ਮਾਲਵਾ ਗਰੁੱਪ ਦਾ ਬੀ.ਕਾਮ ਅਤੇ ਬੀ.ਸੀ.ਏ ਦਾ ਨਤੀਜਾ ਸ਼ਾਨਦਾਰ ਰਿਹਾ

ss1

ਮਾਲਵਾ ਗਰੁੱਪ ਦਾ ਬੀ.ਕਾਮ ਅਤੇ ਬੀ.ਸੀ.ਏ ਦਾ ਨਤੀਜਾ ਸ਼ਾਨਦਾਰ ਰਿਹਾ

3-19
ਸਰਦੂਲਗੜ੍ਹ: 3 ਮਈ (ਗੁਰਜੀਤ ਸ਼ੀਂਹ) ਮਾਨਸਾ ਜਿਲ੍ਹੇ ਦੀ ਸਬ-ਡਵੀਜਨ ਸਰਦੂਲਗੜ੍ਹ ਦੇ ਲਾਗਲੇ ਪਿੰਡ ਸਰਦੂਲੇਵਾਲਾ ਵਿਖੇ ਵਿੱਦਿਆ ਦੇ ਖੇਤਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਮਾਲਵਾ ਗਰੁੱਪ ਆਫ਼ ਕਾਲਜ ਦੇ ਬੀ.ਕਾਮ ਅਤੇ ਬੀ.ਸੀ.ਏ. ਭਾਗ ਪਹਿਲਾ ਸਮੈਟਰ ਪਹਿਲਾ ਦੇ ਵਿਦਿਆਰਥੀਆਂ ਨੇ ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਕੀਤੇ ਨਤੀਜੇ ਅਨੁਸਾਰ ਬੀ.ਕਾਮ ਦੇ ਨਤੀਜੇ ਵਿੱਚ ਮੀਨਾਕਸ਼ੀ ਦੇਵੀ ਪੁੱਤਰੀ ਮਦਨ ਲਾਲ ਨੇ 76 ਫੀਸਦੀ, ਜਸਪਿੰਦਰ ਕੌਰ ਪੁੱਤਰੀ ਹਰਵਿੰਦਰ ਸਿੰਘ ਨੇ 69.60 ਫੀਸਦੀ ਅਤੇ ਰਿੰਪਲ ਰਾਣੀ ਪੁੱਤਰੀ ਵਿਨੋਦ ਕੁਮਾਰ ਨੇ 68.60 ਫੀਸਦੀ ਅੰਕ ਪ੍ਰਾਪਤ ਕੀਤੇ ਅਤੇ ਸੰਸਥਾ ਦਾ ਨਤੀਜਾ 100 ਫੀਸਦੀ ਰਿਹਾ ।ਇਸੇ ਤਰਾਂ ਬੀ.ਸੀ.ਏ. ਭਾਗ ਪਹਿਲਾ ਸਮੈਟਰ ਪਹਿਲਾ ਵਿੱਚ ਰੁਪਿੰਦਰ ਕੌਰ ਪੁੱਤਰੀ ਮਲਕੀਤ ਸਿੰਘ ਨੇ 80.83 ਫੀਸਦੀ, ਰਵਿੰਦਰ ਕੌਰ ਪੁੱਤਰੀ ਭੋਲਾ ਸਿੰਘ ਅਤੇ ਸੁਖਵਿੰਦਰਪਾਲ ਕੌਰ ਪੁੱਤਰੀ ਕਾਲਾ ਸਿੰਘ ਨੇ 73.33 ਫੀਸਦੀ ਅੰਕ ਪ੍ਰਾਪਤ ਕਰਕੇ ਸੰਸਥਾ ਅਤੇ ਮਾਪਿਆ ਦਾ ਨਾਂ ਰੋਸ਼ਨ ਕੀਤਾ । ਇਸ ਮੌਕੇ ਸੰਸਥਾ ਦੀ ਮੈਨੇਜਿੰਗ ਡਾਇਰੈਕਟਰ ਸ੍ਰੀ ਮਤੀ ਰਾਜ ਸੋਢੀ ਨੇ ਜਿਥੇ ਇਸ ਦਾ ਸਿਹਰਾ ਮੇਹਨਤੀ ਸਟਾਫ਼ ਨੂੰ ਦਿੱਤਾ,ਉਥੇ ਹੀ ਹੋਣਹਾਰ ਵਿਦਿਆਰਥੀਆ ਨੂੰ ਵਧਾਈ ਵੀ ਦਿੱਤੀ ਤੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਹਰ ਤਰ੍ਹਾ ਦਾ ਉਪਰਾਲਾ ਕਰਨ ਲਈ ਵਚਨਬੱਧ ਹੈ।

print
Share Button
Print Friendly, PDF & Email