ਪਹਿਲੀ ਬਾਰਿਸ਼ ਨੇ ਹੀ ਨੈਸ਼ਨਲ ਹਾਈਵੇ 21 ਬਣਾਉਣ ਵਾਲੀ ਕੰਪਨੀ ਦੀ ਪੋਲ ਖੋਲੀ

ss1

ਪਹਿਲੀ ਬਾਰਿਸ਼ ਨੇ ਹੀ ਨੈਸ਼ਨਲ ਹਾਈਵੇ 21 ਬਣਾਉਣ ਵਾਲੀ ਕੰਪਨੀ ਦੀ ਪੋਲ ਖੋਲੀ
ਸੜਕ ਨੇ ਧਾਰਿਆ ਖੱਡਿਆ ਦਾ ਰੂਪ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਭਿਆਨਕ ਹਾਦਸਾ

28-9
ਕੀਰਤਪੁਰ ਸਾਹਿਬ 27 ਜੂਨ (ਸਰਬਜੀਤ ਸਿੰਘ ਸੈਣੀ): ਇਥੋਂ ਦੇ ਨਜਦੀਕੀ ਪਿੰਡ ਮੱਸੇਵਾਲ ਕੋਲ ਪਹਿਲੀ ਬਾਰਿਸ਼ ਨਾਲ ਹੀ ਨੈਸ਼ਨਲ ਹਾਇਵੇ 21 ਤੇ ਵੱਡੇ ਵੱਡੇ ਟੋਏ ਪੈ ਗਏ। ਕੀਰਤਪੁਰ ਸਾਹਿਬ ਤੋਂ ਨੈਸਨਲ ਹਾਇਵੇ ਜੋ ਮਨਾਲੀ ਅਤੇ ਮਨੀਕਰਣ ਸਾਹਿਬ ਤੱਕ ਜਾਦਾਂ ਹੈ। ਇਸਦਾ ਹਿਮਾਚਲ ਦੇ ਬਾਰਡਰ ਤੱਕ ਦਾ ਹਿੱਸੇ ਦਾ ਨਿਰਮਾਣ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ। ਕੰਪਨੀ ਦੇ ਕੰਮ ਕਰਨ ਦੇ ਤਰੀਕੇ ਤੇ ਪਹਿਲਾਂ ਵੀ ਸਥਾਨਕ ਲੋਕਾਂ ਵਲੋਂ ਇਤਰਾਜ ਜਤਾਇਆ ਜਾਦਾਂ ਰਿਹਾ ਹੈ ਪਰੰਤੂ ਕਦੀ ਵੀ ਕਿਸੇ ਪ੍ਰਸ਼ਾਸ਼ਨ ਦੇ ਅਧਿਕਾਰੀਆ ਵਲੋਂ ਸਥਾਨਕ ਲੋਕਾਂ ਦੀ ਗੱਲ ਵੱਲ ਧਿਆਨ ਨਹੀ ਦਿਤਾ ਗਿਆ। ਪਰ ਅੱਜ ਜਦੋਂ ਥੋੜੀ ਜਿਹੀ ਬਾਰੀਸ਼ ਹੋਈ ਤਾਂ ਇਸ ਬਣ ਰਹੇ ਨੈਸ਼ਨਲ ਨਾਇਵੇ 21 ਤੇ ਵੱਡੇ ਵੱਡੇ ਖੱਡੇ ਪੈ ਗਏ। ਅੱਜ ਕੱਲ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਹਰ ਕੋਈ ਛੁੱਟੀਆਂ ਮਨਾਉਣ ਲਈ ਮਨਾਲੀ ਵੱਲ ਜਾ ਰਿਹਾ ਹੈ ਅਤੇ ਜਿਸ ਕਰਕੇ ਇਸ ਸੜਕ ਤੇ ਟ੍ਰੇਫਿਕ ਬਹੁਤ ਵੱਧ ਗਈ ਹੈ। ਜਿਸ ਕਰਕੇ ਇਹਨਾਂ ਖੱਡਿਆਂ ਕਾਰਨ ਕਦੀ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਸੜਕ ਬਣਾਉਣ ਵਾਲੀ ਕੰਪਨੀ ਵਲੋਂ ਸਿਰਫ ਛੋਟੇ ਛੋਟੇ ਪੱਥਰ ਰੱਖ ਕੇ ਕੰਮ ਸਾਰਿਆ ਜਾ ਰਿਹਾ ਹੈ। ਜੇਕਰ ਥੋੜੀ ਜਿਹੀ ਬਾਰਿਸ਼ ਨਾਲ ਸੜਕ ਦਾ ਇਹ ਹਾਲ ਹੈ ਤਾ ਅੱਗੇ ਆ ਰਹੇ ਬਰਸਾਤ ਦੇ ਮੋਸਮ ਵਿੱਚ ਸੜਕ ਦਾ ਕੀ ਹੋਵੇਗਾ।ਸਥਾਨਕ ਲੋਕਾਂ ਵਲੋ ਦੱਸਿਆ ਗਿਆ ਕਿ ਪਿਛਲੇ ਸਨੇਂ ਦੋਰਾਨ ਕੰਪਨੀ ਵਿਰੁੱਧ ਧਰਨੇ ਤੱਕ ਲਗਾਏ ਗਏ ਪਰ ਸਿਵਾਏ ਲਾਰਿਆਂ ਦੇ ਕੁਝ ਨਹੀ ਹੋਇਆ ਅਤੇ ਹਰ ਰੋਜ ਸੜਕ ਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਲੋਕਾਂ ਵਲੋਂ ਇਥੋਂ ਤੱਕ ਕਿਹਾ ਗਿਆ ਕਿ ਸਾਨੂੰ ਤਾਂ ਲੱਗਦਾ ਹੈ ਕੇ ਸੜਕ ਬਣਾਉਣ ਵਾਲੀ ਕੰਪਨੀ ਅਤੇ ਪ੍ਰਸ਼ਾਸ਼ਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ ।

print
Share Button
Print Friendly, PDF & Email