ ਮੌਨਸੂਨ ਆਉਂਣ ਵਿੱਚ ਕੁਝ ਸਮਾਂ ਹੀ ਬਾਕੀ ਹੈ ਪਰ ਅਜੇ ਤੱਕ ਨਗਰ ਕੌਂਸਲ ਨੇ ਸੀਵਰੇਜ ਦੀ ਸਫਾਈ ਵੀ ਨਹੀਂ ਕਰਵਾਈ। ਸ਼ਹਿਰ ਦੀ ਮਾੜੀ ਦੁਰਦਿਸ਼ਾ ਸਬੰਧੀ ਵਪਾਰ ਮੰਡਲ ਦੇ ਸਲਾਹਕਾਰ ਸੱਤਪਾਲ ਗੋਇਲ ਨਾਲ ਗੱਲ ਕੀਤੀ ਤਾਂ ਉਨਾਂ ਬੜੇ ਹੀ ਤਲਖ ਲਹਿਜੇ ਵਿੱਚ ਕਿਹਾ ਕਿ ਤਪਾ ਮੰਡੀ ਦੇ ਸਾਰੇ ਅੰਦਰ ਆਉਂਣ ਵਾਲੀਆਂ ਅਤੇ ਬਾਹਰ ਜਾਣ ਵਾਲੀਆਂ ਸੜਕਾਂ ਦੀ ਮਾੜੀ ਹਾਲਤ ਕਾਰਨ ਬਾਹਰਲੇ ਪਿੰਡਾਂ ਵਾਲੇ ਗਾਹਕ ਤਪਾ ਆਉਣ ਤੋਂ ਗੁਰੇਜ ਕਰਦੇ ਹਨ। ਤਪਾ ਰੇਲਵੇ ਸਟੇਸ਼ਨ ਤੋਂ ਦਰਾਜ ਫਾਟਕ ਵਾਲੀ ਸੜਕ ਦੀ ਮਾੜੀ ਹਾਲਤ ਕਾਰਨ ਭਦੌੜ, ਦਰਾਜ, ਆਲੀਕੇ, ਰਾਈਆ ਵਾਲੇ ਲੋਕ ਰਾਮਪੁਰਾ ਫੂਲ ਜਾਣ ਨੂੰ ਸਹੀ ਸਮਝਦੇ ਹਨ, ਜਿਸ ਕਾਰਨ ਤਪਾ ਦਾ ਵਪਾਰ ਠੱਪ ਹੋ ਗਿਆ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਪਹਿਲ ਦੇ ਅਧਾਰ ਤੇ ਸੜਕਾਂ ਦਾ ਨਵਨਿਰਮਾਣ ਕਰਵਾਇਆ ਜਾਵੇ ਤਾਂ ਕਿ ਸ਼ਹਿਰ ਅੰਦਰ ਕਾਰੋਬਾਰ ਲਈ ਮਹੌਲ ਬਣ ਸਕੇ ਅਤੇ ਬਾਹਰਲਾ ਗਾਹਕ ਤਪਾ ਮੰਡੀ ਨੂੰ ਪਹਿਲ ਦੇਵੇ। ਤਦ ਹੀ ਵਿਕਾਸ ਹੋਣ ਦਾ ਦਾਅਵਾ ਸੱਚ ਹੋ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *