31 ਮਈ ਤੱਕ ਹੋਏਗੀ 6557 ਅਧਿਆਪਕਾਂ ਦੀ ਭਰਤੀ

ss1

31 ਮਈ ਤੱਕ ਹੋਏਗੀ 6557 ਅਧਿਆਪਕਾਂ ਦੀ ਭਰਤੀ

ਚੰਡੀਗੜ੍ਹ: ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੇ ਨਵੇਂ 6557 ਈ.ਟੀ.ਟੀ. ਅਧਿਆਪਕਾਂ/ਅਧਿਆਪਕਾਂ/ਲੈਕਚਰਾਰਾਂ ਦੀ ਭਰਤੀ ਪ੍ਰੀਕਿਰਿਆ 31 ਮਈ ਤੋਂ ਪਹਿਲਾਂ ਮੁਕੰਮਲ ਕਰਕੇ ਨਿਯੁਕਤੀ ਪੱਤਰ ਸੌਂਪੇ ਜਾਣਗੇ। ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘਚੀਮਾ ਨੇ ਇਹ ਜਾਣਕਾਰੀ ਦਿੱਤੀ ਹੈ।

ਡਾ.ਚੀਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਭਰਤੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਇਸ ਨੂੰ ਹਰ ਹਾਲਤ 31 ਮਈਤੱਕ ਮੁਕੰਮਲ ਕਰ ਕੇ ਨਵੇਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਕੁੱਲ 6557 ਨਵੀਆਂਨਿਯੁਕਤੀਆਂ ਹੋਣਗੀਆਂ ਜਿਨ੍ਹਾਂ ਵਿੱਚ 650 ਲੈਕਚਰਾਰਾਂ, 940 ਮਾਸਟਰ ਕਾਡਰ ਦੇ ਅਧਿਆਪਕਾਂ, 123 ਡੀ.ਪੀ.ਈਜ਼, 244 ਪੀ.ਟੀ.ਆਈਜ਼, 100 ਆਰਟ ਐਂਡ ਕਰਾਫਟ ਅਧਿਆਪਕਾਂ ਤੇ 4500 ਈ.ਟੀ.ਟੀ. ਅਧਿਆਪਕਾਂ ਨੂੰ 31 ਮਈ ਤੋਂ ਪਹਿਲਾਂਨਿਯੁਕਤੀ ਪੱਤਰ ਸੌਂਪੇ ਜਾਣਗੇ। ਮੀਟਿੰਗ ਦੌਰਾਨ ਪਦਉਨਤੀਆਂ ਦਾ ਕੰਮ ਵੀ ਇਸੇ ਮਹੀਨੇ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਿਗਿਆਨ ਯਾਤਰਾ ਦਾ ਅਗਲਾ ਪੜਾਅ 13ਮਈ ਨੂੰ ਸ਼ੁਰੂ ਹੋਵੇਗਾ ਜਿਸ ਤਹਿਤ ਹਰ ਮਹੀਨੇ 33,000ਵਿਦਿਆਰਥੀਆਂ ਨੂੰ ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਮੁਫਤ ਟੂਰ ਲਗਾਉਣਗੇ। ਡਾ.ਚੀਮਾ ਨੇ ਦੱਸਿਆ ਕਿਮੁੱਖ ਮੰਤਰੀ ਵਿਗਿਆਨ ਯਾਤਰਾ ਦਾ ਅਗਲਾ ਪੜਾਅ 16 ਮਈ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਤਹਿਤ ਹਰ ਜ਼ਿਲ੍ਹੇ ਵਿੱਚੋਂ ਇਕ ਬੱਸਸਾਇੰਸ ਸਿਟੀ ਲਈ ਜਾਵੇਗੀ। ਇਕ ਬੱਸ ਵਿੱਚ 50 ਵਿਦਿਆਰਥੀ ਹੋਣਗੇ ਅਤੇ 22 ਜ਼ਿਲ੍ਹਿਆਂ ਵਿੱਚੋਂ ਕੁੱਲ 1100 ਵਿਦਿਆਰਥੀਸਾਇੰਸ ਸਿਟੀ ਦਾ ਮੁਫਤ ਟੂਰ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *