ਬਦਲੀਆਂ ਤੋਂ ਵਾਂਝੇ ਰਹਿ ਗਏ ਗੰਭੀਰ ਮੁਸ਼ਕਲਾਂ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਮੌਕਾ

ss1

ਬਦਲੀਆਂ ਤੋਂ ਵਾਂਝੇ ਰਹਿ ਗਏ ਗੰਭੀਰ ਮੁਸ਼ਕਲਾਂ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਮੌਕਾ

ਸੂਚਨਾ ਦੇਣ ਦਾ ਸਮਾਂ 27 ਜੂਨ ਸਵੇਰੇ 9 ਵਜੇ ਤੋਂ 28 ਜੂਨ ਸ਼ਾਮ 5 ਵਜੇ ਤੱਕ ਮਿੱਥਿਆ

ਚੰਡੀਗੜ੍ਹ, 26 ਜੂਨ 2016: ਸਿੱਖਿਆ ਵਿਭਾਗ ਨੇ ਆਮ ਬਦਲੀਆਂ ਦੌਰਾਨ ਇਹ ਜਾਣਕਾਰੀ ਹਾਸਲ ਕਰਨ ਵਾਸਤੇ ਇਕ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਹੈ ਜਿਸ ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਦਲੀਆਂ ਦੌਰਾਨ ਕਿਸੇ ਵੀ ਕੈਂਸਰ ਅਤੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ, ਅੰਗਹੀਣ, ਮੰਦਬੁੱਧੀ, ਥੈਲੇਸੀਮੀਆ ਜਾਂ ਹੋਰ ਕਿਸੇ ਗੰਭੀਰ ਬਿਮਾਰੀ ਵਾਲੇ ਬੱਚਿਆਂ ਦੇ ਮਾਪੇ, ਵਿਧਵਾਵਾਂ, ਪਰਿਵਾਰਕ ਤਰਾਸਦੀ ਦਾ ਸ਼ਿਕਾਰ ਹੋਏ ਅਧਿਆਪਕਾਂ ਜਾਂ ਹੋਰ ਗੰਭੀਰ ਹਾਲਤ ‘ਚੋਂ ਨਿਕਲੇ ਕਿਸੇ ਵੀ ਮੁਲਾਜ਼ਮ ਨਾਲ ਬੇਇਨਸਾਫੀ ਨਾ ਹੋਵੇ।
ਇਹ ਜਾਣਕਾਰੀ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੰਦਿਆਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵੈਬਸਾਈਟ ‘ਤੇ ਸਮੂਹ ਸਬੰਧਤ ਅਧਿਆਪਕ ਆਪਣਾ ਨਾਂ ਅਤੇ ਟੈਲੀਫੋਨ ਨੰਬਰ ਦਰਜ ਕਰਵਾਉਣ ਅਤੇ ਵਿਸ਼ੇਸ਼ ਹਾਲਤ ਨੂੰ ਵਰਣਨ ਕਰਨ ਲਈ ਵੈਬਸਾਈਟ ‘ਤੇ ਲਿੰਕ ਸਥਾਪਤ ਕੀਤਾ ਜਾ ਗਿਆ ਹੈ। ਇਨ੍ਹਾਂ ਅਧਿਆਪਕਾਂ ਨੂੰ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਵਿਭਾਗ ਖੁਦ ਇਨ੍ਹਾਂ ਦੇ ਟੈਲੀਫੋਨ ਨੰਬਰ ‘ਤੇ ਸੰਪਰਕ ਕਰ ਕੇ ਇਨ੍ਹਾਂ ਦੀ ਮੁਸ਼ਕਲ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ। ਇਹ ਜਾਣਕਾਰੀ 27 ਜੂਨ ਸਵੇਰੇ 9 ਵਜੇ ਤੋਂ 28 ਜੂਨ ਸ਼ਾਮ 5 ਵਜੇ ਤੱਕ ਵੈਬਸਾਈਟ www.ssapunjab.org ਉਪਰ ਦਿੱਤੀ ਜਾ ਸਕਦੀ ਹੈ।
ਡਾ.ਚੀਮਾ ਨੇ ਕਿਹਾ ਕਿ ਭਾਵੇਂ ਵਿਭਾਗ ਵੱਲੋਂ ਪਹਿਲਾਂ ਵੀ ਹਰ ਸੰਭਵ ਕੋਸ਼ਿਸ਼ ਰਹੀ ਹੈ ਕਿ ਮੁਸ਼ਕਲ ਹਾਲਾਤ ਵਾਲੇ ਅਧਿਆਪਕਾਂ ਦੀ ਸਮੱਸਿਆ ਪਹਿਲ ਦੇ ਆਧਾਰ ‘ਤੇ ਹੱਲ ਕੀਤੀ ਜਾਵੇ ਪਰ ਫਿਰ ਵੀ ਵੱਡਾ ਕਾਡਰ ਅਤੇ ਸੀਮਤ ਸਮਾਂ ਹੋਣ ਕਰ ਕੇ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਕੁਝ ਅਧਿਆਪਕਾਂ ਨੂੰ ਉਨ੍ਹਾਂ ਦੀ ਸੰਤੁਸ਼ਟੀ ਮੁਤਾਬਕ ਮੱਦਦ ਨਾ ਮਿਲ ਸਕੀ ਹੋਵੇ। ਇਸ ਲਈ ਵਿਭਾਗ ਨੇ ਆਪਣੇ ਮੁਲਾਜ਼ਮਾਂ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੋਣ ਨਾਤੇ ਇਹ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਅਧਿਆਪਕ ਆਪਣੀ ਜਾਣਕਾਰੀ ਦੁਬਾਰਾ ਦੇ ਸਕਣ।

print

Share Button
Print Friendly, PDF & Email

Leave a Reply

Your email address will not be published. Required fields are marked *