ਤੂੜੀ ਚੋਰਾਂ ਖਿਲਾਫ ਕਾਰਵਾਈ ਦੀ ਮੰਗ

ss1

ਤੂੜੀ ਚੋਰਾਂ ਖਿਲਾਫ ਕਾਰਵਾਈ ਦੀ ਮੰਗ

26-11
ਤਪਾ ਮੰਡੀ, 25 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਨੇੜਲੇ ਪਿੰਡ ਢਿੱਲਵਾਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਸਮੇਤ ਚਾਰ ਜਾਣਿਆ ਤੇ ਤੂੜੀ ਦੀਆਂ ਸੱਤ ਟਰਾਲੀਆਂ ਚੋਰੀ ਕਰਨ ਅਤੇ ਪੁਲਿਸ ਵੱਲੋਂ ਪੱਖਪਾਤ ਕਰਦਿਆਂ ਬੇਕਸੂਰ ਜੀਵਨ ਕੁਮਾਰ ਪੁੱਤਰ ਟੇਕ ਚੰਦ ਪੁੱਤਰ ਮਿਲਖੀ ਰਾਮ, ਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਰਮੇਸ਼ ਲਾਲ ਪੁੱਤਰ ਟੇਕ ਚੰਦ ਤੇ ਝੂਠਾ ਪਰਚਾ ਦਰਜ ਕਰਕੇ ਬਰਨਾਲਾ ਜ਼ੇਲ ਭੇਜੇ ਜਾਣ ਤੇ ਸਖ਼ਤ ਨੋਟਿਸ ਲੈਂਦਿਆਂ ਗੁਰਜੰਟ ਸਿੰਘ ਪੁੱਤਰ ਲਾਲਾ ਸਿੰਘ ਅਤੇ ਟੇਕ ਚੰਦ ਪੁੱਤਰ ਮਿਲਖੀ ਰਾਮ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੇਸ ਦੀ ਨਿਰਪੱਖ ਪੜਤਾਲ ਕਰਵਾਏ ਅਸਲ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਬੇਕਸੂਰ ਫੜੇ ਗਏ ਜੀਵਨ ਕੁਮਾਰ, ਮਨਦੀਪ ਸਿੰਘ ਤੇ ਰਮੇਸ਼ ਲਾਲ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੋਸ਼ ਲਾਇਆ ਕਿ ਗੋਰਾ ਸਿੰਘ ਤੂੜੀ ਦੀਆਂ 7 ਟਰਾਲੀਆਂ ਚੋਰੀ ਕਰਕੇ ਲੈ ਗਿਆ ਹੈ।

print
Share Button
Print Friendly, PDF & Email