ਸੜ੍ਹ ਰਹੇ ਹਿਮਾਚਲ ਨੂੰ ਬਾਰਸ਼ ਨਾਲ ਰਾਹਤ

ss1

ਸੜ੍ਹ ਰਹੇ ਹਿਮਾਚਲ ਨੂੰ ਬਾਰਸ਼ ਨਾਲ ਰਾਹਤ

ਸ਼ਿਮਲਾ: ਜੰਗਲਾਂ ਵਿੱਚ ਲੱਗੀ ਅੱਗ ਤੋਂ ਪ੍ਰੇਸ਼ਾਨ ਹਿਮਾਚਲ ਸਰਕਾਰ ਉੱਤੇ ਆਖ਼ਰਕਾਰ ‘ਇੰਦਰ ਦੇਵਤਾ’ ਮਿਹਰਬਾਨ ਹੋ ਗਿਆ। ਸ਼ਿਮਲਾ ਸਮੇਤ ਸੂਬੇ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਹੋ ਰਹੀ ਬਾਰਸ਼ ਨੇ ਜੰਗਲ ਦੀ ਅੱਗ ਤੇ ਗਰਮੀ ਨਾਲ ਜੂਝ ਰਹੇ ਹਿਮਾਚਲ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਿਮਾਚਲ ਸਰਕਾਰ ਨੂੰ ਉਮੀਦ ਹੈ ਕਿ ਇਸ ਮੀਂਹ ਨਾਲ ਜੰਗਲਾਂ ਵਿੱਚ ਲੱਗੀ ਅੱਗ ਉੱਤੇ ਕਾਬੂ ਪਵੇਗਾ।

ਮੀਂਹ ਨੇ ਪਹਾੜਾਂ ਵਿੱਚ ਤਾਪਮਾਨ ਵਿੱਚ ਹੋਏ ਵਾਧੇ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਸ਼ਿਮਲਾ ਤੇ ਹੋਰ ਇਲਾਕਿਆਂ ਵਿੱਚ ਲੋਕਾਂ ਦਾ ਗਰਮੀ ਕਾਰਨ ਬੁਰਾ ਹਾਲ ਸੀ। ਹੋਟਲਾਂ ਮਾਲਕਾਂ ਨੂੰ ਉਮੀਦ ਹੈ ਕਿ ਇਸ ਨਾਲ ਸੈਲਾਨੀਆਂ ਦੀ ਗਿਣਤੀ ਸ਼ਿਮਲਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਵਧੇਗੀ।

ਉੱਤਰਾਖੰਡ ਤੋਂ ਬਾਅਦ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਪਹਾੜਾਂ ਉੱਤੇ ਜੰਗਲਾਂ ਵਿੱਚ ਅੱਗ ਲੱਗ ਗਈ ਸੀ ਜਿਸ ਉੱਤੇ ਕਾਬੂ ਪਾਉਣਾ ਸਰਕਾਰ ਲਈ ਕਾਫ਼ੀ ਔਖਾ ਸੀ। ਹੁਣ ਮੀਂਹ ਨੇ ਸਰਕਾਰ ਦਾ ਇਹ ਕੰਮ ਸੌਖਾ ਕਰ ਦਿੱਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *