ਅਕਾਲੀ-ਭਾਜਪਾ ਸਰਕਾਰ ਨੂੰ ਗੱਦੀ ਤੇ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ-ਬੀਬੀ ਬਾਲੀਆ

ss1

ਅਕਾਲੀ-ਭਾਜਪਾ ਸਰਕਾਰ ਨੂੰ ਗੱਦੀ ਤੇ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ-ਬੀਬੀ ਬਾਲੀਆ

27-15
ਬਰਨਾਲਾ, ਤਪਾ, 26 ਜੂਨ (ਨਰੇਸ਼ ਗਰਗ) ਬੀਤੇ ਦਿਨੀਂ ਪੰਜਾਬ ਦੇ ਮਲੇਰਕੋਟਲਾ ਸ਼ਹਿਰ ‘ਚ ਪਵਿੱਤਰ ਕੁਰਾਨ ਸਰੀਫ ਦੇ ਪੱਤਰੇ ਪਾੜੇ ਜਾਣ ਅਤੇ ਪੰਜਾਬ ਅੰਦਰ ਪਿਛਲੇ ਸਮਿਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੇ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਤੇ ਸੀਨੀਅਰ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਅੰਦਰ ਕਿਸੇ ਵੀ ਧਾਰਮਿਕ ਗ੍ਰੰਥਾਂ ਦੀ ਸੁਰੱਖਿਆ ਗਰੰਟੀ ਨਹੀਂ ਹੈ। ਆਪਣੀਆਂ ਨਕਾਮੀਆਂ ਤੇ ਪਰਦਾਪੋਸ਼ੀ ਕਰਵਾਉਣ ਲਈ ਸਰਕਾਰ ਹੀ ਅਜਿਹੀਆਂ ਘਟਨਾਵਾਂ ਲਈ ਜਿੰਮੇਵਾਰ ਹੈ। ਉਨਾਂ ਕਿਹਾ ਕਿ ਅਜਿਹੀ ਨਿਕੰਮੀ ਸਰਕਾਰ ਨੂੰ ਇੱਕ ਪਲ ਵੀ ਗੱਦੀ ਤੇ ਬੈਠੇ ਰਹਿਣ ਦਾ ਨੈਤਿਕ ਅਧਿਕਾਰ ਨਹੀਂ।

ਬੀਬੀ ਬਾਲੀਆ ਨੇ ਆਪਣੇ ਬਿਆਨ ‘ਚ ਕਿਹਾ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਫੜ ਕੇ ਤੁਰੰਤ ਸਲਾਖਾਂ ਪਿੱਛੇ ਡੱਕਿਆ ਹੁੰਦਾ ਤਾਂ ਹੁਣ ਸ੍ਰੀ ਕੁਰਾਨ ਸਰੀਫ ਦੀ ਬੇਅਦਬੀ ਵਾਲੀ ਘਟਨਾ ਨਾ ਵਾਪਰਦੀ। ਉਨਾਂ ਕਿਹਾ ਬਾਦਲ ਸਰਕਾਰ ਨੂੰ ਲੈਕੇ ਸਾਰੇ ਵਰਗਾਂ ਅੰਦਰ ਰੋਹ ਪੈਦਾ ਹੋ ਚੁੱਕਿਆ ਹੈ ਅਤੇ ਪੰਜਾਬ ਦੇ ਸੂਝਵਾਨ ਲੋਕ ਇਸ ਭ੍ਰਿਸ਼ਟਾਚਾਰੀ ਸਰਕਾਰ ਨੂੰ 2017 ‘ਚ ਪੱਕੇ ਤੌਰ ਤੇ ਘਰ ‘ਚ ਬੈਠਾ ਕੇ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦੀ ਲੋਕਪ੍ਰਿਆ ਸਰਕਾਰ ਲਿਆਉਣਗੇ।

ਸੀਨੀਅਰ ਕਾਂਗਰਸੀ ਆਗੂ ਨੇ ਇਸ ਘਟਨਾ ਤੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਤਿੱਖੇ ਸਬਦਾਂ ‘ਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਮੁਸਲਿਮ ਭਾਈਚਾਰੇ ਦੀਆਂ ਜਖ਼ਮੀ ਭਾਵਨਾਵਾਂ ਨੂੰ ਸਮਝਦਿਆਂ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਨਾ ਲਿਆ ਤਾਂ ਪਾਰਟੀ ਭਾਈਚਾਰੇ ਦੀ ਇੱਛਾ ਮੁਤਾਬਿਕ ਸਥਾਨਕ ਅਕਾਲੀ ਵਿਧਾਇਕਾ ਤੇ ਸਾਬਕਾ ਪੁਲਿਸ ਅਧਿਕਾਰੀ ਖਿਲਾਫ਼ ਵੱਡਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟੇਗੀ।
ਇਸ ਮੌਕੇ ਨਰੇਸ਼ ਗੋਇਲ (ਕਾਲਾ ਪੱਖੋ) ਤਪਾ ਅਤੇ ਸੁਖਵਿੰਦਰ ਸਿੰਘ ਮਹਿਤਾ ਵਰਕਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *