ਟੀ.ਬੀ. ਦੀ ਬਿਮਾਰੀ ਸਬੰਧੀ ਟੋਲ ਫ੍ਰੀ ਤੇ ਕੀਤਾ ਜਾ ਸਕਦਾ ਹੈ ਸੰਪਰਕ-ਸਿਵਲ ਸਰਜਨ

ss1

ਟੀ.ਬੀ. ਦੀ ਬਿਮਾਰੀ ਸਬੰਧੀ ਟੋਲ ਫ੍ਰੀ ਤੇ ਕੀਤਾ ਜਾ ਸਕਦਾ ਹੈ ਸੰਪਰਕ-ਸਿਵਲ ਸਰਜਨ
ਟੀ.ਬੀ. ਦੇ ਮਰੀਜ਼ ਦੀ ਪੂਰੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ
ਵਧੇਰੇ ਜਾਣਕਾਰੀ ਲਈ ਜ਼ਿਲਾ ਟੀ. ਬੀ. ਅਫ਼ਸਰ ਬਰਨਾਲਾ ਦੇ ਮੋਬਾਈਲ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ

ਬਰਨਾਲਾ, 27 ਜੂਨ (ਪਰਦੀਪ ਕੁਮਾਰ):ਭਾਰਤ ਵਿੱਚ ਦਿਨ ਪ੍ਰਤੀ ਦਿਨ ਟੀ. ਬੀ. ਬਿਮਾਰੀ ਦੇ ਪੈਰ ਪਸਾਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤ ਸਰਕਾਰ ਦੁਆਰਾ ਟੀ.ਬੀ. ਬਿਮਾਰੀ ਨੂੰ ਨੋਟੀਫਾਈਡ ਬਿਮਾਰੀ ਐਲਾਨ ਕੀਤਾ ਹੋਇਆ ਹੈ, ਜਿਸ ਤਹਿਤ ਕਿਸੇ ਵੀ ਵਿਅਕਤੀ ਦਾ ਟੀ.ਬੀ. ਦੇ ਮਰੀਜ਼ ਦੇ ਤੌਰ ਤੇ ਪਛਾਣ ਹੋਣ ਤੇ ਉਸ ਮਰੀਜ ਦੀ ਪੂਰੀ ਸੂਚਨਾ ਸਿਹਤ ਵਿਭਾਗ ਦੇ ਜ਼ਿਲਾ ਪੱਧਰ ਦੇ ਅਧਿਕਾਰੀ ਨੂੰ ਦੇਣਾ ਅਤਿ ਜਰੂਰੀ ਹੈ। ਇੰਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਬਰਨਾਲਾ ਡਾ. ਕੌਸਲ ਸਿੰਘ ਸੈਣੀ ਨੇ ਭਾਰਤ ਸਰਕਾਰ ਵੱਲੋਂ ਟੀ. ਬੀ. ਦੀ ਬਿਮਾਰੀ ਨੂੰ ਨੋਟੀਫਾਈਡ ਬਿਮਾਰੀ ਐਲਾਨ ਕਰਨ ਤੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਸਰਕਾਰੀ ਅਤੇ ਗੈਰ-ਸਰਕਾਰੀ ਸਿਹਤ ਸੰਸਥਾਵਾਂ/ਪ੍ਰਾਈਵੇਟ ਪ੍ਰੈਕਸਟੀਸ਼ਨਰਾਂ/ ਲੈਬੋਰੈਟਰੀ ਟੈਕਨੀਸ਼ੀਅਨਾਂ ਲਈ ਇਹ ਬਹੁਤ ਜਰੂਰੀ ਹੋ ਗਿਆ ਹੈ ਕਿ ਜੇਕਰ ਕੋਈ ਵੀ ਤਪਦਿਕ ਦੀ ਬਿਮਾਰੀ ਦਾ ਕੇਸ ਉਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਮਰੀਜ ਦੀ ਸੂਚਨਾ ਜ਼ਿਲਾ ਟੀ.ਬੀ. ਅਫ਼ਸਰ ਬਰਨਾਲਾ, ਕਮਰਾ ਨੰ: 122 ਸਿਵਲ ਹਸਪਤਾਲ ਬਰਨਾਲਾ ਨੂੰ ਦਸਤੀ ਤੌਰ ਤੇ ਭੇਜੀ ਜਾਵੇ।
ਡਾ. ਸੈਣੀ ਨੂੰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਟੀ.ਬੀ. ਦੇ ਮਰੀਜਾਂ ਦੀ ਜਲਦੀ ਪਹਿਚਾਣ ਕਰਕੇ ਅਤੇ ਮਰੀਜਾਂ ਦਾ ਸਮੇਂ ਸਿਰ ਇਲਾਜ ਕਰਕੇ ਵੱਧ ਰਹੇ ਟੀ.ਬੀ. ਦੇ ਕੇਸਾਂ ਅਤੇ ਟੀ.ਬੀ. ਦੀ ਬਿਮਾਰੀ ਨਾਲ ਹੋ ਰਹੀਆਂ ਮੌਤਾਂ ਤੇ ਕਾਬੂ ਪਾਇਆ ਜਾ ਸਕੇ। ਉਨਾਂ ਇਹ ਵੀ ਕਿਹਾ ਕਿ ਜ਼ਿਲਾ ਬਰਨਾਲਾ ਵਿੱਚ ਆਉਂਦੇ ਸਾਰੇ ਕੈਮਿਸ਼ਟਾਂ ਲਈ ਵੀ ਇਹ ਬਹੁੱਤ ਜਰੂਰੀ ਹੈ ਕਿ ਜੇਕਰ ਉਨਾਂ ਕੋਲ ਕੋਈ ਵੀ ਟੀ. ਬੀ. ਦਾ ਮਰੀਜ ਦਵਾਈ ਲੈਣ ਲਈ ਆਉਂਦਾ ਹੈ ਤਾਂ ਉਸ ਮਰੀਜ ਦਾ ਪੂਰਾ ਰਿਕਾਰਡ ਰੱਖਿਆ ਜਾਵੇ। ਡਾ. ਸੈਣੀ ਨੇ ਦੱਸਿਆ ਕਿ ਅਜਿਹੇ ਟੀ. ਬੀ. ਦੇ ਮਰੀਜਾਂ ਦੀ ਸੂਚਨਾ ਗੁਪਤ ਰੱਖੀ ਜਾਵੇ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲਾ ਟੀ. ਬੀ. ਅਫ਼ਸਰ ਬਰਨਾਲਾ ਡਾ. ਨਵਜੋਤ ਪਾਲ ਸਿੰਘ ਭੁੱਲਰ ਨਾਲ ਮੋਬਾਈਲ ਨੰਬਰ 94654-71477, 98550-14603 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਟੋਲ ਫਰੀ ਨੰ: 1800116666 ਤੇ ਵੀ ਟੀ.ਬੀ. ਦੀ ਬਿਮਾਰੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।

print
Share Button
Print Friendly, PDF & Email