ਯੂਰਪੀਅਨ ਯੂਨੀਅਨ ਨਾਲੋਂ ਤੋੜ-ਵਿਛੋੜੇ ਨਾਲ ਪਰਵਾਸੀ ਭਾਰਤੀਆਂ ਨੂੰ ਝਟਕਾ

ss1

ਯੂਰਪੀਅਨ ਯੂਨੀਅਨ ਨਾਲੋਂ ਤੋੜ-ਵਿਛੋੜੇ ਨਾਲ ਪਰਵਾਸੀ ਭਾਰਤੀਆਂ ਨੂੰ ਝਟਕਾ

ਲੰਦਨ : ਯੂਰਪੀਅਨ ਯੂਨੀਅਨ ਦੇ ਬਾਹਰ ਹੋਣ ਦੇ ਫੈਸਲੇ ਕਾਰਨ ਬ੍ਰਿਟਿਸ਼ ਇੰਡੀਅਨ ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਰਹਿ ਰਹੇ ਭਾਰਤੀ ਮੂਲ ਦੇ ਜ਼ਿਆਦਾਤਰ ਲੋਕ ਨਹੀਂਚਾਹੁੰਦੇ ਕਿ ਦੇਸ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਜਾਵੇ। ਚਾਹੇ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਰਿਸ਼ੀ ਸੁਨਾਕ ਤੇ ਅਲੋਕ ਸ਼ਰਮਾ ਨੇ ਹਮੇਸ਼ਾ ਈ.ਯੂ. ਨਾਲ ਰਹਿਣਦੀ ਹਮਾਇਤ ਕੀਤੀ ਹੈ। ਸ਼ਰਮਾ ਨੇ ਤਾਂ ਕਰਾਸ ਪਾਰਟੀ ਤੱਕ ਬਣਾ ਲਈ ਸੀ। ਹਾਲਾਂਕਿ ਇੰਡੀਅਨ ਵਰਕਰ ਐਸੋਸੀਏਸ਼ਨ ਨੇ ਯੂਰਪੀਅਨ ਯੂਨੀਅਨ ਛੱਡਣ ਲਈਵੋਟ ਦਿੱਤਾ।ਦੱਸ ਦੇਈਏ ਕਿ ਯੂਕੇ ਨੂੰ ਹੀ ਗ੍ਰੇਟ ਬ੍ਰਿਟੇਨ ਜਾਂ ਬ੍ਰਿਟੇਨ ਕਿਹਾ ਜਾਂਦਾ ਹੈ। ਇਸ ‘ਚ ਇੰਗਲੈਂਡ, ਵੇਲਜ਼, ਸਕਾਟਲੈਂਡ ਤੇ ਈਸਟ ਆਇਰਲੈਂਡ ਸ਼ਾਮਲ ਹੈ।

ਯੂਕੇ ‘ਚ ਲੰਬੇਸਮੇਂ ‘ਚ ਇਹੀ ਦਲੀਲ ਦਿੱਤੀ ਜਾ ਰਹੀ ਸੀ ਕਿ ਯੂਰਪੀਅਨ ਯੂਨੀਅਨ ‘ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਦੇਸ ਦੀ ਆਰਥਿਕਤਾ ਤੇ ਵਿਦੇਸ਼ ਨੀਤੀ ਨੂੰ ਲੈ ਕੇ ਆਜ਼ਾਦੀ ਨਾਲ ਫੈਸਲੇ ਨਹੀਂ ਕਰ ਪਾ ਰਿਹਾ ਹੈ। ਉਸ ਦਾ ਜਮਹੂਰੀਅਤ ‘ਤੇ ਅਸਰ ਪੈਂਦਾ ਹੈ।ਇਹ ਕਿਹਾ ਗਿਆ ਹੈ ਕਿ ਵੱਖ ਹੋਣ ‘ਤੇ ਯੂਕੇ ਇਮੀਗ੍ਰੇਸ਼ਨ ਪਾਲਿਸੀ ਦੇ ਫੈਸਲੇ ਖ਼ੁਦ ਕਰ ਪਾਵੇਗਾ। ਪਿਛਲੇ ਇਲੈਕਸ਼ਨ ਤੋਂ ਬਾਅਦ ਡੇਵਿਡ ਕੈਮਰੂਨ ਨੇ ਕਿਹਾ ਸੀ ਕਿਜੇ ਉਹ ਪੀਐਮ ਬਣੇ ਤਾਂ ਰਾਏਸ਼ੁਮਾਰੀ ਕਰਵਾਉਣਗੇ। ਸ਼ੁੱਕਰਵਾਰ ਨੂੰ ਆਏ ਨਤੀਜਿਆਂ ‘ਚ 52 ਫੀਸਦੀ ਨੇ ਈਯੂ ਛੱਡਣ ਤੇ 48 ਫੀਸਦੀ ਨੇ ਈਯੂ ‘ਚ ਰਹਿਣ ਦਾਫੈਸਲਾ ਕੀਤਾ ਸੀ।

ਨੌਜਾਵਨ ਚਾਹੁੰਦੇ ਹਨ ਕਿ ਯੂਕੇ ਯੂਰਪੀਅਨ ਯੂਨੀਅਨ ਦਾ ਹੀ ਹਿੱਸਾ ਰਹੇ ਪਰ ਬਜ਼ੁਰਗਾਂ ਨੇ ਬਿਲਕੁਲ ਇਕਤਰਫਾ ਵੋਟਿੰਗ ਕਰਨ ਦਾ ਫੈਸਲਾ ਲਿਆ ਸੀ। ਯੂ ਕੇ ਦੇਲੋਕ ਸਭਾ ਮੈਂਬਰ ਕਰਨ ਵਿਲੀਮੇਰੀਆ ਨੇ ਕਿਹਾ ਹੈ ਕਿ ਯੂਕੇ ‘ਚ ਰਹਿ ਰਹੇ 15 ਲੱਖ ਬ੍ਰਿਟਿਸ਼ ਇੰਡੀਅਨ ਜੋ ਆਰਥਿਕ ਤੌਰ ‘ਤੇ ਕਾਫੀ ਮਜ਼ਬੂਤ ਹਨ। ਉਨ੍ਹਾਂ ਨੇ ਵੋਟਈ ਯੂ ਨਾਲ ਰਹਿਣ ਲਈ ਹੀ ਦਿੱਤਾ ਸੀ। ਇਸ ‘ਚ ਹਰ ਉਮਰ ਦੇ ਲੋਕ ਸ਼ਾਮਲ ਸੀ।

print
Share Button
Print Friendly, PDF & Email