ਕੈਂਸਰ ਨੇ ਲਈ ਇੱਕ ਹੋਰ ਕੀਮਤੀ ਜਾਨ ਪ੍ਰਸ਼ਾਸਨ ਹੋਇਆ ਬੇਖਬਰ

ss1

ਕੈਂਸਰ ਨੇ ਲਈ ਇੱਕ ਹੋਰ ਕੀਮਤੀ ਜਾਨ ਪ੍ਰਸ਼ਾਸਨ ਹੋਇਆ ਬੇਖਬਰ

26-14
ਬਰੇਟਾ 25 ਜੂਨ (ਰੀਤਵਾਲ) ਲਾਗੇ ਦੇ ਪਿੰਡ ਕੁਲਰੀਆਂ ਵਿਖੇ ਕੈਂਸਰ ਨਾਲ ਇੱਕ ਹੋਰ ਕੀਮਤੀ ਜਾਨ ਦਾ ਸਮਾਂਚਾਰ ਮਿਲਿਆ ਹੈ ਪ੍ਰਾਪਤ ਜਾਨਕਾਰੀ ਅਨੂਸਾਰ ਦਾਨੀ ਦੇਵੀ (58) ਪਤਨੀ ਪ੍ਰੇਮ ਚੰਦ ਦੀ ਕੈਂਸਰ ਨੇ ਜਾਨ ਲੈ ਲਈ ਹੈ ਇਹ ਕੈਂਸਰ ਰੂਪੀ ਦਾਨਵ ਹੋਰ ਕਿੰਨੀਆਂ ਕੀਮਤੀ ਜਾਂਨਾ ਲਵੇਗਾ ਮ੍ਰਿਤਕ ਦਾਨੀ ਦੇਵੀ ਦਾ ਇਲਾਜ ਬਠਿੰਡਾ ਦੇ ਸਥਿਤ ਕੈਂਸਰ ਹਸਪਤਾਲ ਵਿੱਚ ਚਲਦਾ ਸੀ ਪਰ ਕੈਂਸਰ ਨੇ ਭਿਆਨਕ ਰੂਪ ਧਾਰਨ ਦੇ ਲਿਆ ਸੀ ਜਿਸ ਦੀ ਪੀੜ ਨਾਂ ਸਹਿੰਦੇ ਹੋਏ ਦਾਨੀ ਦੇਵੀ ਨੇ ਦਮ ਤੋੜ ਦਿੱਤਾ ਸਮਾਜ ਸੇਵੀ ਮੈਂਬਰਾਂ ਦਾ ਕਹਿਣਾਂ ਹੈ ਪ੍ਰਸ਼ਾਸਨ ਨੇ ਅਜੇ ਤੱਕ ਮਾਲਵਾ ਖੇਤਰ ਦੇ ਅਤਿ ਪਛੜੇ ਇਲਾਕੇ ਜਿਲਾ ਮਾਨਸਾ ਵਿੱਚ ਕੋਈ ਵੀ ਠੋਸ ਕਦਮ ਨਹੀ ਚੁਕਿਆ ਬਰੇਟਾ ਮੰਡੀ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਵਿੱਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਮਾਨਸਾ ਜਿਲੇ ਦਾ ਸਭ ਤੋਂ ਵੱਡਾ ਤੇ ਅਕਾਲੀ ਦਲ ਦਾ ਵੋਟ ਬੈਂਕ ਕਹਾੳਣ ਵਾਲੇ ਪਿੰਡ ਕੁਲਰੀਆਂ ਵਿੱਚ ਪਿਛਲੇ ਦੋ ਸਾਲਾਂ ਵਿੱਚ 50 ਦੇ ਕਰੀਬ ਇਸ ਬਿਮਾਰੀ ਨਾਲ ਜਾਂਨਾ ਜਾ ਚੁਕੀਆਂ ਹਨ ਜਦ ਕਿ ਜਿਕਰਯੋਗ ਗੱਲ ਤਾਂ ਇਹ ਹੈ ਕਿ ਇਸ ਕੈਂਸਰ ਰੂਪੀ ਦਾਨਵ ਨਾਲ ਪਿੰਡ ਵਿੱਚ ਇੱਕ ਹਫਤੇ ਦੇ ਅੰਦਰ ਇਹ ਦੂਜੀ ਮੋਤ ਹੋ ਚੁੱਕੀ ਹੈ ਅਤੇ ਅਜਿਹੇ ਕਈ ਹੋਰ ਮਰੀਜ ਇਸ ਬਿਮਾਰੀ ਦੀ ਲਪੇਟ ਵਿੱਚ ਜੂੰਝ ਰਹੇ ਹਨ ਉਹਨਾਂ ਦੱਸਿਆ ਕਿ ਇਹ ਕੈਂਸਰ ਪੀਣ ਵਾਲੇ ਪਾਣੀ ਵਿੱਚ ਜਿਆਦਾ ਯੁਰੋਨੀਅਮ ਕਾਰਕ ਅਤੇ ਖੇਤੀ ਤੇ ਹੂੰਦੀ ਰੇਹ ਸਪਰੇਅ ਕਾਰਨ ਜਿਅਦਾ ਫੈਲ ਰਿਹਾ ਹੈ ਪਰ ਪ੍ਰਸ਼ਾਸਨ ਕੋਈ ਵੀ ਇਸ ਸੰਬਧੀ ਠੋਸ ਨੀਤੀ ਜਾਂ ਜਾਗਰੂਕਤਾ ਕੈਂਪ ਨਹੀ ਲਗਾ ਰਿਹਾ ਹੈ ਜਿਸ ਕਾਰਨ ਇਹ ਬਿਮਾਰੀ ਵਧਦੀ ਹੀ ਜਾ ਰਹੀ ਹੈ ਪਤਾ ਨਹੀ ਪ੍ਰਸ਼ਾਸਨ ਅਜੇ ਕਿਨੀਆਂ ਹੀ ਹੋਰ ਕੀਮਤੀ ਜਾਂਨਾ ਲੈ ਕੇ ਆਪਣੀ ਕੁੰਭਕਰਨੀ ਨੀਂਦ ਚੋਂ ਉਠੇਗਾ ਇਸ ਨਾਮੁਰਾਦ ਬਿਮਾਰੀ ਨਾਲ ਪਿੰਡ ਵਿੱਚ ਲਗਾਤਾਰ ਹੋ ਰਹੀਆਂ ਮੋਤਾਂ ਦੇਖ ਕਿ ਪਿੰਡ ਵਾਸੀਆਂ ਵਿੱਚ ਖੋਫ ਦਾ ਮਾਹੋਲ ਬਣਿਆ ਹੋਇਆ ਹੈ।

print
Share Button
Print Friendly, PDF & Email