ਪੰਪੋਰ ਹਮਲੇ ‘ਚ ਰੋਪੜ ਦਾ ਜਗਤਾਰ ਸਿੰਘ ਸ਼ਹੀਦ

ss1

ਪੰਪੋਰ ਹਮਲੇ ‘ਚ ਰੋਪੜ ਦਾ ਜਗਤਾਰ ਸਿੰਘ ਸ਼ਹੀਦ

ਸ਼੍ਰੀ ਨਗਰ: ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਦੇ ਅੱਠ ਜਵਾਨਾਂ ਨੂੰ ਸ੍ਰੀਨਗਰ ਵਿੱਚ ਸ਼ਰਧਾਂਜਲੀ ਦਿੱਤੀ ਗਈ। ਹਮਲੇ ਵਿੱਚ 21 ਜਵਾਨ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ ਹਨ।ਇਹ ਹਮਲਾ ਸ੍ਰੀਨਗਰ ਤੋਂ 14 ਕਿੱਲੋਮੀਟਰ ਦੂਰ ਪੰਪੋਰ ਵਿਖੇ ਹੋਇਆ ਹੈ। ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਨੇ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਲਈ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਆਖਿਆ ਹੈ ਕਿ ਇਹ ਹਤਾਸ਼ਾ ਦਿਖਾਉਣ ਲਈ ਕੀਤਾ ਗਿਆ ਹਮਲਾ ਹੈ।

ਪੰਪੋਰ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਅੱਠ ਜਵਾਨਾਂ ਵਿੱਚ ਪੰਜਾਬ ਦੇ ਰੋਪੜ ਦਾ ਜਗਤਾਰ ਸਿੰਘ ਵੀ ਸ਼ਾਮਲ ਹੈ। ਪਿਛਲੇ ਕਾਫ਼ੀ ਸਮੇਂ ਤੋਂ ਜਗਤਾਰ ਸਿੰਘ ਸੀਆਰਪੀਐਫ ਵਿੱਚ ਕੰਮ ਕਰ ਰਿਹਾ ਸੀ। ਜਗਤਾਰ ਸਿੰਘ ਦਾ ਸਬੰਧ ਰੋਪੜ ਨੇੜਲੇ ਪਿੰਡ ਬੁਰਜ ਵਾਲਾ ਨਾਲ ਹੈ। ਇਸ ਤੋਂ ਇਲਾਵਾ ਇੰਸਪੈਕਟਰ ਸੰਜੇ ਸਿੰਘ (ਉੱਤਰ ਪ੍ਰਦੇਸ਼),ਵੀਰ ਸਿੰਘ(ਯੂ ਪੀ),ਸਤੀਸ਼ ਚੰਦ(ਯੂ ਪੀ), ਕੈਲਾਸ਼ ਕੁਮਾਰ ਯਾਦਵ(ਯੂ ਪੀ) ਰਾਜੇਸ਼ ਕੁਮਾਰ(ਯੂ ਪੀ), ਜੇਚੰਦਰਨ (ਕੇਰਲ), ਸੰਤੋਸ਼ ਸ਼ਾਹ (ਬਿਹਾਰ) ਸ਼ਾਮਲ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *