ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਨੇ ਕੀਤਾ ਸੂਬੇ ਦਾ ਸਭ ਤੋਂ ਵੱਧ ਵਿਕਾਸ : ਹਰਪਾਲ ਖਡਿਆਲ

ss1

ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਨੇ ਕੀਤਾ ਸੂਬੇ ਦਾ ਸਭ ਤੋਂ ਵੱਧ ਵਿਕਾਸ : ਹਰਪਾਲ ਖਡਿਆਲ

2017 ਵਿੱਚ ਸਾਨਦਾਰ ਜਿੱਤ ਪ੍ਰਾਪਤ ਕਰੇਗੀ ਸ੍ਰੋਮਣੀ ਅਕਾਲੀ ਦਲ

27-22

ਦਿੜ੍ਹਬਾ ਮੰਡੀ 26 ਜੂਨ (ਰਣ ਸਿੰਘ ਚੱਠਾ) ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਦੀ ਸੱਤਾ ਤੇ ਰਾਜ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਸੂਬੇ ਦੀ ਲੋਕਾਂ ਦੀ ਹਮਦਰਦ ਤੇ ਵਿਕਾਸ ਕਾਰਜਾਂ ਨੂੰ ਸਭ ਤੋਂ ਵੱਧ ਤਰਜੀਹ ਦੇਣ ਵਾਲੀ ਸਰਕਾਰ ਹੈ।ਜਿਸ ਨੇ ਹਰ ਵਰਗ ਦੀ ਭਲਾਈ ਲਈ ਜਿੱਥੇ ਵੱਖ-ਵੱਖ ਯੋਜਨਾਵਾਂ ਨੂੰ ਬਣਾਇਆ ਤੇ ਲਾਗੂ ਕੀਤਾ , ਉਥੇ ਗਰੀਬ ਵਰਗ ਦੇ ਫਾਇਦੇ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ। ਇਹ ਵਿਚਾਰ ਡਾਇਰੈਕਟਰ ਹਰਪਾਲ ਸਿੰਘ ਖਡਿਆਲ ਜਿਲਾ ਯੂਥ ਕੋਆਰਡੀਨੇਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਖਡਿਆਲ ਨੇ ਕਿਹਾ ਕਿ ਪਿਛਲੇ 9 ਸਾਲਾਂ ‘ਚ ਸ੍ਰਾ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਪ੍ਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਸਰਕਾਰ ਦੀ ਅਗਵਾਈ ਹੇਠ ਸੰਗਰੂਰ ਜਿਲੇ ਦੇ ਸਾਰੇ ਹੀ ਹਲਕਿਆਂ ਦਾ ਰਿਕਾਰਡ ਤੋੜ ਵਿਕਾਸ ਹੋਇਆ ਹੈ। ਉਹਨਾਂ ਕਿਹਾ ਕਿ ਜੋ ਵਿਕਾਸ ਕਾਰਜ ਸੰਤ ਬਲਵੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ ਹਲਕਾ ਵਿਧਾਇਕ ਦਿੜਬਾ ਨੇ ਆਪਣੇ ਹਲਕੇ ਅੰਦਰ ਕਰਵਾਏ ਹਨ , ਉਸ ਦੇ ਲਈ ਹਰ ਪਿੰਡ ਉਹਨਾਂ ਤੋਂ ਖੁਸ਼ ਹੈ। ਉਹਨਾਂ ਕਿਹਾ ਕਿ ਬੁਢਾਪਾ ਪੈਨਸ਼ਨਾਂ ਵਿੱਚ ਦੁੱਗਣਾ ਵਾਧਾ, ਲੋੜਵੰਦਾਂ ਨੂੰ ਸ਼ਗਨ ਸਕੀਮ ਤੇ ਹੋਰ ਅਨੇਕਾ ਤਰਾਂ ਦੇ ਪੈਕਜ ਜੋ ਸੂਬਾ ਸਰਕਾਰ ਨੇ ਲੋਕਾਂ ਨੂੰ ਦਿੱਤੇ ਹਨ , ਉਸੇ ਦੇ ਅਧਾਰ ਤੇ 2017 ਦੀਆਂ ਵਿਧਾਨ ਸਭਾ ਚੋਣਾ ਵਿੱਚ ਇੱਕ ਵਾਰ ਫਿਰ ਅਕਾਲੀ ਦਲ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ ਤੇ ਸੂਬੇ ਦੀ ਸੱਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਝੰਡਾ ਲਹਿਰਾਏਗਾ। ਇਸ ਮੋਕੇ ਸਰਪੰਚ ਸੁਖਮਿੰਦਰ ਸਿੰਘ ਜਵੰਧਾਂ, ਸਰਪੰਚ ਰਸਪਾਲ ਸਿੰਘ ਨੀਲੋਵਾਲ,ਸਾਬਕਾ ਸਰਪੰਚ ਹਰਬੰਸ ਸਿੰਘ,ਕਲੱਬ ਪ੍ਧਾਨ ਰਣਜੀਤ ਸਿੰਘ ਰਾਣਾ,ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *