ਸ਼ੇਖੂਪੁਰ ਖੁਡਾਲ ਸਕੂਲ ਦੇ ਪੰਜ ਬੱਚੇ ਨਵੋਦਿਆ ਵਿੱਚ ਚੁਣੇ ਗਏ

ss1

ਸ਼ੇਖੂਪੁਰ ਖੁਡਾਲ ਸਕੂਲ ਦੇ ਪੰਜ ਬੱਚੇ ਨਵੋਦਿਆ ਵਿੱਚ ਚੁਣੇ ਗਏ

3-18
ਬਰੇਟਾ 3 ਮਈ ( ਰੀਤਵਾਲ ) ਜਵਾਹਰ ਨਵੋਦਿਆ ਵਿਦਿਆਲਿਆ 2016 ਲਈ ਹੋਈ ਪ੍ਰੀਖਿਆ ਦੇ ਆਏ ਨਤੀਜੇ ਵਿੱਚ ਇੱਥੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਖੂਪੁਰ ਖੁਡਾਲ ਦੇ ਪੰਜ ਵਿਦਿਆਰਥੀ ਸ਼ਾਲੂ ਰਾਣੀ, ਪ੍ਰਭਜੋਤ ਕੌਰ, ਮਨਦੀਪ ਕੌਰ, ਅਮਨਦੀਪ ਕੌਰ ਅਤੇ ਜਸਕਰਨ ਸਿੰਘ ਚੁਣੇ ਗਏ ਹਨ।ਇਹਨਾਂ ਬੱਚਿਆਂ ਦੇ ਮਾਪਿਆਂ ਅਤੇ ਵਿਸ਼ੇਸ਼ ਤੌਰ ਤੇ ਇਹਨਾਂ ਦੀ ਕਲਾਸ ਦੇ ਇੰਚਾਰਜ ਵਿਜੈ ਕੁਮਾਰ ਬਰੇਟਾ ਨੇ ਸਿੱਖਿਆ ਵਿਭਾਗ ਵੱਲੋ ਵਿਸ਼ੇਸ਼ ਸਨਮਾਨ ਸਮਾਰੋਹ ਰੱਖਿਆ ਗਿਆ ਹੈ।ਸਕੂਲ ਵਿੱਚ ਰੱਖੇ ਸਨਮਾਨ ਸਮਾਰੋਹ ਦੋਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਵੇਸ਼ ਜ਼ਿਲ੍ਹਾ ਕੌਆਰਡੀਨੇਟਰ ਸ਼੍ਰੀ ਹਰਦੀਪ ਸਿੰਘ ਸਿੱਧੂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਰੇਟਾ ਸ਼੍ਰ. ਅਵਤਾਰ ਸਿੰਘ ਜੀ ਨੇ ਦੱਸਿਆ ਕਿ ਇਸ ਸਿਲੈਕਸ਼ਨ ਦਾ ਸਿਹਰਾ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕ ਵਿਜੈ ਕੁਮਾਰ ਬਰੇਟਾ ਦੇ ਸਿਰ ਜਾਂਦਾ ਹੈ।ਜਿੰਨਾਂ ਨੇ ਦਿਨ-ਰਾਤ ਇੱਕ ਕਰਕੇ ਇਹਨਾਂ ਗਰੀਬ ਬੱਚਿਆਂ ਦੇ ਭਵਿੱਖ ਨੂੰ ਉਜਾਲਾ ਕੀਤਾ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਉਝ ਤਾਂ ਇਸ ਸਕੂਲ ਦੇ ਇੱਕ-ਦੋ ਵਿਦਿਆਰਥੀ ਹਰ ਸਾਲ ਕੋਈ ਨਾ ਕੋਈ ਵਿੱਦਿਅਕ ਪ੍ਰਾਪਤੀ ਕਰ ਹੀ ਲੈਂਦੇ ਹਨ।ਪਰ ਆਪਣੀਆਂ ਕੁਝ ਅਵੇਕਲੀਆ ਪ੍ਰਾਪਤੀਆਂ ਕਰਕੇ ਪਹਿਲਾ ਵੀ ਇਸ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਜ਼ਿਲ੍ਹੇ ਭਰ ਵਿੱਚ ਆਪਣਾ ਨਾਮ ਚਮਕਾ ਚੁੱਕੇ ਹਨ।