ਸੇਲਬਰਾਹ ਵਿਖੇ ਚਾਰ ਰੋਜ਼ਾ ਤੀਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ

ss1

ਸੇਲਬਰਾਹ ਵਿਖੇ ਚਾਰ ਰੋਜ਼ਾ ਤੀਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ

28-5
ਭਾਈਰੂਪਾ 27 ਜੂਨ (ਅਵਤਾਰ ਸਿੰਘ ਧਾਲੀਵਾਲ):ਬਾਬਾ ਸਿੱਧ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਤੇ ਕ੍ਰਿਕਟ ਕਲੱਬ ਸੇਲਬਰਾਹ ਵੱਲੋਂ ਨਗਰ ਪੰਚਾਇਤ ਸੇਲਬਰਾਹ ਦੇ ਸਹਿਯੋਗ ਨਾਲ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਪਿੰਡ ਸੇਲਬਰਾਹ ਵਿਖੇ ਕਰਵਾਇਆ ਗਿਆ ਇਸ ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕੀਤਾ ਅਤੇ ਅਖੀਰਲੇ ਦਿਨ ਇਨਾਮਾਂ ਦੀ ਵੰਡ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਬਿੱਟੀ ਨੇ ਕੀਤੀ।ਟੂਰਨਾਮੈਂਟ ਦੀ ਜਾਣਕਾਰੀ ਦਿੰਦਿਆਂ ਕਲੱਬ ਆਗੂ ਮਨੀ ਸੰਘੇੜਾ ਨੇ ਦੱਸਿਆ ਕਿ ਚਾਰ ਦਿਨ ਤੱਕ ਚੱਲੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਕੁੱਲ 48 ਟੀਮਾਂ ਨੇ ਭਾਗ ਲਿਆ ਜਿੰਨ੍ਹਾਂ ਵਿੱਚੋਂ ਕੋਰੇਆਣਾ ਦੀ ਟੀਮ ਨੇ ਪਹਿਲਾ ਸਥਾਨ, ਰਾਮਪੁਰਾ ਮੰਡੀ ਦੀ ਟੀਮ ਨੇ ਦੂਜਾ ਸਥਾਨ, ਬੱਜੋਆਣਾ ਨੇ ਤੀਜਾ ਅਤੇ ਭਾਈਰੂਪਾ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ।ਕਲੱਬ ਵੱਲੋਂ ਜੇਤੂ ਟੀਮ ਨੂੰ 21000 ਰੂਪੈ (ਕੱਪ), ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 11000 ਰੂਪੈ (ਕੱਪ), ਤੀਜੇ ਸਥਾਨ ਵਾਲੀ ਟੀਮ ਨੂੰ 2100 ਰੂਪੈ (ਕੱਪ) ਅਤੇ ਚੌਥਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 1100 ਰੂਪੈ (ਕੱਪ) ਇਨਾਮ ਵਜੋਂ ਦਿੱਤੇ ਗਏ।ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਮੈਨ ਆਫ ਦਾ ਸੀਰੀਜ਼ ਬਣੇ ਕਰਨ ਮਿਸ਼ਰੀਵਾਲਾ ਨੂੰ ਕੂਲਰ ਨਾਲ ਸਨਮਾਨਿਤ ਕੀਤਾ ਗਿਆ ਬੈਸਟ ਬੈਟਸਮੈਨ ਗੋਬਿੰਦਾ ਰਾਮਪੁਰਾ ਅਤੇ ਬੈਸਟ ਬਾਲਰ ਸੌਰਵ ਰਾਮਪੁਰਾ ਨੂੰ ਕੱਪ ਦੇ ਕਿ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੰਟੀ ਬਰਾੜ, ਜੱਸਾ ਸਿੱਧੂ, ਪਰਦੀਪ ਗਿੱਲ, ਪ੍ਰਭਜੋਤ ਸਿੱਧੂ ਹਾਜ਼ਰ ਸਨ।

print
Share Button
Print Friendly, PDF & Email