ਸਰਦੂਲਗੜ੍ਹ ਦੇ ਵਾਰਡ ਨੰ.2 ਤੋ ਵੱਖ ਵੱਖ ਪਾਰਟੀ ਦੀਆਂ 50 ਔਰਤਾਂ ਨੇ ਪਹਿਨੀਆਂ ਟੋਪੀਆਂ

ss1

ਸਰਦੂਲਗੜ੍ਹ ਦੇ ਵਾਰਡ ਨੰ.2 ਤੋ ਵੱਖ ਵੱਖ ਪਾਰਟੀ ਦੀਆਂ 50 ਔਰਤਾਂ ਨੇ ਪਹਿਨੀਆਂ ਟੋਪੀਆਂ
ਪੰਜਾਬ ਦੀਆਂ ਔਰਤਾਂ ਤੇ ਅਕਾਲੀ ਭਾਜਪਾ ਸਰਕਾਰ ਵੱਲੋ ਕੀਤੇ ਗਏ ਜੁਲਮ ਨੂੰ ਕਦੇ ਨਹੀ ਭੁਲਾਇਆ ਜਾ ਸਕਦਾ
ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਤਤਪਰ
50 ਔਰਤਾਂ ਹੋਈਆਂ ਆਪ ਚ ਸ਼ਾਮਲ:ਐਡਵੋੋੋਕੇਟ ਗਗਨ ਝੁਨੀਰ

3-21ਸਰਦੂਲਗੜ੍ਹ 3 ਮਈ (ਗੁਰਜੀਤ ਸ਼ੀਂਹ) ਪੰਜਾਬ ਦੇ ਸੂਝਵਾਨ ਲੋਕਾਂ ਨੇ ਵਾਰੀ ਸਿਰ ਰਾਜ ਕਰਨ ਵਾਲੀਆਂ ਅਕਾਲੀ ਭਾਜਪਾ ਅਤੇ ਸਾਬਕਾ ਕਾਂਗਰਸ ਸਰਕਾਰ ਦੀਆਂ ਸਾਰੀਆਂ ਨੀਤੀਆਂ ਤੋ ਪੂਰੀ ਤਰਾਂ ਜਾਣੂੰ ਹੋ ਕੇ ਇਸ ਵਾਰ ਮਨ ਬਣਾ ਲਿਆ ਹੈ ਕਿ ਪੰਜਾਬ ਚ ਅਮਨ ਸ਼ਾਂਤੀ ,ਭਾਈਚਾਰਕ ਸਾਂਝ ਬਣਾ ਕੇ ਇਸ ਦੇਸ਼ ਨੂੰ ਹਰ ਪੱਖੋ ਭ੍ਰਿਸ਼ਟਾਚਾਰ ਆਦਿ ਬੁਰਾਈਆਂ ਤੋ ਮੁਕਤ ਕਰਨਾ ਹੈ।ਜਿਸ ਦੇ ਲਈ ਲੋਕਾਂ ਨੇ ਆਪਣਾ ਪੱਖ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤਾ ਹੈ।ਜਿਸ ਤੋ ਸਾਬਤ ਹੁੰਦਾ ਹੈ ਕਿ ਇਸ ਵਾਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।ਜਿਸ ਕਰਕੇ ਪੰਜਾਬ ਦੇ ਲੋਕ ਧੜਾ ਧੜ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਸਰਦੂਲਗੜ੍ਹ ਦੀ ਸੈਕਟਰ ਮੈਂਬਰ ਐਡਵੋਕੇਟ ਗਗਨਦੀਪ ਕੌਰ ਝੁਨੀਰ ਨੇ ਸਰਦੂਲਗੜ੍ਹ ਵਿਖੇ ਆਪ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਇੱਕ ਪ੍ਰੈਸ ਬਿਆਨ ਰਾਹੀ ਕੀਤਾ।

ਉਹਨਾਂ ਕਿਹਾ ਕਿ ਪੰਜਾਬ ਦੀ ਪੰਥਕ ਕਹਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਰਾਜ ਅੰਦਰ ਜੋ ਜੁਲਮ ਅਤੇ ਅੱਤਿਆਚਾਰ ਔਰਤਾਂ ਨਾਲ ਹੋਇਆ ਹੈ ਉਸ ਤੋ ਪੰਜਾਬ ਦਾ ਬੱਚਾ ਬੱਚਾ ਜਾਣੂੰ ਹੈ।ਇੱਥੇ ਨੰਨ੍ਹੀ ਛਾਂ ਦੇ ਨਾਹਰੇ ਮਾਰਨ ਵਾਲੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ,ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋ ਆਪਣੀਆਂ ਹੱਕਾਂ ਅਤੇ ਰੁਜਗਾਰ ਮੰਗਣ ਲਈ ਸੰਘਰਸ਼ ਕਰ ਰਹੀਆਂ ਔਰਤਾਂ ਨੂੰ ਗੁੱਤਾਂ ਤੋ ਫੜ ਕੇ ਘੜੀਸਿਆ ਹੀ ਨਹੀ ਸਗੋ ਉਹਨਾਂ ਦੀ ਬੁਰੀ ਤਰਾਂ ਕੁੱਟਮਾਰ ਕਰਕੇ ਉਹਨਾਂ ਦੀਆਂ ਚੁੰਨੀਆਂ ਨੂੰ ਪੈਰਾਂ ਚ ਰੋਲਿਆ ਜਿਸ ਨੂੰ ਪੰਜਾਬ ਦੀਆਂ ਔਰਤਾਂ ਕਦੇ ਨਹੀ ਭੁਲਾਉਣਗੀਆਂ।ਇਸ ਮੌਕੇ ਵਾਰਡ ਨੰ.2 ਤੋ ਵੱਖ ਵੱਖ ਪਾਰਟੀਆਂ ਦੀਆਂ 50 ਔਰਤਾਂ ਨੇ ਆਪ ਪਾਰਟੀ ਜੁਆਇਨ ਕੀਤੀ।ਇਸ ਮੌਕੇ ਮੈਡਮ ਕਰਮਜੀਤ ਕੌਰ ਚਹਿਲ ,ਸਿਮਰਤ ਕੌਰ ਧਾਲੀਵਾਲ ,ਮੈਡਮ ਰੁਪਿੰਦਰ ਰੂਬੀ ਨੇ ਲਵਲੀ ਸ਼ਰਮਾ ਨੂੰ ਵਾਰਡ ਨੰ.2 ਦੀ ਇੰਚਾਰਜ ਲਗਾਇਆ ਗਿਆ।ਉਹਨਾਂ ਪਾਰਟੀ ਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *