ਮੋਹਾਲੀ ਏਅਰਪਰੋਟ ਦੇ ਬਾਹਰ ਪੁਲਸ ਮੁਲਾਜ਼ਮਾਂ ਦੀ ਕਾਰ ਨਾਲ ਭਿਆਨਕ ਹਾਦਸਾ

ss1

ਮੋਹਾਲੀ ਏਅਰਪਰੋਟ ਦੇ ਬਾਹਰ ਪੁਲਸ ਮੁਲਾਜ਼ਮਾਂ ਦੀ ਕਾਰ ਨਾਲ ਭਿਆਨਕ ਹਾਦਸਾ

ਮੋਹਾਲੀ, 27 ਜੂਨ (ਪ.ਪ.): ਮੋਹਾਲੀ ਏਅਰਪੋਰਟ ਦੇ ਬਾਹਰ ਉਸ ਸਮੇਂ ਭੱਜਦੌੜ ਮਚ ਗਈ ਜਦੋਂ ਪੁਲਸ ਮੁਲਾਜ਼ਮਾਂ ਦੀ ਕਾਰ ਪਲਟੀਆਂ ਖਾਂਦੀ ਹੋਈ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਕਾਰ ਵਿਚ ਤਿੰਨ ਪੁਲਸ ਮੁਲਾਜ਼ਮ ਸਵਾਰ ਸਨ। ਜਿਨ੍ਹਾਂ ਨੂੰ ਲੋਕਾਂ ਵਲੋਂ ਭਾਰੀ ਜੱਦੋ-ਜਹਿਦ ਤੋਂ ਬਾਅਦ ਬਾਹਰ ਕੱਢ ਕੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ ਹੈ।
ਹਾਦਸਾ ਸਵੇਰੇ ਲਗਭਗ ਦਸ ਵਜੇ ਉਸ ਸਮੇਂ ਹੋਇਆ ਜਦੋਂ ਏਅਰਪੋਰਟ ਦੇ ਬਾਹਰ ਗੋਲ ਚੌਂਕ ‘ਚ ਮੁਲਾਜ਼ਮਾਂ ਨੇ ਕਾਰ ਤੇਜ਼ੀ ਨਾਲ ਮੋੜ ਦਿੱਤੀ। ਇਸ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟੀਆਂ ਖਾਂਦੀ ਹੋਈ ਹਾਦਸੇ ਦਾ ਸ਼ਿਕਾਰ ਹੋ ਗਈ। ਇਥੇ ਰਾਹਤ ਦੀ ਗੱਲ ਤਾਂ ਇਹ ਰਹੀ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

print
Share Button
Print Friendly, PDF & Email

Leave a Reply

Your email address will not be published. Required fields are marked *