ਸਿਲੈਕਟ ਹੋਏ ਬੱਚਿਆਂ ਦੇ ਅਧਿਆਪਕ ਦੀ ਪਤਨੀ ਅਨੂ ਬਾਲਾ ਦੇ ਵੀ 2012-2013 ਦੋਰਾਨ ਇਸੇ ਸਕੂਲ ਦੇ 3 ਬੱਚਿਆਂ ਨੇ ਨਵੋਦਿਆ ਵਿੱਚ ਪ੍ਰਵੇਸ਼ ਕੀਤਾ ਸੀ।ਇਸੇ ਤਰਾ ਸਕੂਲ ਦੀ ਇੱਕ ਹੋਰ ਅਧਿਆਪਕਾਂ ਰੰਜਨਾ ਰਾਣੀ ਦੀ ਕਲਾਸ ਦੇ 5 ਬੱਚਿਆਂ ਨੇ 2013-2014 ਦੋਰਾਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵੱਲੋ ਕਰਵਾਏ ਵਿੱਦਿਅਕ ਮੁਕਾਬਲੇ ਵਿੱਚ ਪਹਿਲੀਆ ਤਿੰਨ ਵਿੱਚੋ ਦੋ ਅਤੇ ਬਾਕੀ ਤਿੰਨ ਬੱਚਿਆਂ ਨੇ ਵੀ ਦਸ ਪੁਜੀਸ਼ਨਾਂ ਵਿੱਚ ਆ ਕੇ ਅਹਿਮ ਪ੍ਰਾਪਤੀ ਕੀਤੀ ਸੀ।
ਅੱਜ ਦੇ ਸਨਮਾਨ ਸਮਾਰੋਹ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰਪੁਰ ਦਾ ਜਸਵੀਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਕਾਹਨਗੜ੍ਹ ਮੇਨ ਦਾ ਜਸਕਰਨ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਬਰੇਟਾ ਲੜਕੀਆਂ ਦੀ ਲੜਕੀ ਰੁਪਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਬਰੇਟਾ (ਲੜਕੇ) ਤੋ ਕ੍ਰਿਸ਼ਨ, ਜਸਕਰਨ ਸਿੰਘ, ਦਸ਼ਮੇਸ਼ ਨਗਰ ਦਾ ਕਵਿਤਾ, ਬਰੇਟਾ ਐਸ.ਸੀ. ਦਾ ਜੁਗਨੀ ਸਿੰਘ, ਆਦਿ ਬੱਚਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹਰਮੀਤ ਸਿੰਘ ਬਲਾਕ ਕੌਆਰਡੀਨੇਟਰ ਬਰੇਟਾ, ਕਲੱਸਟਰ ਕੌਆਰਡੀਨੇਟਰ ਵਿਕਾਸ ਜੈਨ, ਸੁਖਵਿੰਦਰ ਸਿੰਗਲਾ, ਜਸ਼ਨਦੀਪ ਸਿੰਘ ਕੁਲਾਣਾ, ਕੁਲਦੀਪ ਸਿੰਘ ਮਲੂਕਾ, ਜਗਸੀਰ ਸਿੰਘ, ਕਿਰਨ ਰਾਣੀ, ਨੀਰਜ ਬਾਲਾ, ਸ਼ਾਲੂ ਰਾਣੀ, ਅਨੀਤਾ ਰਾਣੀ, ਹਰਮੇਸ਼ ਪਾਲ, ਰਾਣੀ, ਰਾਜੇਸ਼ ਕੁਮਾਰ ਬੁਢਲਾਡਾ, ਪੰਕਾਜ ਬਾਂਸਲ ,ਵਿਨੋਦ ਕੁਮਾਰ ਅਤੇ ਮਨਿੰਦਰ ਕੁਮਾਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *